ਘਰ ਨੂੰ ਸੋਹਣਾ ਬਣਾਉਣ 'ਚ ਚਾਰ ਚੰਨ ਲਗਾਉਣਗੇ ਅੰਡੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਹਰ ਪਰਵਾਰ ਨੂੰ ਇਹ ਸ਼ੌਂਕ ਰਹਿੰਦਾ ਹੈ ਕਿ ਉਹ ਅਪਣੇ ਘਰ ਨੂੰ ਸੁੰਦਰ ਬਣਾ ਕੇ ਰੱਖੇ ਤਾਕਿ ਘਰ ਵਿਚ ਆਉਣ ਜਾਣ ਵਾਲਾ ਹਰ ਕੋਈ ਉਨ੍ਹਾਂ ਦੀ ਤਾਰੀਫ ਕਰੇ। ਇਸ ਦੇ ਲਈ ਉਹ ਕਈ...

Eggs

ਹਰ ਪਰਵਾਰ ਨੂੰ ਇਹ ਸ਼ੌਂਕ ਰਹਿੰਦਾ ਹੈ ਕਿ ਉਹ ਅਪਣੇ ਘਰ ਨੂੰ ਸੁੰਦਰ ਬਣਾ ਕੇ ਰੱਖੇ ਤਾਕਿ ਘਰ ਵਿਚ ਆਉਣ ਜਾਣ ਵਾਲਾ ਹਰ ਕੋਈ ਉਨ੍ਹਾਂ ਦੀ ਤਾਰੀਫ ਕਰੇ। ਇਸ ਦੇ ਲਈ ਉਹ ਕਈ ਤਰ੍ਹਾਂ ਦੀਆਂ ਚੀਜ਼ਾਂ ਟ੍ਰਾਈ ਕਰਦੇ ਹਨ। ਜਿਵੇਂ ਕਿ ਹਰ ਸੀਜ਼ਨ ਨਵਾਂ ਰੰਗ ਕਰਵਾਉਣਾ ਮਹਿੰਗੀ ਪੇਂਟਿੰਗ ਲਗਾਉਣਾ ਆਦਿ।  ਪਰ ਕੁੱਝ ਆਸਾਨ ਅਤੇ ਕ੍ਰੇਏਟਿਵ ਆਇਡਿਆ ਦੀ ਮਦਦ ਨਾਲ ਵੀ ਤੁਸੀਂ ਅਪਣੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਸਕਦੇ ਹਨ।

ਇਸ ਵਿਚ ਤੁਹਾਡੇ ਕਾਫ਼ੀ ਪੈਸੇ ਵੀ ਬਚਣਗੇ ਅਤੇ ਤੁਹਾਡੇ ਘਰ ਦੀ ਸੁੰਦਰਤਾ ਵੀ ਵੱਧ ਜਾਵੇਗੀ। ਇਸ ਦੇ ਲਈ ਤੁਹਾਨੂੰ ਜ਼ਿਆਦਾ ਕਿਸੇ ਚੀਜ਼ ਦੀ ਲੋੜ ਨਹੀਂ ਹੈ ਸਿਰਫ਼ ਆਮ ਤੌਰ 'ਤੇ ਘਰਾਂ ਵਿਚ ਇਸਤੇਮਾਲ ਹੋਣ ਵਾਲੇ ਅੰਡਿਆਂ ਦੀ ਹੈ ਜਾਂ ਇਵੇਂ ਕਹੋ ਕਿ ਅੰਡੇ ਦੇ ਛਿਲਕਿਆਂ ਦੀ। ਚਲੋ ਅੱਜ ਅਸੀਂ ਤੁਹਾਨੂੰ ਅੰਡੇ ਦੇ ਛਿਲਕਿਆਂ ਤੋਂ ਡੈਕੋਰੇਟਿਵ ਆਇਟਮ ਬਣਾਉਣਾ ਸਿਖਾਉਂਦੇ ਹਨ। ਇਸ ਦੇ ਲਈ ਸੱਭ ਤੋਂ ਪਹਿਲਾ ਕੰਮ ਇਹ ਹੈ ਕਿ ਤੁਸੀਂ ਰੋਜ਼ ਦੇ ਤੌਰ 'ਤੇ ਇਸਤੇਮਾਲ ਹੋਣ ਵਾਲੇ ਅੰਡੇ ਦੇ ਛਿਲਕਿਆਂ ਨੂੰ ਸੁੱਟੋ ਨਹੀਂ ਸਗੋਂ ਉਨ੍ਹਾਂ ਨੂੰ ਸੰਭਾਲ ਕੇ ਰੱਖ ਲਓ।

ਹੁਣ ਇਨ੍ਹਾਂ ਨੂੰ ਤੁਸੀਂ ਕਈ ਤਰ੍ਹਾਂ ਦੇ ਡੈਕੋਰੇਟਿਵ ਆਇਟਮਜ਼ ਬਣਾਉਣ ਵਿਚ ਪ੍ਰਯੋਗ ਕਰ ਸਕਦੇ ਹੋ। ਜਿਨ੍ਹਾਂ ਨੂੰ ਤੁਸੀਂ ਘਰ ਦੇ ਡਾਇਨਿੰਗ ਟੇਬਲ,  ਗੁਲਦਸਤਿਆਂ ਅਤੇ ਕਈ ਹੋਰ ਥਾਵਾਂ 'ਤੇ ਲਗਾ ਸਕਦੇ ਹੋ। ਆਓ ਦੇਖਦੇ ਹਾਂ ਅੰਡਿਆਂ ਤੋਂ ਬਣੇ ਕੁੱਝ ਕ੍ਰਿਏਟਿਵ ਕਰਾਫਟ ਨੂੰ। ਅਪਣੇ ਟੇਬਲ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਤੁਸੀਂ ਫਲਾਵਰ ਪੋਟ ਵਿਚ ਕਲਰ ਫੁਲ ਅੰਡੇ ਦੇ ਛਿਲਕਿਆਂ ਨੂੰ ਸਜਾ ਸਕਦੇ ਹੋ। ਇਸ ਦੇ ਲਈ ਤੁਸੀਂ ਗੋਂਦ ਅਤੇ ਕਾਗਜ਼ ਦੇ ਮਿਸ਼ਰਣ ਨੂੰ ਭਰ ਸਕਦੇ ਹੋ।

ਜਦੋਂ ਇਹ ਸੁਕ ਕੇ ਠੋਸ ਹੋ ਜਾਵੇ ਤਾਂ ਇਸ ਨੂੰ ਸੋਹਣੇ ਰੰਗ ਅਤੇ ਪੈਟਰਨ ਨਾਲ ਡੈਕੋਰੇਟ ਕਰ ਸਕਦੇ ਹੋ। ਘਰ ਲਈ ਕ੍ਰਿਏਟਿਵ ਡੈਕੋਰੇਟ ਕ੍ਰਾਫ਼ਟ ਬਣਾਉਣ ਲਈ ਤੁਸੀਂ ਇਹਨਾਂ ਛਿਲਕਿਆਂ ਦੀ ਹੀ ਮਦਦ ਨਾਲ ਐਗ ਬਰਡ ਟ੍ਰੀ ਬਣਾ ਸਕਦੇ ਹੋ। ਇਹ ਦਿਖਣ ਵਿਚ ਵੀ ਬਹੁਤ ਖੂਬਸੂਰਤ ਲਗਦਾ ਹੈ ਅਤੇ ਤੁਹਾਡੇ ਘਰ ਦੀ ਖੂਬਸੂਰਤੀ ਨੂੰ ਵੀ ਵਧਾਉਂਦਾ ਹੈ। ਇਸ ਦੇ ਲਈ ਤੁਸੀਂ ਆਰਟਿਫਿਸ਼ਿਅਲ ਟ੍ਰੀ 'ਤੇ ਧਾਗੇ ਨਾਲ ਅੰਡੇ ਦੇ ਛਿਲਕਿਆਂ ਨੂੰ ਰੰਗ ਕਰ ਕੇ ਟੰਗ ਦੇ। ਕਿਚਨ ਦੀ ਸੁੰਦਰਤਾ ਵਧਾਉਣ ਲਈ ਤੁਸੀਂ ਉਸ 'ਚ ਛੋਟੇ ਡੈਕੋਰੇਟਿਵ ਪੌਦੇ ਲਗਾ ਸਕਦੇ ਹੋ।

ਇਨ੍ਹਾਂ ਦੇ ਵਿਚ ਅੰਡਿਆਂ ਦੇ ਕਲਰਫੂਲ ਛਿਲਕੇ ਦੇਖਣ ਵਿਚ ਬੇਹੱਦ ਆਕਰਸ਼ਕ ਲਗਦੇ ਹਨ। ਇਨ੍ਹਾਂ ਨੂੰ ਰੰਗ ਕਰਨ ਤੋਂ ਬਾਅਦ ਖਿੜਕੀ ਜਾਂ ਦਰਵਾਜੇ 'ਤੇ ਵੀ ਟੰਗੇ ਜਾ ਸਕਦੇ ਹਨ। ਇਸ ਦੇ ਲਈ ਤੁਸੀਂ ਇਨ੍ਹਾਂ ਨੂੰ ਵੱਖ ਵੱਖ ਰੰਗਾਂ ਨਾਲ ਰੰਗ ਕਰ ਸਕਦੀੇ ਹੋ। ਇਨ੍ਹਾਂ ਦਾ ਇਸਤੇਮਾਲ ਤੁਸੀਂ ਕ੍ਰਿਏਟਿਵ ਜੰਗਲੀ ਤਿੱਤਰ ਬਣਾਉਣ ਵਿਚ ਵੀ ਕਰ ਸਕਦੇ ਹੋ। ਇਨ੍ਹਾਂ ਦੇ ਅੰਦਰ ਮੋਮ ਭਰ ਦਿਓ। ਫਿਰ ਇਨ੍ਹਾਂ ਨੂੰ ਸੋਹਣੇ ਰੰਗਾਂ ਨਾਲ ਸਜਾ ਕੇ ਇਨ੍ਹਾਂ ਨੂੰ ਸਜਾ ਸਕਦੇ ਹੋ।