ਹੈਦਰਾਬਾਦ ਅਜਾਇਬਘਰ ਤੋਂ 50 ਕਰੋੜ ਦੇ ਹੀਰੇ ਜੜੇ ਸੋਨੇ ਦੇ ਬਰਤਨ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਹੈਦਰਾਬਾਦ ਦੇ ਇਤਿਹਾਸਕ ਨਿਜ਼ਾਮ ਅਜਾਇਬ ਘਰ 'ਚੋਂ ਹੀਰੇ ਜਵਾਹਰਾਤ ਜੜੇ ਸੋਨੇ -ਚਾਂਦੀ ਦੇ ਬਰਤਨ ਚੋਰੀ ਹੋਣ ਦੀ ਸਨਸਨੀਖੇਜ਼ ਖ਼ਬਰ ਦਾ ਖੁਲਾਸਾ ਹੋਇਆ ਹੈ। ਚੋਰੀ ਹੋਈਆਂ...

Nizam Museum

ਨਵੀਂ ਦਿੱਲੀ -  ਹੈਦਰਾਬਾਦ ਦੇ ਇਤਿਹਾਸਕ ਨਿਜ਼ਾਮ ਅਜਾਇਬ ਘਰ 'ਚੋਂ ਹੀਰੇ ਜਵਾਹਰਾਤ ਜੜੇ ਸੋਨੇ -ਚਾਂਦੀ ਦੇ ਬਰਤਨ ਚੋਰੀ ਹੋਣ ਦੀ ਸਨਸਨੀਖੇਜ਼ ਖ਼ਬਰ ਦਾ ਖੁਲਾਸਾ ਹੋਇਆ ਹੈ। ਚੋਰੀ ਹੋਈਆਂ ਚੀਜ਼ਾਂ ਵਿਚ ਇਕ ਸੋਨੇ ਦਾ ਟਿਫਨ ਹੈ। ਜਿਸ ਵਿੱਚ ਹੀਰੇ ਜੜੇ ਗਏ ਹਨ। ਇਸ ਦੇ ਨਾਲ ਹੀ ਰਤਨਾਂ ਨਾਲ ਜੜਿਆ ਕੱਪ-ਪਲੇਟਾਂ ਦਾ ਸੈੱਟ, ਰੂਬੀ ਜੜਿਆ ਸੋਨੇ ਦਾ ਇਕ ਚਮਚਾ ਹੈ। 

ਖਬਰਾਂ ਮੁਤਾਬਿਕ ਹੈਦਰਾਬਾਦ ਪੁਲਸ ਨੇ ਦੱਸਿਆ ਕਿ ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਪੁਲਸ ਨੇ ਦੱਸਿਆ ਕਿ ਚੋਰੀ ਦੀਆਂ ਕੀਮਤੀ ਵਸਤਾਂ ਅਤੇ ਭਾਂਡੇ ਮੀਰ ਓਸਮਾਨ ਅਲੀ ਖਾਨ ਨਾਲ ਸੰਬੰਧਿਤ ਹਨ, ਜੋ ਹੈਦਰਾਬਾਦ ਦੇ ਆਖਰੀ ਨਿਜ਼ਾਮ ਹਨ। ਨਿਜ਼ਾਮ ਅਜਾਇਬ ਘਰ ਤੋਂ ਇਹ ਚੀਜ਼ਾਂ ਚੋਰੀ ਕੀਤੀਆਂ ਗਈਆਂ ਹਨ। ਪੁਲਸ ਅਨੁਸਾਰ ਇਹ ਹੀਰੇ ਦੇ ਗਹਿਣੇ 2.5 ਕਿਲੋਗ੍ਰਾਮ ਦੇ ਭਾਰ ਦੇੇ ਹਨ, ਜਿਸ ਦੀ ਲਾਗਤ ਲਗਭਗ 50 ਕਰੋੜ ਹੋਵੇਗੀ। ਪੁਲਸ ਨੇ ਦੱਸਿਆ ਕਿ ਚੋਰਾਂ ਨੇ ਲੱਕੜ ਦੀ ਇਕ ਗ੍ਰਿਲ ਨੂੰ ਤੋੜਿਆ ਸੀ ਅਤੇ ਰੱਸੀ ਨਾਲ ਮਿਊਜ਼ੀਅਮ ਵਿਚ ਦਾਖ਼ਲ ਹੋ ਗਏ।

ਕਿਉਂਕਿ ਸੀਸੀਟੀਵੀ ਕੈਮਰਾ ਅਜਾਇਬ ਘਰ ਵਿਚ ਸਥਿਤ ਹੈ, ਇਸ ਲਈ ਚੋਰਾਂ ਦੀ ਹਰੇਕ ਹਰਕਤ ਰਿਕਾਰਡ ਹੋਣੀ ਚਾਹੀਦੀ ਸੀ ਪਰ ਚੋਰਾਂ ਨੇ ਸੀਸੀਟੀਵੀ ਕੈਮਰੇ ਨੂੰ ਦੂਜੇ ਪਾਸੇ ਵੱਲ ਮੋੜ ਦਿੱਤਾ ਤਾਂ ਕਿ ਕੈਮਰੇ ਵਿਚ ਕੋਈ ਹਰਕਤ ਰਿਕਾਰਡ ਨਾ ਹੋਵੇ। ਇਹ ਅਜਾਇਬ ਘਰ 2000 ਵਿਚ ਸਥਾਪਿਤ ਕੀਤਾ ਗਿਆ ਸੀ, ਜਿਸ ਵਿਚ ਹੈਦਰਾਬਾਦ ਦੇ ਸੱਤਵੇਂ ਅਤੇ ਆਖ਼ਰੀ ਨਿਜ਼ਾਮ ਨੂੰ ਮਿਲੇ 450 ਤੋਹਫ਼ੇ ਰੱਖੇ ਗਏ ਸਨ। 1930 ਦੀ ਦਹਾਕੇ ਵਿਚ ਹੈਦਰਾਬਾਦ ਦਾ ਛੇਵਾਂ ਨਿਜ਼ਾਮ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਸੀ।