ਡਰਮਲ ਫਿਲਰ ਰੋਕੇ ਵੱਧਦੀ ਉਮਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਪਿਛਲੇ ਕੁੱਝ ਸਾਲਾਂ ਵਿਚ ਸਕਿਨ ਕਲੀਨਿਕਸ ਦੀ ਲੋਕਪ੍ਰਿਅਤਾ ਕਈ ਗੁਣਾ ਵਧੀ ਹੈ। ਇਹ ਕਲੀਨਿਕ ਤੁਹਾਨੂੰ ਲੰਮੇ ਸਮੇਂ ਤੱਕ ਚਲਣ ਵਾਲੇ ਰਿਜ਼ਲਟ ਦਿੰਦੇ ਹਨ, ਜਿਸ ਨਾਲ ਤੁਹਾਡੇ...

Dermal filler

ਪਿਛਲੇ ਕੁੱਝ ਸਾਲਾਂ ਵਿਚ ਸਕਿਨ ਕਲੀਨਿਕਸ ਦੀ ਲੋਕਪ੍ਰਿਅਤਾ ਕਈ ਗੁਣਾ ਵਧੀ ਹੈ। ਇਹ ਕਲੀਨਿਕ ਤੁਹਾਨੂੰ ਲੰਮੇ ਸਮੇਂ ਤੱਕ ਚਲਣ ਵਾਲੇ ਰਿਜ਼ਲਟ ਦਿੰਦੇ ਹਨ, ਜਿਸ ਨਾਲ ਤੁਹਾਡੇ ਪੈਸਿਆਂ ਦੀ ਪੂਰੀ ਵਸੂਲੀ ਹੋ ਜਾਂਦੀ ਹੈ। ਇਸ ਸਮੇਂ ਸੱਭ ਤੋਂ ਜ਼ਿਆਦਾ ਕ੍ਰੇਜ਼ ਡਰਮਲ ਫਿਲਰ ਦਾ ਹੈ। ਹਾਲਾਂਕਿ ਇਸ ਟ੍ਰੀਟਮੈਂਟ ਵਿਚ ਕਿਸੇ ਤਰ੍ਹਾਂ ਦੇ ਕੱਟ ਦੀ ਜ਼ਰੂਰਤ ਨਹੀਂ ਹੁੰਦੀ,  ਇਸ ਲਈ ਬਹੁਤ ਸਾਰੀ ਔਰਤਾਂ ਇਸ ਪ੍ਰਕਿਰਿਆ ਨੂੰ ਬੇਫਿਕਰ ਹੋ ਕੇ ਕਰਵਾ ਰਹੀਆਂ ਹਨ। ਇਸ ਦੇ ਜ਼ਰੀਏ ਔਰਤਾਂ ਅਪਣੇ ਲੁੱਕ ਵਿਚ ਅਪਣੀ ਜ਼ਰੂਰਤ ਦੇ ਮੁਤਾਬਕ ਬਦਲਾਅ ਕਰਾ ਰਹੀਆਂ ਹਨ। ਜਿਵੇਂ ਕਿ ਅਪਣੇ ਪਰਵੱਟੇ ਦੀ ਲਾਈਨ ਨੂੰ ਉੱਚਾ ਕਰਵਾਉਣਾ, ਮੱਥੇ ਦੀ ਲਾਈਨ ਵਧਾਵਾਉਣਾ, ਆਈਬ੍ਰੋਜ਼ ਨੂੰ ਜ਼ਿਆਦਾ ਕਰਵ ਬਣਾਉਣਾ ਅਤੇ ਇਥੇ ਤੱਕ ਕਿ ਅਪਣੀ ਮੁਸਕਾਨ ਨੂੰ ਵੀ ਖਾਸ ਬਣਾਉਣਾ।

ਟ੍ਰੀਟਮੈਂਟ ਦਾ ਤਰੀਕਾ ਅਤੇ ਅਸਰ : ਇਹ ਟ੍ਰੀਟਮੈਂਟ ਰੈਸਟਿਲੇਨ ਅਤੇ ਰੈਸਟਿਲੇਨ ਵਾਈਟਲ ਦੇ ਇਸਤੇਮਾਲ ਨਾਲ ਕੀਤੇ ਜਾਂਦੇ ਹਨ ਜੋਕਿ ਹਿਆਲੁਰੋਨਿਕ ਐਸਿਡ ਬੇਸਡ ਫਿਲਰ ਹਨ। ਰੈਸਟਿਲੇਨ ਦੀ ਵਰਤੋਂ ਅੱਖਾਂ ਵਿਚ ਉਠਾਅ ਲਿਆਉਣ ਲਈ ਕੀਤਾ ਜਾਂਦਾ ਹੈ, ਤਾਂ ਰੈਸਟਿਲੇਨ ਵਾਈਟਲ ਦਾ ਚਿਹਰੇ ਦੀ ਚਮਕ ਵਧਾਉਣ ਦੇ ਲਈ। ਇਹ ਡਰਮਲ ਫਿਲਰ ਸਕਿਨ ਨੂੰ ਜ਼ਰੂਰੀ ਹਾਇਡਰੇਸ਼ਨ ਉਪਲਬਧ ਕਰਵਾਉਂਦੇ ਹਨ ਅਤੇ ਉਨ੍ਹਾਂ ਵਿਚ ਨਮੀ ਨੂੰ ਦਿੰਦੇ ਹਨ। ਇਸ ਨਾਲ ਨਾ ਸਿਰਫ਼ ਚਿਹਰੇ ਵਿਚ ਹੋ ਰਹੀ ਨਮੀ ਦੀ ਕਮੀ ਦਾ ਇਲਾਜ ਹੁੰਦਾ ਹੈ, ਸਗੋਂ ਔਰਤਾਂ ਜ਼ਿਆਦਾ ਜਵਾਨ ਅਤੇ ਖੂਬਸੂਰਤ ਦਿਖਣ ਲੱਗਦੀਆਂ ਹਨ। ਇਸ ਤੋਂ ਇਲਾਵਾ ਹਾਇਡਰੋ ਐਕਵਿਲਿਬਰਿਅਮ ਅਤੇ ਆਗਮੈਂਟਿੰਗ ਸਕਿਨ ਫਲੈਕਸਿਬਿਲਿਟੀ ਨੂੰ ਵਾਪਸ ਲਿਆ ਕੇ ਚਮੜੀ ਦੀ ਰੰਗਤ ਵਧਾਉਂਦੇ ਹਨ।

ਇਹਨਾਂ ਵਜ੍ਹਾ ਨਾਲ ਅਜਿਹੇ ਟਰੀਟਮੈਂਟਸ ਦੀ ਮੰਗ ਔਰਤਾਂ ਵਿਚ ਤੇਜੀ ਨਾਲ ਵੱਧ ਰਹੀ ਹੈ। ਇਸ ਦਾ ਰਿਜ਼ਲਟ ਲੰਮੇ ਸਮੇਂ ਤੱਕ ਰਹਿਣਾ ਵੀ ਇਸ ਦੇ ਪ੍ਰਤੀ ਖਿੱਚ ਦੀ ਇਕ ਵਜ੍ਹਾ ਹੈ। ਇਹ ਤਕਰੀਬਨ 1 ਸਾਲ ਤੱਕ ਪਰਭਾਵੀ ਰਹਿੰਦੇ ਹਨ। ਪਰ ਇਹ ਟ੍ਰੀਟਮੈਂਟ ਪਰਮਾਨੈਂਟ ਨਹੀਂ ਹੁੰਦੇ, ਇਸ ਲਈ ਜੇਕਰ ਕੁੱਝ ਗਲਤ ਹੋਇਆ ਹੈ, ਤਾਂ ਉਹ ਜੀਵਨ ਭਰ ਤੁਹਾਡੇ ਨਾਲ ਨਹੀਂ ਰਹਿਣ ਵਾਲਾ, ਇਸ ਲਈ ਵੀ ਔਰਤਾਂ ਬੇਫਿਕਰ ਹੋ ਕੇ ਇਨ੍ਹਾਂ ਨੂੰ ਕਰਵਾ ਰਹੀਆਂ ਹਨ।

ਜੋ ਔਰਤਾਂ ਇਹ ਟ੍ਰੀਟਮੈਂਟ ਕਰਾਉਣ ਲਈ ਆ ਰਹੀਆਂ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ 35 ਤੋਂ 55 ਸਾਲ ਦੀ ਉਮਰ ਦੀਆਂ ਹਨ। ਜਿਥੇ ਇਹ ਔਰਤਾਂ ਐਂਟੀ ਏਜਿੰਗ ਟ੍ਰੀਟਮੈਂਟ ਲਈ ਖਾਸਤੌਰ ਤੋਂ ਆਉਂਦੀਆਂ ਹਨ ਤਾਂਕਿ ਅਪਣੀ ਜਵਾਨ ਰੰਗਤ ਨੂੰ ਦੁਬਾਰਾ ਵਾਪਸ ਪਾ ਸਕਣ। ਉਥੇ ਹੀ ਘੱਟ ਉਮਰ ਦੀ ਔਰਤਾਂ ਅਪਣੇ ਲੁੱਕ ਨੂੰ ਹੋਰ ਚੰਗੇ ਬਣਾਉਣ ਲਈ ਰੇਸਟਿਲੇਨ ਵਾਇਟਲ ਸਕਿਨ ਬੂਸਟਰ ਦੀ ਸਹਾਇਤਾ ਲੈਣ ਲਈ ਅੱਗੇ ਆ ਰਹੀਆਂ ਹਨ।