ਪਲਾਸਟਿਕ ਦੇ ਭਾਂਡਿਆਂ ਤੋਂ ਹਟਾਓ ਜ਼ਿੱਦੀ ਦਾਗ਼  

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਅੱਜ ਕੱਲ੍ਹ ਪਲਾਸਟਿਕ ਦੇ ਬਰਤਨ ਕਾਫ਼ੀ ਪ੍ਰਚਲਨ ਵਿਚ ਹਨ ਅਤੇ ਇਹ ਬਰਤਨ ਦੇਖਣ ਵਿਚ ਬਹੁਤ ਆਕਰਸ਼ਿਤ ਵੀ ਲੱਗਦੇ ਹਨ। ਹਰ ਕੋਈ ਸਟੀਲ ਦੇ ਭਾਂਡਿਆਂ ਤੋਂ ਬੋਰ ਹੋ ਕੇ ਨਵੇਂ ...

Plastic Utensils

ਅੱਜ ਕੱਲ੍ਹ ਪਲਾਸਟਿਕ ਦੇ ਬਰਤਨ ਕਾਫ਼ੀ ਪ੍ਰਚਲਨ ਵਿਚ ਹਨ ਅਤੇ ਇਹ ਬਰਤਨ ਦੇਖਣ ਵਿਚ ਬਹੁਤ ਆਕਰਸ਼ਿਤ ਵੀ ਲੱਗਦੇ ਹਨ। ਹਰ ਕੋਈ ਸਟੀਲ ਦੇ ਭਾਂਡਿਆਂ ਤੋਂ ਬੋਰ ਹੋ ਕੇ ਨਵੇਂ ਰੰਗ ਬਿਰੰਗੇ ਭਾਂਡਿਆਂ ਵੱਲ ਖਿੱਚਿਆ ਚਲਿਆ ਆਉਂਦਾ ਹੈ। ਪਲਾਸਟਿਕ ਭਾਂਡਿਆਂ ਵਿਚ ਜੋ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਉਹ ਇਹ ਕਿ ਇਨ੍ਹਾਂ ਨੂੰ ਰੋਜ਼ਾਨਾ ਇਸਤੇਮਾਲ ਕਰਨ ਨਾਲ ਇਹਨਾਂ ਵਿਚ ਕਈ ਬਾਰ ਮਹਿਕ ਵੀ ਰਹਿ ਜਾਂਦੀ ਹੈ। ਇੰਨਾ ਹੀ ਨਹੀਂ ਇਸ ਵਿਚ ਲੱਗੇ ਦਾਗ ਧੱਬੇ ਬਹੁਤ ਭੈੜੇ ਲੱਗਦੇ ਹਨ। ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਦਾਗ ਧੱਬਿਆਂ ਅਤੇ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

ਪਲਾਸਟਿਕ ਦੇ ਭਾਂਡਿਆ ਤੋਂ ਦਾਗ ਅਤੇ ਬੁਦਬੂ ਹਟਾਉਣ ਲਈ ਤੁਸੀਂ ਸਿਰਕਾ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਪਾਣੀ ਵਿਚ ਸਿਰਕੇ ਨੂੰ ਮਿਲਾ ਕੇ ਬਰਤਨ ਉੱਤੇ ਪਾ ਕੇ ਕੁੱਝ ਦੇਰ ਲਈ ਛੱਡਣਾ ਹੋਵੇਗਾ। ਕੁੱਝ ਦੇਰ ਬਾਅਦ ਇਸ ਨੂੰ ਸਕਰਬ ਨਾਲ ਰਗੜ ਕੇ ਸਾਫ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਬਰਤਨ ਤੋਂ ਬਦਬੂ ਵੀ ਚਲੀ ਜਾਵੇਗੀ ਅਤੇ ਨਾਲ ਹੀ ਇਹ ਚਮਕਦਾਰ ਵੀ ਲੱਗੇਗਾ।

ਬਲੀਚ ਨਾਲ ਤੁਸੀਂ ਕੱਪੜਿਆਂ ਵਿਚ ਲੱਗੇ ਦਾਗ ਤਾਂ ਕਈ ਵਾਰ ਹਟਾਏ ਹੋਣਗੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਨਾਲ ਤੁਸੀਂ ਪਲਾਸਟਿਕ ਦੇ ਬਰਤਨਾਂ ਵਿਚ ਲੱਗੇ ਦਾਗ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਇੰਨਾ ਹੀ ਨਹੀਂ ਇਹ ਤੁਹਾਡੇ ਟਿਫਿਨ ਵਿਚੋਂ ਆਉਣ ਵਾਲੀ ਦੁਰਗੰਧ ਨੂੰ ਵੀ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਦੇ ਲਈ ਤੁਹਾਨੂੰ ਬਸ ਲਿਕਵਿਡ ਕਲੋਰੀਨ ਬਲੀਚ ਦਾ ਇਸਤੇਮਾਲ ਕਰਨਾ ਹੋਵੇਗਾ।

ਅਪਣੇ ਭਾਂਡਿਆਂ ਨੂੰ ਚਮਕਾਉਣ ਅਤੇ ਮਹਿਕਾਉਣ ਲਈ ਤੁਸੀਂ ਬੇਕਿੰਗ ਸੋਡੇ ਦਾ ਸਹਾਰਾ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਇਕ ਬਾਲਟੀ ਵਿਚ ਗਰਮ ਪਾਣੀ ਭਰ ਲਓ ਅਤੇ ਇਸ ਵਿਚ ਤਿੰਨ ਤਿੰਨ ਚਮਚ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਅਪਣੇ ਪਲਾਸਟਿਕ ਦੇ ਭਾਂਡਿਆਂ ਨੂੰ ਇਸ ਵਿਚ ਪਾ ਕੇ ਰੱਖ ਦਿਓ। ਧਿਆਨ ਰਹੇ ਤੁਹਾਡੇ ਬਰਤਨ ਪੂਰੀ ਤਰ੍ਹਾਂ ਇਸ ਵਿਚ ਡੁੱਬ ਜਾਵੇ। ਅੱਧੇ ਘੰਟੇ ਬਾਅਦ ਇਨ੍ਹਾਂ ਭਾਂਡਿਆਂ ਨੂੰ ਸਕਰਬ ਨਾਲ ਰਗੜ ਕੇ ਸਾਫ਼ ਪਾਣੀ ਨਾਲ ਧੋ ਲਓ।