ਸਿਰਹਾਣੇ ਨਾਲ ਸਜਾਓ ਅਪਣਾ ਘਰ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਨੂੰ ਚੰਗੇ ਤਰੀਕਿਆਂ ਨਾਲ ਸਜਾਉਣ ਲਈ ਲੋਕ ਨਵੇਂ ਤਰੀਕਿਆਂ ਦਾ ਸਾਮਾਨ ਲੈ ਕੇ ਆਉਂਦੇ ਹਨ

File

ਘਰ ਨੂੰ ਚੰਗੇ ਤਰੀਕਿਆਂ ਨਾਲ ਸਜਾਉਣ ਲਈ ਲੋਕ ਨਵੇਂ ਤਰੀਕਿਆਂ ਦਾ ਸਾਮਾਨ ਲੈ ਕੇ ਆਉਂਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਘਰ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਲੱਗੇ। ਇੰਟੀਰੀਅਰ ‘ਚ ਉਹ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਅਤੇ ਸਮੇਂ-ਸਮੇਂ ‘ਤੇ ਮਾਰਕੀਟ ‘ਚ ਆਏ ਨਵੇਂ ਸਟਾਈਲ ਦਾ ਡੈਕੋਰ ਲਾ ਕੇ ਆਪਣੇ ਘਰ ਨੂੰ ਡੈਕੋਰੇਟ ਕਰਦੇ ਹਨ।

ਡੈਕੋਰੇਸ਼ਨ ਦੇ ਨਾਲ ਸਹੂਲੀਅਤ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਤਾਂ ਕਿ ਜੋ ਸਾਮਾਨ ਸਜਾਵਟ ਲਈ ਲਿਆਇਆ ਜਾ ਰਿਹਾ ਹੈ ਉਹ ਵਰਤੋਂ ਕਰਨ ‘ਚ ਆਰਾਮਦਾਈ ਹੋਵੇ।

ਇਸ ਲਈ ਹੀ ਬ੍ਰੈੱਡ ਅਤੇ ਸੋਫਾ ਸੈੱਟ 'ਤੇ ਸਿਰਹਾਣੇ ਰੱਖੇ ਜਾਂਦੇ ਹਨ। ਇਨ੍ਹਾਂ ਨੂੰ ਕੁਸ਼ਨ ਵੀ ਕਹਿੰਦੇ ਹਨ ਅਤੇ ਇਹ ਹੋਮ ਇੰਟੀਰੀਅਰ ਦਾ ਖਾਸ ਹਿੱਸਾ ਹੁੰਦਾ ਹੈ। ਪੁਰਾਣੇ ਸਮੇਂ ਤੋਂ ਹੀ ਲੋਕ ਘਰਾਂ 'ਚ ਇਸ ਦੀ ਵਰਤੋਂ ਕਰ ਰਹੇ ਹਨ ਪਰ ਕੁਝ ਬਦਲਾਅ ਕਰਕੇ ਤੁਸੀਂ ਇਸ ਸਜਾਵਟ ਨੂੰ ਮਾਡਰਨ ਬਣਾ ਸਕਦੇ ਹੋ।

ਸਿੰਪਲ ਤਰੀਕਿਆਂ ਨਾਲ ਸਿਰਹਾਣੇ ਰੱਖਣ ਦੀ ਬਜਾਏ ਜੇ ਇਸ ਨੂੰ ਡ੍ਰਾਮੇਟਿਕ ਤਰੀਕਿਆਂ, ਕਲਰ, ਕਾਂਬੀਨੇਸ਼ਨ, ਪ੍ਰਿੰਟ, ਮੈਚਿੰਗ, ਜਾਂ ਫਿਰ ਕਿਸੇ ਵੀ ਥੀਮ 'ਤੇ ਬੇਸਡ ਕਰਕੇ ਰੱਖਿਆ ਜਾਵੇ ਤਾਂ ਘਰ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਲੱਗਦਾ ਹੈ। ਸਿਰਫ ਸੌਫਾ ਸੈੱਟ ਜਾਂ ਫਿਰ ਬੈੱਡ 'ਤੇ ਹੀ ਨਹੀਂ ਸਗੋਂ ਪਿਲੋ ਨੂੰ ਤੁਸੀਂ ਕੁਰਸੀ 'ਤੇ ਰੱਖ ਕੇ ਵੀ ਸਟਾਈਲ ਦੇ ਨਾਲ ਸਜਾ ਸਕਦੇ ਹੋ। ਇਸ ਨਾਲ ਤੁਹਾਨੂੰ ਬੈਠਣ 'ਚ ਸਹੂਲੀਅਤ ਤਾਂ ਹੁੰਦੀ ਹੀ ਹੈ ਨਾਲ ਹੀ ਇਹ ਦੇਖਣ 'ਚ ਵੀ ਬਹੁਚ ਚੰਗਾ ਲੱਗਦਾ ਹੈ।

ਲਾਈਟ ਦੇ ਨਾਲ ਡਾਰਕ ਕਲਰ, ਮਿਸ, ਮੈਚ, ਫਲੋਰਲ, ਪ੍ਰਿੰਟ, ਪਾਮ-ਪਾਮ ਸਟਾਈਲ, ਐਨਿਮਲ ਪ੍ਰਿੰਟ,ਪਿਲੋ ਪ੍ਰਿੰਟ ਕਵਰ ਆਦਿ ਦੀ ਵਰਤੋਂ ਕਰਕੇ ਡੈਕੋਰੇਸ਼ਨ 'ਚ ਨਵਾਂ ਟਵਿਸਟ ਲਿਆ ਸਕਦੇ ਹੋ।

ਪਿਲੋ ਦੀ ਸ਼ੇਪ ਵੀ ਬਹੁਤ ਅਹਿਮਿਅਤ ਰੱਖਦੀ ਹੈ। ਚੋਰਸ ਜਾਂ ਆਇਤਾਕਾਰ ਦੇ ਨਾਲ ਰਾਊਂਡ ਸ਼ੇਪ ਦੇ ਕੁਸ਼ਨ ਚੰਗੇ ਲੱਗਦੇ ਹਨ। ਆਓ ਤਸਵੀਰਾਂ 'ਚ ਦੇਖੀਏ ਕਿਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ ਪਿਲੋ ਨਾਲ ਡੈਕੋਰੇਸ਼ਨ।