ਬੱਚੇ ਲਈ ਸਟਡੀ ਰੂਮ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਹਰ ਮਾਂ ਬਾਪ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ ਲਿਖ ਕੇ ਕਾਬਲ ਇਨਸਾਲ ਬਣੇ। ਬੱਚੇ ਨੂੰ ਸਫਲ ਬਣਾਉਣ ਲਈ ਮਾਤਾ-ਪਿਤਾ ਬਚਪਨ ਤੋਂ ਹੀ ਬੱਚੇ ਦੀ ...

Study Room

ਹਰ ਮਾਂ ਬਾਪ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ ਲਿਖ ਕੇ ਕਾਬਲ ਇਨਸਾਲ ਬਣੇ। ਬੱਚੇ ਨੂੰ ਸਫਲ ਬਣਾਉਣ ਲਈ ਮਾਤਾ-ਪਿਤਾ ਬਚਪਨ ਤੋਂ ਹੀ ਬੱਚੇ ਦੀ ਪੜਾਈ-ਲਿਖਾਈ 'ਤੇ ਧਿਆਨ ਦੇਣ ਲੱਗਦੇ ਹਨ।

ਕੁਝ ਬੱਚੇ ਅਜਿਹੇ ਹੁੰਦੇ ਹਨ ਜੋ ਕਿ ਬਾਕੀ ਸਾਰੇ ਕੰਮਾਂ 'ਚ ਤਾਂ ਚੰਗੇ ਹੁੰਦੇ ਹਨ ਪਰ ਉਨ੍ਹਾਂ ਦਾ ਮਨ ਪੜ੍ਹਾਈ 'ਚ ਨਹੀਂ ਲੱਗਦਾ। ਜੇ ਤੁਹਾਡੇ ਬੱਚੇ ਦਾ ਮਨ ਵੀ ਪੜ੍ਹਾਈ 'ਚ ਨਹੀਂ ਲੱਗਦਾ ਤਾਂ ਹੋ ਸਕਦਾ ਹੈ ਕਿ ਇਸ 'ਚ ਉਨ੍ਹਾਂ ਦੀ ਗਲਦੀ ਨਾ ਹੋਵੇ। ਇਸ ਦੇ ਪਿੱਛੇ ਦਾ ਕਾਰਣ ਤੁਹਾਡਾ ਗਲਤ ਦਿਸ਼ਾ 'ਚ ਬਣਾਇਆ ਸਟਡੀ ਰੂਮ ਵੀ ਹੋ ਸਕਦਾ ਹੈ।

ਚੋਰਸ ਸਟਡੀ ਟੇਬਲ - ਸਟਡੀ ਟੇਬਲ ਦਾ ਵੀ ਬੱਚਿਆਂ ਦੀ ਪੜਾਈ 'ਤੇ ਚੰਗਾ ਅਤੇ ਮਾੜਾ ਦੋਹਾਂ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਬੱਚਿਆਂ ਲਈ ਚੋਰਸ ਟੇਬਲ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਕਦੇਂ ਵੀ ਭੁੱਲ ਕੇ ਦਰਵਾਜ਼ੇ ਦੇ ਸਾਹਮਣੇ ਟੇਬਲ ਨਾ ਲਗਾਓ। ਇਸ ਨਾਲ ਇਕ ਤਾਂ ਬੱਚੇ ਦਾ ਧਿਆਨ ਬਾਹਰ ਦੀਆਂ ਗਤੀਵਿਧੀਆਂ 'ਤੇ ਰਹਿੰਦਾ ਹੈ।

ਦੂਜਾ ਇਸ ਨਾਲ ਬੱਚੇ ਦਾ ਮਨ ਪੜਾਈ 'ਤੇ ਵੀ ਨਹੀਂ ਲੱਗਦਾ। ਜਿਸ ਕਮਰੇ 'ਚ ਬੱਚਾ ਪੜ੍ਹਾਈ ਕਰਦਾ ਹੈ ਉਸ ਕਮਰੇ 'ਚ ਸੂਰਜ ਦੀ ਰੋਸ਼ਨੀ ਸਿੱਧੀ ਪੈਂਦੀ ਹੈ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਅਜਿਹਾ ਹੋਣ 'ਤੇ ਬੱਚਾ ਹਮੇਸ਼ਾ ਤਰੋਤਾਜ਼ਾ ਰਹਿੰਦਾ ਹੈ। ਦੱਖਣ ਅਤੇ ਦੱਖਣ-ਪੂਰਬ ਦਿਸ਼ਾ 'ਚ ਸਟਡੀ ਰੂਮ ਨਾ ਬਣਾਓ। ਇਸ ਦਿਸ਼ਾ 'ਚ ਬੈਠ ਕੇ ਪੜ੍ਹਾਈ ਕਰਨ ਨਾਲ ਬੱਚਾ ਹਮੇਸ਼ਾ ਤਣਾਅ 'ਚ ਰਹਿੰਦਾ ਹੈ।