ਰੰਗਾਂ ਨਾਲ ਦਿਓ ਆਪਣੇ ਘਰ ਨੂੰ ਸਮਾਰਟ ਲੁਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਜੇਕਰ ਤੁਸੀਂ ਆਪਣੇ ਘਰ ਨੂੰ ਨਵਾਂ ਲੁਕ ਦੇਣਾ ਚਾਹੁੰਦੇ ਹੋ ਤਾਂ ਘਰ ਵਿਚ ਲੈ ਆਓ ਰੰਗ ਵਿਰੰਗੇ ਫਰਨੀਚਰ, ਤਾਂਕਿ ਰੰਗ ਤੁਹਾਡੇ ਘਰ ਵਿਚ ਹੀ ਨਹੀਂ, ਤੁਹਾਡੀ ਜਿੰਦਗੀ ...

home decoration

ਜੇਕਰ ਤੁਸੀਂ ਆਪਣੇ ਘਰ ਨੂੰ ਨਵਾਂ ਲੁਕ ਦੇਣਾ ਚਾਹੁੰਦੇ ਹੋ ਤਾਂ ਘਰ ਵਿਚ ਲੈ ਆਓ ਰੰਗ ਵਿਰੰਗੇ ਫਰਨੀਚਰ, ਤਾਂਕਿ ਰੰਗ ਤੁਹਾਡੇ ਘਰ ਵਿਚ ਹੀ ਨਹੀਂ, ਤੁਹਾਡੀ ਜਿੰਦਗੀ ਵਿਚ ਵੀ ਖ਼ੁਸ਼ੀਆਂ ਭਰ ਦੇਣ। ਕਲਰਫੁਲ ਚੀਜ਼ਾਂ ਨਾਲ ਸਜਿਆ ਹੋਇਆ ਘਰ ਨਾ ਕੇਵਲ ਘਰ ਵਿਚ ਤਾਜ਼ਗੀ ਲਿਆਉਂਦਾ ਹੈ ਸਗੋਂ ਘਰ ਨੂੰ ਨਵਾਂ ਲੁਕ ਵੀ ਦਿੰਦਾ ਹੈ। 
ਚਮਕਦਾਰ ਰੰਗ ਐਕਸੇਸਰੀਜ਼ : ਜੇਕਰ ਤੁਸੀਂ ਮਿੰਟਾਂ ਵਿਚ ਆਪਣੇ ਘਰ ਨੂੰ ਨਵਾਂ ਲੁਕ ਦੇਣਾ ਚਾਉਂਦੇ  ਹੋ,ਤਾਂ ਘਰ ਦੀ ਸਜਾਵਟ ਲਈ ਬੋਲਡ ਅਤੇ ਚਮਕਦਾਰ ਰੰਗ ਦੇ ਹੋਮ ਡੇਕੋਰ ਦਾ ਸਿਲੇਕਸ਼ਨ ਕਰੋ। 

ਫੁੱਲਾਂ ਨਾਲ ਕਰੋ ਸਜਾਵਟ - ਘਰ ਦੀ ਸਜਾਵਟ ਲਈ ਤੁਸੀਂ ਨਕਲੀ ਫੁੱਲਾਂ ਦਾ ਪ੍ਰਯੋਗ ਵੀ ਕਰ ਸਕਦਦੇ ਹੋ। ਬਾਜ਼ਾਰ ਵਿਚ ਤੁਹਾਨੂੰ ਬਹੁਤ ਸਾਰੇ ਨਕਲੀ ਫੁੱਲ ਮਿਲ ਜਾਣਗੇ। ਤੁਸੀ ਰੰਗ ਬੇਰੰਗੇ ਫੁੱਲਾਂ ਦੀ ਚੋਣ ਕਰ ਵੀ ਕਰ ਸਕਦੇ ਹੋ। 
ਮੋਮਬੱਤੀ ਦਾ ਕਮਾਲ - ਆਪਣੇ ਸੇਂਟਰ ਟੇਬਲ ਨੂੰ ਸਟਾਇਲਿਸ਼ ਲੁਕ ਦੇਣ ਲਈ ਰੰਗ ਬਰਿੰਗੀਆਂ ਮੋਮਬੱਤੀਆਂ ਦੀ ਵਰਤੋਂ ਕਰ ਸਕਦੇ ਹੋ। ਬਾਜ਼ਾਰ ਵਿਚ ਹਰ ਰੰਗ, ਹਰ ਆਕਾਰ ਅਤੇ ਖੁਸ਼ਬੂ ਵਾਲੀਆਂ ਮੋਮਬੱਤੀਆਂ ਮਿਲਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਕਰ ਸਕਦੇ ਹੋ। 

ਕਲਰਫੁਲ ਫਰਨੀਚਰ : ਆਮ ਕਿਸਮ ਦੇ ਫਰਨੀਚਰ ਖ਼ਰੀਦਣ ਦੀ ਬਜਾਏ ਨਵੇਂ ਡਿਜ਼ਾਇਨ ਦੇ ਫਰਨੀਚਰ ਖਰੀਦੋ। ਅੱਜ ਕੱਲ੍ਹ ਬਾਜ਼ਾਰ ਵਿਚ ਨਵੇਂ ਪ੍ਰਕਾਰ ਦੇ ਨਵੇਂ - ਨਵੇਂ ਡਿਜ਼ਾਇਨ ਅਤੇ ਰੰਗਾਂ ਵਾਲੇ ਫਰਨੀਚਰ ਮਿਲਦੇ ਹਨ, ਤੁਸੀਂ ਆਪਣੀ ਪਸੰਦ ਦੇ ਅਨੁਸਾਰ ਇਨ੍ਹਾਂ ਦਾ ਚੋਣ ਕਰੋ। 
ਡਾਇਨਿੰਗ ਆਰਟ : ਡਾਇਨਿੰਗ ਰੂਮ ਨੂੰ ਬੋਲਡ - ਚਮਕਦਾਰ ਲੁਕ ਦੇਣ ਲਈ ਬਰਾਇਟ ਕਲਰ ਦਾ ਡਾਇਨਿੰਗ ਟੇਬਲ ਚੁਣ ਸਕਦੇ ਹੋ ਜਾਂ ਫਿਰ ਲਾਇਟ ਕਲਰ ਦੇ ਡਾਇਨਿੰਗ ਟੇਬਲ ਨੂੰ ਬਰਾਇਟ ਕਲਰ ਦੇ ਟੇਬਲ ਕਲਾਥ, ਡਿਨਰ ਸੈੱਟ, ਕਰੋਕਰੀ ਆਦਿ ਨਾਲ ਸਜਾ ਸਕਦੇ ਹੋ।

ਸੋਫਾ ਅਤੇ ਕੁਰਸੀਆਂ ਦੇ ਕਵਰ ਬਦਲ ਕੇ ਵੀ ਤੁਸੀ ਆਪਣੇ ਘਰ ਨੂੰ ਖ਼ੂਬਸੂਰਤੀ ਤਰੀਕੇ ਨਾਲ ਸਜਾ ਸਕਦੇ ਹੋ। ਕਵਰ ਲਈ ਗੂੜੇ ਰੰਗ ਦਾ ਚੋਣ ਕਰੋ, ਜੋ ਤੁਹਾਡੇ ਘਰ ਨੂੰ ਰੰਗਾਂ ਨਾਲ ਭਰ ਦੇਣਗੇ। ਵਿੰਡੋ ਡਰੇਸਿੰਗ - ਜੇਕਰ ਤੁਹਾਡੇ ਘਰ ਦੀਆਂ ਦੀਵਾਰਾਂ ਹਲਕੇ ਰੰਗ ਦੀਆ ਹਨ ਤਾਂ ਗੂੜੇ ਰੰਗ ਦੇ ਪਰਦੇ ਲਗਾਓ ਅਤੇ  ਤੁਸੀ ਆਪਣੇ ਘਰ ਨੂੰ ਰੰਗਾਂ ਨਾਲ ਸਜਾ ਸਕਦੇ ਹੋ। ਕਿਡਸ ਕਾਰਨਰ - ਬੱਚਿਆਂ ਦੇ ਕਮਰੇ ਨੂੰ ਸਜਾਉਣ ਲਈ ਉਨ੍ਹਾਂ ਦੇ ਪਸੰਦੀਦਾ ਰੰਗ, ਕਾਰਟੂਨ ਕੈਰੇਕਟਰ, ਕਲਰਫੁਲ ਸਜਾਵਟੀ ਚੀਜ਼ਾਂ ਨੂੰ ਧਿਆਨ ਵਿਚ ਜਰੂਰ ਰੱਖੋ। ਤੁਸੀ ਚਾਹੋ ਤਾਂ ਬੱਚਿਆਂ ਨੂੰ ਹੀ ਉਨ੍ਹਾਂ ਦੇ ਕਮਰੇ ਦੇ ਡੇਕੋਰ ਐਕਸੇਸਰੀਜ਼ ਚੁਣਨ ਨੂੰ ਕਹਿ ਸਕਦੇ ਹੋ।