ਜਾਣੋ ਲਾਈਟਿੰਗ ਦੇ ਨਵੇਂ ਅੰਦਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਤਿਉਹਾਰਾਂ ਵਿਚ ਸਜਾਵਟ ਦਾ ਸੱਭ ਤੋਂ ਅਹਿਮ ਟੂਲ ਹੈ ਰੋਸ਼ਨੀ। ਹਾਲਾਂਕਿ ਹਰ ਤਿਉਹਾਰ ਸਮੇਂ ਘਰ ਵਿਚ ਦੀਵੇ, ਮੋਮਬੱਤੀਆਂ ਅਤੇ ਇਲੈਕਟ੍ਰਿਕ ਲਾਈਟਾਂ ਜਗਮਗਾਹਟ ਭਰ ਦਿੰਦੀਆਂ ਹਨ..

New styles of lighting

ਤਿਉਹਾਰਾਂ ਵਿਚ ਸਜਾਵਟ ਦਾ ਸੱਭ ਤੋਂ ਅਹਿਮ ਟੂਲ ਹੈ ਰੋਸ਼ਨੀ। ਹਾਲਾਂਕਿ ਹਰ ਤਿਉਹਾਰ ਸਮੇਂ ਘਰ ਵਿਚ ਦੀਵੇ, ਮੋਮਬੱਤੀਆਂ ਅਤੇ ਇਲੈਕਟ੍ਰਿਕ ਲਾਈਟਾਂ ਜਗਮਗਾਹਟ ਭਰ ਦਿੰਦੀਆਂ ਹਨ। ਸਜਾਵਟੀ ਬਰਾਸ ਲੈਂਪਸ ਘਰ ਨੂੰ ਵੱਖ ਹੀ ਲੁਕ ਦਿੰਦੇ ਹਨ। ਇਸ ਵਿਚ ਸਜਾਵਟੀ ਪੈਟਰਨ ਵਿਚ ਬਣੇ ਛੇਕਾਂ ਵਿਚੋਂ ਚਾਰੇ ਪਾਸੇ ਛਣ ਕੇ ਬਿਖਰਦੀ ਰੋਸ਼ਨੀ ਮਾਹੌਲ ਨੂੰ ਚਕਾਚੌਂਧ ਕਰ ਦਿੰਦੀ ਹੈ। ਨਾਲ ਹੀ ਇਸ ਤਰ੍ਹਾਂ ਦੇ ਕੁੱਝ ਖਾਸ ਲੈਂਪਸ ਦੀ ਰੋਸ਼ਨੀ ਨਾਲ ਕੰਧਾਂ ਉਤੇ ਫੁੱਲਾਂ ਜਾਂ ਹੋਰ ਤਰ੍ਹਾਂ ਦੀ ਖੂਬਸੂਰਤ ਆਕ੍ਰਿਤੀਆਂ ਵੀ ਬਣਦੀਆਂ ਹਨ, ਜੋ ਘਰ ਨੂੰ ਫੈਸਟਿਵ ਲੁੱਕ ਦਿੰਦੀਆਂ ਹਨ।

ਕੋਵ ਲਾਈਟਿੰਗ ਦੀ ਵਰਤੋਂ ਜ਼ਿਆਦਾਤਰ ਘਰ ਦੀ ਸੀਲਿੰਗ 'ਤੇ ਕੀਤਾ ਜਾਂਦਾ ਹੈ। ਇਸ ਨਾਲ ਸੀਲਿੰਗ ਨੂੰ ਹਾਈਲਾਈਟ ਕੀਤਾ ਜਾਂਦਾ ਹੈ। ਕੋਵ ਲਾਈਟਿੰਗ ਵਿਚ ਸੀਲਿੰਗ ਵੱਲ ਫੋਕਸ ਕਰਦੀ ਰੋਸ਼ਨੀ ਨਾਲ ਕੰਧ ਉਤੇ ਉਭਰੀ ਸ਼ੈਡੋ ਬੇਹੱਦ ਆਕਰਸ਼ਕ ਲਗਦੀ ਹੈ। ਖੂਬਸੂਰਤ ਫੁੱਲਾਂ ਅਤੇ ਹੋਰ ਆਕ੍ਰਿਤੀਆਂ ਦੀ ਟੀ ਲਾਈਟਸ ਵੀ ਚੰਗੀ ਲਾਈਟਿੰਗ ਕਰਦੀਆਂ ਹਨ। ਇਹਨਾਂ ਛੋਟੀਆਂ-ਛੋਟੀਆਂ ਟੀ ਲਾਈਟਸ ਨਾਲ ਝਿਲਮਿਲਾਉਂਦੀ ਰੋਸ਼ਨੀ ਪੂਰੇ ਘਰ ਨੂੰ ਖੂਬਸੂਰਤ ਲੁਕ ਦਿੰਦੀ ਹੈ। ਇਨ੍ਹਾਂ ਨੂੰ ਆਕਰਸ਼ਕ ਟੀ ਲਾਈਟ ਹੋਲਡਰਸ ਵਿਚ ਰੱਖ ਕੇ ਤੁਹਾਡੇ ਹਰ ਕੋਨੇ ਵਿਚ ਰੋਸ਼ਨੀ ਕਰ ਸਕਦੀਆਂ ਹਨ।

ਮਿੱਟੀ ਦੇ ਰਵਾਇਤੀ ਦੀਵਿਆਂ ਤੋਂ ਲੈ ਕੇ ਟੀ ਲਾਈਟਸ, ਫਲੋਟਿੰਗ ਕੈਂਡਲਸ ਅਤੇ ਚੂਰਨ ਲੈਂਪਸ ਦੇ ਜ਼ਰੀਏ ਘਰ ਨੂੰ ਸਜਾਇਆ ਜਾ ਸਕਦਾ ਹੈ। ਅੱਜਕਲ ਮਿੱਟੀ ਦੇ ਦੀਵੇ ਵੀ ਡਿਜ਼ਾਈਨਰ ਲੁੱਕ ਲਈ ਹੁੰਦੇ ਹਨ। ਅੱਜਕਲ ਐਲਈਡੀ ਕੈਂਡਲਸ ਵੀ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਇਸ ਨਾਲ ਬਿਨਾਂ ਕਿਸੇ ਮਿਹਨਤ ਦੇ ਮਿੰਟਾਂ ਵਿਚ ਰੋਸ਼ਨੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਿਲਰ ਕੈਂਡਲਸ, ਵਿਲੱਖਣ ਆਕਾਰਾਂ ਦੀ ਸਜਾਵਟੀ ਕੈਂਡਲਸ, ਪ੍ਰਿੰਟਿਡ ਮੋਟਿਫਸ ਵਾਲੀ ਕੈਂਡਲਸ ਨਾਲ ਵੀ ਘਰ ਸਜ਼ਾ ਸਕਦੇ ਹੋ।