ਅਪਣੇ ਘਰ ਨੂੰ ਸਜਾਉਣ ਲਈ ਅਪਣਾਓ ਇਹ ਟਿਪਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਆਪਣੇ ਘਰ ਨੂੰ ਅਪਣੇ ਆਪ ਸਜਾਉਣ ਦਾ ਮਜ਼ਾ ਕਿਸੇ ਹੋਰ ਚੀਜ਼ ਵਿਚ ਨਹੀਂ ਹੈ। ਘਰ ਸਜਾਉਣ ਲਈ ਤੁਸੀਂ ਬਾਜ਼ਾਰ ਤੋਂ ਮਹਿੰਗੇ ਸ਼ੋ ਪੀਸ ਜਾਂ ਕੋਈ ਪੇਂਟਿਗ ਖਰੀਦ ...

home decor ideas

ਆਪਣੇ ਘਰ ਨੂੰ ਅਪਣੇ ਆਪ ਸਜਾਉਣ ਦਾ ਮਜ਼ਾ ਕਿਸੇ ਹੋਰ ਚੀਜ਼ ਵਿਚ ਨਹੀਂ ਹੈ। ਘਰ ਸਜਾਉਣ ਲਈ ਤੁਸੀਂ ਬਾਜ਼ਾਰ ਤੋਂ ਮਹਿੰਗੇ ਸ਼ੋ ਪੀਸ ਜਾਂ ਕੋਈ ਪੇਂਟਿਗ ਖਰੀਦ ਲੈਂਦੇ ਹੋ ਪਰ ਤੁਸੀਂ ਅਪਣੀ ਆਈਡੀਆ ਨਾਲ ਵੀ ਅਪਣੇ ਘਰ ਨੂੰ ਖੂਬਸੂਰਤ ਦਿਖਾ ਸਕਦੇ ਹੋ। ਘਰ ਵਿਚ ਕਾਫ਼ੀ ਸਾਮਾਨ ਅਜਿਹਾ ਹੁੰਦਾ ਹੈ, ਜਿਨ੍ਹਾਂ ਨੂੰ ਅਸੀਂ ਬਿਲਕੁੱਲ ਵੀ ਇਸਤੇਮਾਲ ਨਹੀਂ ਕਰਦੇ ਅਤੇ ਬੇਕਾਰ ਸਮਝ ਕੇ ਘਰ ਦੇ ਕਿਸੇ ਕੋਨੇ ਵਿਚ ਰੱਖ ਦਿੰਦੇ ਹਾਂ। ਘਰ ਵਿਚ ਪਈਆਂ ਪੁਰਾਣੀਆਂ ਚੀਜ਼ਾਂ ਹੋਮ ਡੈਕੋਰੇਸ਼ਨ ਦੇ ਕੰਮ ਵੀ ਆ ਸਕਦੀਆਂ ਹਨ।

ਸੀ ਸ਼ੇਲਸ ਨਾਲ ਕਰੋ ਸਜਾਵਟ :- ਤੁਸੀ ਸੀ ਸ਼ੇਲਸ ਨੂੰ ਇਕ ਕੰਟੇਨਰ ਨੂੰ ਪਾ ਕੇ ਟੇਬਲ ਉਤੇ ਰੱਖ ਦਿਓ। ਤੁਸੀਂ ਚਾਹੋ ਤਾਂ ਇਸ ਬਿਨਾਂ ਕੰਟੇਨਰ ਦੇ ਵੀ ਸਜਾ ਸਕਦੇ ਹੋ। ਲਿਵਿੰਗ ਰੂਮ ਤੋਂ ਲੈ ਕੇ ਬੈਡਰੂਮ ਸਜਾਵਟ ਲਈ ਤੁਸੀਂ ਸੀ ਸ਼ੇਲਸ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਬਾਥਰੂਮ ਵਿਚ ਵੀ ਸਜਾ ਸਕਦੇ ਹੋ।
ਟਾਇਰ ਪੌਟ :- ਖ਼ਰਾਬ ਟਾਇਰ ਨੂੰ ਤੁਸੀਂ ਪੁਰਾਣੇ ਜਾਂ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਪਰ ਤੁਸੀਂ ਉਸ ਦਾ ਇਸਤੇਮਾਲ ਗਾਰਡਨ ਨੂੰ ਸੁੰਦਰ ਬਣਾਉਣ ਲਈ ਕਰ ਸਕਦੇ ਹੋ। ਪੁਰਾਣੇ ਟਾਇਰ ਨੂੰ ਪੇਂਟ ਕਰਕੇ ਉਸ ਵਿਚ ਸੁੰਦਰ ਪੌਦੇ ਲਗਾ ਦਿਓ। ਇਸ ਨਾਲ ਤੁਹਾਡੇ ਪੁਰਾਣੇ ਟਾਇਰ ਯੂਜ ਵੀ ਹੋ ਜਾਣਗੇ ਅਤੇ ਤੁਹਾਡਾ ਗਾਰਡਨ ਵੀ ਸੁੰਦਰ ਲੱਗੇਗਾ।

ਵਾਲਪੇਪਰ :- ਦੀਵਾਰਾਂ ਨੂੰ ਹਟ ਕੇ ਅਤੇ ਅਲੱਗ ਲੁਕ ਦੇਣ ਲਈ ਤੁਸੀਂ ਵਾਲਪੇਪਰ ਵੀ ਲਗਾ ਸਕਦੇ ਹੋ। ਤੁਸੀਂ ਵੱਖਰੇ ਸਟਾਈਲ, ਰੰਗ, ਡਿਜਾਇਨ ਅਤੇ ਪੈਟਰੰਸ ਦੇ ਵਾਲਪੇਪਰ ਨਾਲ ਘਰ ਦੀ ਸਜਾਵਟ ਕਰ ਸਕਦੇ ਹੋ। ਇਨ੍ਹਾਂ ਨੂੰ ਅਪਣੇ ਆਪ ਵੀ ਲਗਾ ਸਕਦੇ ਹੋ।                                                                           ਹੈਂਗਿੰਗ ਪੋਟ :- ਤੁਸੀਂ ਘਰ ਲਈ ਅਪਣੇ ਆਪ ਹੈਂਗਿਗ ਪੋਟ ਬਣਾ ਕੇ ਵੀ ਘਰ ਦੀ ਡੈਕੋਰੇਸ਼ਨ ਕਰ ਸਕਦੇ ਹੋ। ਤੁਸੀਂ ਇਸ ਨੂੰ ਬਾਲਕਨੀ ਜਾਂ ਗਾਰਡਨ ਏਰੀਆ ਵਿਚ ਲਗਾ ਸਕਦੇ ਹੋ। ਤੁਸੀਂ ਛੋਟੇ - ਛੋਟੇ ਬੂਟਿਆਂ ਨੂੰ ਬੋਤਲ ਵਿਚ ਪਾ ਕੇ ਲਟਕਾ ਦਿਓ। ਇਸ ਤੋਂ ਬਾਅਦ ਇਸ ਨੂੰ ਰਿਬਨ ਜਾਂ ਕਿਸੇ ਚੀਜ਼ ਨਾਲ ਸਜਾ ਦਿਓ।

ਪੁਰਾਣੀ ਚੀਜ਼ਾਂ, ਨਵਾਂ ਲੁਕ :- ਅਕਸਰ ਘਰਾਂ ਵਿਚ ਕੁੱਝ ਪੁਰਾਣੇ ਕੰਟੇਨਰ ਜਿਵੇਂ ਕੱਪ, ਵਾਟਰਿੰਗ ਕੈਨ, ਪੈਕਡ ਖਾਣ ਦੇ ਡੱਬੇ, ਆਦਿ ਮਿਲ ਜਾਂਦੇ ਹਨ। ਹੁਣ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਬੂਟੇ ਲਗਾਉਣ ਲਈ ਇਸਤੇਮਾਲ ਕਰੋ ਅਤੇ ਅਪਣੇ ਘਰ ਨੂੰ ਸਜਾਓ। ਇਸ ਨਾਲ ਤੁਹਾਡੇ ਗਾਰਡਨ ਨੂੰ ਹਟ ਕੇ ਲੁਕ ਮਿਲੇਗਾ।                   ਬੈਡ ਬੈਕ :- ਤੁਹਾਡੇ ਵੁਡਨ ਬੈਡ ਦੀ ਬੈਕ ਡਿਟੇਚੇਬਲ ਹੁੰਦੀ ਹੈ। ਇਸ ਲਈ ਤੁਸੀਂ ਇਨ੍ਹਾਂ ਨੂੰ ਚੇਂਜ ਕਰਕੇ ਨਵੀਂ ਬੈਕ ਲਗਾ ਸਕਦੇ ਹੋ। ਇਸ ਨਾਲ ਤੁਹਾਡਾ ਬੈਡ ਨਵਾਂ ਵੀ ਹੋ ਜਾਵੇਗਾ ਅਤੇ ਤੁਹਾਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਣੀ ਪਵੇਗੀ।

ਬਰਡ ਹਾਉਸ :- ਤੁਸੀਂ ਘਰ ਵਿਚ ਬਰਡ ਹਾਉਸ ਬਣਾ ਕੇ ਸਜਾਵਟ ਕਰ ਸਕਦੇ ਹੋ। ਇਸ ਨਾਲ ਤੁਹਾਡੇ ਗਾਰਡਨ ਨੂੰ ਨਵੀਂ ਲੁਕ ਵੀ ਮਿਲ ਜਾਵੇਗੀ ਅਤੇ ਤੁਹਾਨੂੰ ਜ਼ਿਆਦਾ ਪੈਸੇ ਵੀ ਨਹੀਂ ਖਰਚਣੇ ਪੈਣਗੇ। ਘਰ ਨੂੰ ਸਵਾਰਨ ਦੇ ਨਾਲ ਪੰਛਿਆਂ ਦੀ ਚਹਚਹਾਹਟ ਵੀ ਮਨ ਨੂੰ ਖੁਸ਼ ਕਰ ਦੇਵੇਗੀ।