ਬਿਨਾਂ ਫੁੱਲਾਂ ਦੇ ਲਾਲਟੇਣ ਸੈਂਟਰਪੀਸ ਨਾਲ ਬਣਾਓ ਟੇਬਲ ਡੈਕੋਰੇਸ਼ਨ ਨੂੰ ਖਾਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਮਾਰਡਨ ਸਮੇਂ ਵਿਚ ਵੈਡਿੰਗ ਡੈਕੋਰੇਸ਼ਨ ਲਈ ਲੋਕ ਨਵੇਂ - ਨਵੇਂ ਥੀਮਸ ਵਿਚਾਰਾਂ ਦੀ ਚੋਣ ਕਰਦੇ ਹਨ। ਅਜੋਕੇ ਸਮੇਂ ਵਿਚ ਲਾੜਾ - ਲਾੜੀ ਦੇ ਨਾਲ - ਨਾਲ ਡੈਕੋਰੇਸ਼ਨ ਦਾ ਵੀ...

Table Decoation

ਮਾਰਡਨ ਸਮੇਂ ਵਿਚ ਵੈਡਿੰਗ ਡੈਕੋਰੇਸ਼ਨ ਲਈ ਲੋਕ ਨਵੇਂ - ਨਵੇਂ ਥੀਮਸ ਵਿਚਾਰਾਂ ਦੀ ਚੋਣ ਕਰਦੇ ਹਨ। ਅਜੋਕੇ ਸਮੇਂ ਵਿਚ ਲਾੜਾ - ਲਾੜੀ ਦੇ ਨਾਲ - ਨਾਲ ਡੈਕੋਰੇਸ਼ਨ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਵੈਡਿੰਗ ਵੈਨਿਊ, ਸਾਇਨਬੋਰਡ ਤੋਂ ਲੈ ਕੇ ਵੈਡਿੰਗ ਟੇਬਲ ਦੀ ਵੀ ਸਜਾਵਟ ਬੇਹੱਦ ਖਾਸ ਤਰੀਕੇ ਤੋਂ ਹੁੰਦੀ ਹੈ ਅਤੇ ਹੋਵੇ ਵੀ ਕਿਉਂ ਨਾ ਮਹਿਮਾਨਾਂ ਦਾ ਸੱਭ ਤੋਂ ਪਹਿਲਾਂ ਧਿਆਨ ਵਿਆਹ ਦੀ ਸਜਾਵਟ 'ਤੇ ਹੀ ਜਾਂਦਾ ਹੈ ਅਤੇ ਖਾਸ ਕਰ ਕੇ ਟੇਬਲ ਡੈਕੋਰੇਸ਼ਨ 'ਤੇ। 

ਵੈਡਿੰਗ ਟੇਬਲ ਦੀ ਸਜਾਵਟ ਲਈ ਉਝ ਤਾਂ ਲੋਕ ਜ਼ਿਆਦਾਤਰ ਫੁੱਲਾਂ ਦਾ ਇਸਤੇਮਾਲ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਲਾਲਟੇਣ ਸੈਂਟਰਪੀਸ ਦੇ ਕੁੱਝ ਆਇਡਿਆਜ਼ ਦੇਣ ਜਾ ਰਹੇ ਹਾਂ। ਜੇਕਰ ਤੁਸੀਂ ਟੇਬਲ ਡੈਕੋਰੇਸ਼ਨ ਨੂੰ ਖਾਸ ਬਣਾਉਣ ਲਈ ਤੁਸੀਂ ਅਲਗ ਅਤੇ ਕੁੱਝ ਹਟ ਕੇ ਕਰਨਾ ਚਾਹੁੰਦੇ ਹੋ ਤਾਂ ਲਾਲਟੇਣ ਸੇਂਟਰਪੀਸ ਦਾ ਆਇਡਿਆ ਬਿਲਕੁੱਲ ਪਰਫੈਕਟ ਹੈ। ਚੱਲੋ ਦੇਖਦੇ ਹਾਂ ਅਪਣੇ ਵਿਆਹ ਵਿਚ ਟੇਬਲ ਡੈਕੋਰੇਸ਼ਨ ਲਈ ਤੁਸੀਂ ਕਿਸ ਤਰ੍ਹਾਂ ਲਾਲਟੇਣ ਸੈਂਟਰਪੀਸ ਨਾਲ ਸਜਾਵਟ ਕਰ ਸਕਦੇ ਹੋ।

ਲਾਲਟੇਣ ਵਿਚ ਲਾੜਾ - ਲਾੜੀ ਦੀ ਤਸਵੀਰ ਲਗਾ ਕੇ ਤੁਸੀਂ ਉਸ ਨੂੰ ਟੇਬਲ ਡੈਕੋਰੇਸ਼ਨ ਲਈ ਵੱਖ ਤਰੀਕਿਆਂ ਨਾਲ ਇਸਤੇਮਾਲ ਕਰ ਸੱਕਦੇ ਹੋ। ਟੇਬਲ ਡੈਕੋਰਸ਼ਨ ਲਈ ਫੁੱਲਾਂ ਦੇ ਨਾਲ ਲਾਲਟੇਣ ਨੂੰ ਵਿਚਕਾਰ ਰੱਖ ਕੇ ਤੁਸੀਂ ਸਜਾਵਟ ਕਰ ਸਕਦੇ ਹੋ। ਟੇਬਲ ਡੈਕੋਰੇਸ਼ਨ ਲਈ ਲਾਲਟੇਣ ਸੈਂਟਰਪੀਸ ਦੇ ਇਹ ਆਇਡਿਆਜ਼ ਵੀ ਬਿਲਕੁੱਲ ਪਰਫੈਕਟ ਹਨ। ਫ੍ਰੂਟਾਂ ਦੇ ਨਾਲ ਕਰੋ ਟੇਬਲ ਡੈਕੋਰੇਸ਼ਨ।

ਇਸ ਯੂਨਿਕ ਅਤੇ ਵੱਖ ਤਰੀਕਿਆਂ ਨਾਲ ਵੀ ਕਰ ਸਕਦੇ ਹੋ ਸਜਵਾਟ। ਤੁਸੀਂ ਲਾਲਟੇਣ ਨੂੰ ਟੇਬਲ ਦੇ ਵਿਚਕਾਰ ਰੱਖ ਕੇ ਉਸ ਦੇ ਆਲੇ ਦੁਆਲੇ ਫੁੱਲਾਂ ਨਾਲ ਸਜਾਵਟ ਕਰ ਸਕਦੇ ਹੋ। ਕੱਚ ਦੇ ਗਿਲਾਸਾਂ ਨੂੰ ਵੀ ਆਲੇ ਦੁਆਲੇ ਰਖ ਕੇ ਟੇਬਲ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ।