ਖੁਸ਼ਕ ਚਮੜੀ ਦਾ ਸਰਦੀਆਂ 'ਚ ਰਖੋ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸੁੰਦਰ ਚਮੜੀ ਦਾ ਰਾਜ਼ ਉਸ ਦੀ ਠੀਕ ਦੇਖਭਾਲ ਵਿਚ ਹੀ ਲੁੱਕਿਆ ਹੈ। ਮੌਸਮ ਵਿਚ ਬਦਲਾਅ ਦਾ ਅਸਰ ਚਮੜੀ ਉਤੇ ਪੈਂਦਾ ਹੈ। ਸਰਦੀ ਦੇ ਮੌਸਮ ਵਿਚ ਨਮੀ ਦੀ ਕਮੀ ...

Dry Skin

ਸੁੰਦਰ ਚਮੜੀ ਦਾ ਰਾਜ਼ ਉਸ ਦੀ ਠੀਕ ਦੇਖਭਾਲ ਵਿਚ ਹੀ ਲੁੱਕਿਆ ਹੈ। ਮੌਸਮ ਵਿਚ ਬਦਲਾਅ ਦਾ ਅਸਰ ਚਮੜੀ ਉਤੇ ਪੈਂਦਾ ਹੈ। ਸਰਦੀ ਦੇ ਮੌਸਮ ਵਿਚ ਨਮੀ ਦੀ ਕਮੀ ਕਾਰਨ ਚਮੜੀ ਖੁਸ਼ਕ, ਬੇਜਾਨ ਅਤੇ ਗੰਦੀ ਹੋ ਜਾਂਦੀ ਹੈ। ਅਜਿਹੇ ਵਿਚ ਸਰਦੀ ਦਾ ਮੌਸਮ ਸ਼ੁਰੂ ਹੋਣ ਉਤੇ ਚਮੜੀ ਦੀ ਖਾਸ ਦੇਖਭਾਲ ਕਰਨ ਦੇ ਨਾਲ ਨਾਲ ਅਪਣੀ ਦਿਨਚਰਿਆ ਨੂੰ ਬਦਲਣ ਦੀ ਵੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਡੀ ਚਮੜੀ  ਖੁਸ਼ਕ ਹੈ ਤਾਂ ਚਿਹਰਾ ਸਾਬਣ ਅਤੇ ਪਾਣੀ ਨਾਲ ਨਾ ਧੋਵੋ। ਇਸ ਦੀ ਜਗ੍ਹਾ ਐਲੋਵੇਰਾ ਯੁਕਤ ਕਲੀਜ਼ਿੰਗ ਜੈਲ ਦੀ ਵਰਤੋਂ ਕਰੋ ਤਾਕਿ ਇਹ ਨਮੀ ਸੰਤੁਲਨ ਬਣਾਏ ਰੱਖਦੇ ਹੋਏ ਚਮੜੀ ਨੂੰ ਸਾਫ਼ ਕਰ ਸਕੇ।

ਇਸ ਨੂੰ ਚਮੜੀ ਉਤੇ ਲਗਾਓ ਅਤੇ ਗਿੱਲੀ ਰੂੰ ਨਾਲ ਸਾਫ਼ ਕਰੋ। ਤੇਲਯੁਕਤ ਚਮੜੀ ਲਈ ਤੁਲਸੀ ਅਤੇ ਨਿੰਮ ਜਾਂ ਚੰਦਨ ਕਲੀਂਜ਼ਿੰਗ ਲੋਸ਼ਨ ਯੁਕਤ ਫੇਸ ਵਾਸ਼ ਦੀ ਵਰਤੋਂ ਕਰੋ।ਕਲੀਜ਼ਿੰਗ ਤੋਂ ਬਾਅਦ ਚਮੜੀ ਨੂੰ ਟੋਨ ਕਰਨ ਲਈ ਗੁਲਾਬਜਲ ਦੀ ਵਰਤੋਂ ਕਰੋ। ਗਿੱਲੀ ਰੂੰ ਨੂੰ ਇਸ ਵਿਚ ਡੁਬੋ ਕੇ ਉਸ ਨਾਲ ਚਮੜੀ ਸਾਫ਼ ਕਰੋ। ਗੁਲਾਬਜਲ ਸੱਭ ਤੋਂ ਵਧੀਆ ਕੁਦਰਤੀ ਸਕਿਨ ਟੋਨਰ ਹੈ ਅਤੇ ਹਰ ਤਰ੍ਹਾਂ ਦੀ ਚਮੜੀ ਲਈ ਉਚਿਤ ਹੈ।  ਖੁਸ਼ਕ ਚਮੜੀ ਦੇ ਪੋਸ਼ਣ ਲਈ ਰਾਤ ਦੇ ਸਮੇਂ ਕਲੀਜ਼ਿੰਗ ਕਰੋ।

ਇਹ ਚਮੜੀ ਵਿਚ ਨਮੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਚਿਹਰੇ ਉਤੇ ਕਰੀਮ ਲਗਾਓ ਅਤੇ 2 - 3 ਮਿੰਟ ਤੱਕ ਚਮੜੀ ਦੀ ਮਾਲਿਸ਼ ਕਰ ਗਿੱਲੀ ਰੂੰ ਨਾਲ ਸਾਫ਼ ਕਰ ਲਵੋ। ਮੌਇਸ਼ਚਰਾਇਜ਼ਰ ਲਗਾ ਕੇ ਚਮੜੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਦਿਨ ਵਿਚ ਬਾਹਰ ਨਿਕਲਦੇ ਹੋ ਤਾਂ ਸਨਸਕਰੀਨ ਲਗਾਓ। ਸੂਰਜ ਦੀਆਂ ਕਿਰਣਾਂ ਚਮੜੀ ਤੋਂ ਨਮੀ ਅਸਾਨੀ ਨਾਲ ਸੋਖ ਲੈਂਦੀ ਹੈ।ਜੇਕਰ ਚਮੜੀ ਤੇਲਯੁਕਤ ਹੈ ਤਾਂ ਸਨਸਕਰੀਨ ਜੈਲ ਦੀ ਵਰਤੋਂ ਕਰੋ। ਤੇਲਯੁਕਤ ਚਮੜੀ ਉਤੇ ਜ਼ਿਆਦਾ ਕਰੀਮ ਲਗਾਉਣ ਤੋਂ ਬਚੋ ਕਿਉਂਕਿ ਕਰੀਮ ਨਾਲ ਰੋਮ ਛਿਦਰ ਬੰਦ ਹੋ ਜਾਂਦੇ ਹਨ, ਜਿਸ ਨਾਲ ਫਣਿਸੀਆਂ ਹੋ ਜਾਂਦੀਆਂ ਹਨ।