ਬਰਸਾਤ ਦੇ ਮੌਸਮ ਵਿਚ ਇਨ੍ਹਾਂ 5 ਤਰੀਕਿਆਂ ਨਾਲ ਪਾਓ ਘਰ ਦੀ ਬਦਬੂ ਤੋਂ ਛੁਟਕਾਰਾ 

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਬਰਸਾਤ ਦੇ ਮੌਸਮ ਵਿਚ ਇਸ ਤਰ੍ਹਾਂ ਪਾਓ ਘਰ ਦੀ ਬਦਬੂ ਤੋਂ ਰਾਹਤ.....

Smell In Your Home

ਬਰਸਾਤ ਦੇ ਮੌਸਮ ਵਿਚ ਹਵਾ ਵਿਚ ਹਵਾ ਵਿਚ ਨਮੀ ਅਤੇ ਸੀਲਨ ਦੇ ਕਾਰਨ ਘਰ ਵਿਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਘਰ ਤੋਂ ਆ ਰਹੀ ਇਹ ਗੰਧ ਕਿਸੇ ਦਾ ਵੀ ਮਨ ਖਰਾਬ ਕਰ ਸਕਦੀ ਹੈ। ਅਸੀਂ ਤੁਹਾਨੂੰ ਕੁਝ ਖਾਸ ਉਪਾਅ ਦੱਸ ਰਹੇ ਹਾਂ ਜਿਸ ਦੀ ਸਹਾਇਤਾ ਨਾਲ ਤੁਸੀਂ ਘਰ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

1. ਅਕਸਰ ਬਰਸਾਤ ਦੇ ਮੌਸਮ ਵਿਚ ਨਮ ਹਵਾ ਕਾਰਨ ਕੱਪੜਿਆਂ ਵਿਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਲਈ ਇਕ ਕੱਪ ਵਿਚ ਕਾਫੀ ਰੱਖੋ ਅਤੇ ਇਸ ਨੂੰ ਅਲਮਾਰੀ ਵਿਚ ਰੱਖ ਦਿਓ। ਜਲਦੀ ਹੀ ਕੱਪੜਿਆਂ ਵਿਚੋਂ ਬਦਬੂ ਦੂਰ ਹੋ ਜਾਵੇਗੀ।

2. ਘਰ ਦੇ ਬੇਸਮੈਂਟ ਜਾਂ ਬਾਥਰੂਮ ਵਿਚ, ਜਿੱਥੇ ਧੂਪ ਨਹੀਂ ਪਹੁੰਚਦੀ। ਉਨ੍ਹਾਂ ਖਾਂਵਾਂ ‘ਤੇ ਬਰਸਾਤ ਦੇ ਮੌਸਮ ਵਿਚ ਅਕਸਰ ਬਦਬੂ ਆਉਂਦੀ ਹੈ। ਇਸ ਬਦਬੂ ਤੋਂ ਛੁਟਕਾਰਾ ਪਾਉਣ ਲਈ, ਪਾਣੀ ਵਿਚ ਹਾਈਡ੍ਰੋਜਨ ਪਰਆਕਸਾਈਡ ਮਿਲਾਓ। ਇਸ ਮਿਸ਼ਰਣ ਨੂੰ ਸਪਰੇਅ ਦੀ ਬੋਤਲ ਵਿਚ ਭਰੋ ਅਤੇ ਇਸ ਨੂੰ ਉਸ ਜਗ੍ਹਾ ਤੇ ਸਪਰੇਅ ਕਰੋ ਜਿੱਥੇ ਬਦਬੂ ਆਉਂਦੀ ਹੈ।

3. ਸਿਰਕੇ ਅਤੇ ਬੈਕਿੰਗ ਸੋਡਾ ਦਾ ਮਿਸ਼ਰਣ ਘਰ ਦੀ ਬਦਬੂ ਨੂੰ ਦੂਰ ਕਰਨ ਲਈ ਵੀ ਕਾਰਗਰ ਸਿੱਧ ਹੁੰਦਾ ਹੈ। ਇਸ ਤੋਂ ਇਲਾਵਾ ਸਿਰਫ ਸਿਰਕੇ ਨੂੰ ਸਪਰੇਅ ਦੀ ਬੋਤਲ ਵਿਚ ਭਰ ਕੇ ਕੁਦਰਤੀ ਰੂਮ ਫਰੈਸ਼ਨਰ ਵਜੋਂ ਵਰਤਿਆ ਜਾ ਸਕਦਾ ਹੈ।

4. ਜੇ ਤੁਸੀਂ ਮਾਰਕੀਟ ਵਿਚ ਵਿਕਣ ਵਾਲਾ ਨਕਲੀ ਰੂਮ ਫਰੈਸ਼ਨਰ ਵਰਤਦੇ ਹੋ, ਤਾਂ ਇਕ ਵਾਰ ਕਪੂਰ ਦੀ ਵਰਤੋਂ ਵੀ ਕਰੋ। ਇਹ ਘਰ ਵਿਚ ਤਾਜ਼ਗੀ ਲਿਆਉਂਦਾ ਹੈ ਅਤੇ ਬਦਬੂ ਦੂਰ ਕਰਦਾ ਹੈ। ਕਮਰੇ ਵਿਚ ਖੁੱਲ੍ਹੀ ਜਗ੍ਹਾ ਤੇ ਇਕ ਦੀਵੇ ਵਿਚ ਕਪੂਰ ਸਾੜੋ। ਕੂਝ ਹੀ ਦੇਰ ਵਿਚ ਉਸ ਦੀ ਖੁਸ਼ਬੂ ਸਾਰੇ ਘਰ ਵਿਚ ਫੈਲ ਜਾਵੇਗੀ।

5. ਲੇਮਨ ਗ੍ਰਾਸ ਅਤੇ ਲੈਵੇਂਡਰ ਦਾ ਤੇਲ ਪਾਣੀ ਵਿਚ ਮਿਲਾ ਕੇ ਵੀ ਰੂਮ ਫਰੈਸ਼ਨਰ ਵਜੋਂ ਵਰਤਿਆ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।