ਸਿੰਪਲ ਕਮਰਿਆਂ ਨੂੰ ਸਜਾਉਣ ਲਈ ਕਰੋ ਲੈਂਪ ਡੈਕੋਰੇਸ਼ਨ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਬੈਡਰੂਮ ਘਰ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ

File

ਬੈਡਰੂਮ ਘਰ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ। ਘਰ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਉਸ ਦਾ ਕਮਰਾ ਖੂਬਸੂਰਤ ਅਤੇ ਸਾਫ ਹੋਵੇ। ਇਸ ਲਈ ਲੋਕ ਚੰਗੇ ਤੋਂ ਚੰਗੇ ਇੰਟੀਰੀਅਰ ਡਿਜ਼ਾਈਨਰ ਤੋਂ ਸਲਾਹ ਲੈਣਾ ਜ਼ਰੂਰੀ ਸਮਝਦੇ ਹਨ। ਉਂਝ ਹੀ ਕੁਝ ਲੋਕ ਕਮਰੇ 'ਚ ਜ਼ਰੂਰਤ ਤੋਂ ਜ਼ਿਆਦਾ ਸਾਮਾਨ ਰੱਖਣਾ ਪਸੰਦ ਨਹੀਂ ਕਰਦੇ। ਇਸ ਲਈ ਕਿਸੇ ਇਕ ਖਾਸ ਸ਼ੋਅਪੀਸ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਤਾਂ ਜੋ ਵਰਤੋਂ 'ਚ ਵੀ ਆ ਜਾਵੇ ਅਤੇ ਦੇਖਣ 'ਚ ਵੀ ਚੰਗਾ ਲੱਗੇ।

ਅਜਿਹੇ 'ਚ ਲੈਂਪ ਲੋਕਾਂ ਦੀ ਪਹਿਲੀ ਪਸੰਦ 'ਚੋਂ ਇਕ ਹੈ। ਅੱਜ ਕਲ੍ਹ ਬਾਜ਼ਾਰ 'ਚ ਇਕ ਤੋਂ ਵਧ ਕੇ ਇਕ ਡਿਜ਼ਾਈਨਰ ਲੈਂਪ ਮਿਲ ਜਾਂਦੇ ਹਨ, ਜਿਸ ਨੂੰ ਤੁਸੀਂ ਟੇਬਲ ਲੈਂਪ ਜਾਂ ਫਿਰ ਲਾਈਟਿੰਗ ਨੂੰ ਦੀਵਾਰਾਂ 'ਤੇ ਲਗਵਾ ਸਕਦੇ ਹੋ। ਇਸ ਨਾਲ ਸਿੰਪਲ ਜਿਹੀ ਖਾਲੀ ਦੀਵਾਰ ਵੀ ਖਿੱਲ੍ਹ ਉਠਦੀ ਹੈ। ਆਓ ਜਾਣਦੇ ਹਾਂ ਲੈਂਪ ਦੇ ਕੁਝ ਸਪੈਸ਼ਲ ਡਿਜ਼ਾਈਨਸ ਜਿਸ ਤੋਂ ਤੁਸੀਂ ਆਈਡਿਆਜ਼ ਲੈ ਸਕਦੇ ਹੋ।

ਵਾਈਨ ਬੋਤਲ ਦੀ ਮਦਦ ਨਾਲ ਤੁਸੀਂ ਖੂਬਸੂਰਤ ਲੈਂਪ ਵੀ ਬਣਾ ਸਕਦੇ ਹੋ। ਪੁਰਾਣੇ ਲੈਂਪ ਦੇ ਸਟੈਂਡ ਦੀ ਥਾਂ ਵਾਈਨ ਬੋਤਲ ਫਿੱਟ ਕਰੋ ਜਾਂ ਵਾਈਨ ਦੀ ਬੋਤਲ ਵਿਚ ਕਲਰਫੁੱਲ ਲਾਈਟ ਸੈੱਟ ਕਰ ਕੇ ਇਸ ਨੂੰ ਕਾਰਨਰ 'ਚ ਸਜਾਓ। ਇਨ੍ਹਾਂ 'ਤੇ ਰੰਗ-ਬਿਰੰਗੇ ਪੇਂਟ ਕਰ ਕੇ ਸ਼ੋਅ ਪੀਸ ਵਾਂਗ ਵੀ ਇਸਤੇਮਾਲ ਕਰ ਸਕਦੇ ਹੋ। ਬੋਤਲ ਦੇ ਅੰਦਰ ਤੁਸੀਂ ਖੂਬਸੂਰਤ ਪੱਥਰ ਜਾਂ ਫੁੱਲ ਵੀ ਲਗਾ ਸਕਦੇ ਹੋ।

ਇਸ ਤੋਂ ਇਲਾਵਾ ਤੁਸੀਂ ਬੋਤਲ 'ਤੇ ਜੂਟ ਦੀ ਰੱਸੀ ਲਪੇਟ ਕੇ ਜਾਂ ਚੰਗੀ ਤਰ੍ਹਾਂ ਚਿਪਕਾ ਕੇ ਵੀ ਡੈਕੋਰੇਸ਼ਨ ਕਰ ਕੇ ਇਕ ਚੰਗਾ ਸ਼ੋਅ ਪੀਸ ਤਿਆਰ ਕਰ ਸਕਦੇ ਹੋ। ਫੈਸਟਿਵ ਸੀਜ਼ਨ ਵਿਚ ਜੇ ਤੁਸੀਂ ਹੈਂਗਿੰਗ ਲਾਈਟ ਲਗਵਾਉਣ ਬਾਰੇ ਸੋਚ ਰਹੇ ਹੋ ਤਾਂ ਵਾਈਨ ਬੋਤਲ ਦੀ ਮਦਦ ਨਾਲ ਇਨ੍ਹਾਂ ਨੂੰ ਖੁਦ ਵੀ ਤਿਆਰ ਕਰ ਸਕਦੇ ਹੋ ਪਰ

ਇਸ ਲਈ ਤੁਹਾਨੂੰ ਹੈਂਗਿੰਗ ਸਟੈਂਟ ਦੀ ਲੋੜ ਪਵੇਗੀ, ਜਿਸ 'ਤੇ ਤੁਸੀਂ ਵਾਈਨ ਬੋਤਲ ਅਤੇ ਲਾਈਟ ਚੰਗੀ ਤਰ੍ਹਾਂ ਸੈੱਟ ਕਰ ਕੇ ਇਨ੍ਹਾਂ ਨੂੰ ਲਟਕਾ ਸਕਦੇ ਹੋ। ਵਾਈਨ ਦੀ ਖਾਲੀ ਬੋਤਲ ਵਿਚ ਤੁਸੀਂ ਛੋਟੇ-ਛੋਟੇ ਬੂਟੇ ਲਗਾ ਸਕਦੇ ਹੋ, ਜੋ ਡੈਕੋਰੇਸ਼ਨ ਦਾ ਕੰਮ ਵੀ ਦਿੰਦੇ ਹਨ, ਜਿਵੇਂ ਤੁਸੀਂ ਬੋਤਲ ਵਿਚ ਪਾਣੀ ਭਰ ਕੇ ਮਨੀ ਪਲਾਂਟ ਜਾਂ ਬੈਂਬੂ ਪਲਾਂਟ ਲਗਾ ਸਕਦੇ ਹੋ।