ਪੁਰਾਣੇ ਭਾਂਡਿਆਂ ਨੂੰ ਨਵਾਂ ਬਣਾਉਣ ਦਾ ਇਹ ਹੈ ਆਸਾਨ ਤਰੀਕਾ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਬਰਤਨ ਪਾਲਿਸ਼ ਕਰਨਾ ਵੱਡਾ ਮੁਸ਼ਕਲ ਕੰਮ ਹੈ। ਉੱਥੇ ਹੀ ਜੇ ਭਾਂਡਾ ਸੜ ਜਾਵੇ ਤਾਂ ਹੋਰ ਮੁਸੀਬਤ ਹੁੰਦੀ ਹੈ

File Photo

ਬਰਤਨ ਪਾਲਿਸ਼ ਕਰਨਾ ਵੱਡਾ ਮੁਸ਼ਕਲ ਕੰਮ ਹੈ। ਉੱਥੇ ਹੀ ਜੇ ਭਾਂਡਾ ਸੜ ਜਾਵੇ ਤਾਂ ਹੋਰ ਮੁਸੀਬਤ ਹੁੰਦੀ ਹੈ। ਜੇ ਤੁਹਾਡੇ ਬਰਤਨ ਵੀ ਸੜ ਗਏ ਹਨ ਅਤੇ ਆਪਣੀ ਉਮਰ ਤੋਂ ਬਹੁਤ ਪੁਰਾਣੇ ਲੱਗਣ ਲਗੇ ਹਨ। ਤਾਂ ਇੱਥੇ ਅਸੀਂ ਉਨ੍ਹਾਂ ਨੂੰ ਨਵਾਂ ਬਣਾਉਣ ਲਈ ਤਰੀਕਾ ਲੈ ਕੇ ਆਏ ਹਾਂ।

ਇਹ ਕੁਝ ਸੁਝਾਅ ਹਨ ਜੋ ਤੁਹਾਡੇ ਬਰਤਨ ਅਤੇ ਤੁਹਾਡੀ ਰਸੋਈ ਨੂੰ ਚਮਕਦਾਰ ਬਣਾ ਦੇਣਗੇ।
ਕੱਚ ਦੇ ਬਰਤਨ ਅਤੇ ਕੱਪ ਸਾਫ਼ ਕਰਨ ਲਈ ਰੀਠੇ ਦੇ ਪਾਣੀ ਦੀ ਵਰਤੋਂ ਕਰੋ।

ਭਾਂਡਿਆਂ 'ਤੇ ਜੰਮੀ ਹੋਈ ਮੈਲ ਨੂੰ ਸਾਫ ਕਰਨ ਲਈ ਥੋੜਾ ਸਿਰਕਾ ਅਤੇ ਨਿੰਬੂ ਦਾ ਰਸ ਪਾਣੀ ਵਿਚ ਉਬਾਲੋ।
ਪਿੱਤਲ ਦੇ ਭਾਂਡਿਆਂ ਨੂੰ ਸਾਫ਼ ਕਰਨ ਲਈ ਨਿੰਬੂ ਨੂੰ ਅੱਧ ਵਿਚ ਕੱਟ ਲਓ ਅਤੇ ਇਸ 'ਤੇ ਨਮਕ ਛਿੜਕਣ ਤੋਂ ਬਾਅਦ ਇਸ ਨੂੰ ਬਰਤਨ 'ਤੇ ਰਗੜੋ ਅਤੇ ਉਹ ਚਮਕਣਾ ਸ਼ੁਰੂ ਹੋ ਜਾਣਗੇ।

ਅਲਮੀਨੀਅਮ ਦੇ ਬਰਤਨਾਂ ਨੂੰ ਚਮਕਦਾਰ ਬਣਾਉਣ ਲਈ ਬਰਤਨ ਧੋਣ ਵਾਲੇ ਪਾਊਡਰ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਬਰਤਨ ਸਾਫ਼ ਕਰੋ।
ਸਾੜੇ ਹੋਏ ਬਰਤਨ ਸਾਫ਼ ਕਰਨ ਲਈ ਉਨ੍ਹਾਂ ਵਿਚ ਇਕ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਉਬਾਲੋ। ਫਿਰ ਭਾਂਡੇ ਸਾਬਣ ਨਾਲ ਸਾਫ ਕਰੋ।

ਚਿਕਨਾਈ ਵਾਲੇ ਬਰਤਨ ਸਾਫ਼ ਕਰਨ ਲਈ ਸਿਰਕੇ ਨੂੰ ਕੱਪੜੇ ਵਿਚ ਲੈ ਕੇ ਰਗੜੋ, ਫਿਰ ਇਸ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਓ।

ਪ੍ਰੈਸ਼ਰ ਕੂਕਰ ਵਿਚ ਲੱਗੇ ਦਾਗ-ਧੱਬਿਆਂ ਨੂੰ ਸਾਫ ਕਰਨ ਲਈ ਕੂਕਰ ਵਿਚ ਪਾਣੀ, 1 ਚਮਚਾ ਵਾਸ਼ਿੰਗ ਪਾਊਡਰ ਅਤੇ ਅੱਧਾ ਨਿੰਬੂ ਮਿਲਾਓ ਅਤੇ ਇਸ ਨੂੰ ਉਬਾਲੋ। ਇਸ ਤੋਂ ਬਾਅਦ ਭਾਂਡਿਆਂ ਨੂੰ ਸਾਫ਼ ਕਰਨ ਵਾਲੇ ਇਕ ਸਕ੍ਰੱਬ ਬੁਰਸ਼ ਨਾਲ ਹਲਕੇ ਜਿਹੇ ਰਗੜ ਕੇ ਸਾਫ਼ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।