ਖ਼ੂਬਸੂਰਤੀ ਨੂੰ ਵਧਾਉਣ ਲਈ ਕਰੋ ਇਹ ਜ਼ਰੂਰੀ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਖੂਬਸੂਰਤੀ ਦਾ ਫ਼ਿਕਰ ਕਰਨ ਵਾਲੀਆਂ ਕੁੜੀਆਂ ਸਵੇਰੇ ਉਠਦੇ ਹੀ ਅਪਣੀ ਖੂਬਸੂਰਤੀ ਦੀ ਸਮਸਿਆਵਾਂ ਦਾ ਸਾਹਮਣਾ ਕਰਦੀਆਂ ਹਨ।  ਉਨ੍ਹਾਂ ਦਾ ਮਨ ਕਰਦਾ ਹੈ......

face care

ਖੂਬਸੂਰਤੀ ਦਾ ਫ਼ਿਕਰ ਕਰਨ ਵਾਲੀਆਂ ਕੁੜੀਆਂ ਸਵੇਰੇ ਉਠਦੇ ਹੀ ਅਪਣੀ ਖੂਬਸੂਰਤੀ ਦੀ ਸਮਸਿਆਵਾਂ ਦਾ ਸਾਹਮਣਾ ਕਰਦੀਆਂ ਹਨ।  ਉਨ੍ਹਾਂ ਦਾ ਮਨ ਕਰਦਾ ਹੈ ਕਿ ਉਨ੍ਹਾਂ ਦੀ ਸਵੇਰੇ ਵੀ ਉਨੀ ਹੀ ਖੂਬਸੂਰਤੀ ਭਰੀ ਹੋਵੇ ਜਿਨ੍ਹਾਂ ਕਿ ਦਿਨ ਹੁੰਦਾ ਹੈ। ਇਸ ਵਿਚ ਕੁੱਝ ਵੀ ਮੁਸ਼ਕਲ ਨਹੀਂ ਹੈ। ਬਸ ਤੁਹਾਨੂੰ ਥੋੜ੍ਹਾ ਜਿਹਾ ਆਪਣਾ ਰੁਟੀਨ ਬਦਲਨਾ ਹੋਵੇਗਾ। ਸਵੇਰੇ ਉੱਠਣ ਤੋਂ ਬਾਅਦ ਜਦੋਂ ਸਿਰਹਾਣੇ ਦੇ ਕਵਰ ਉੱਤੇ ਢੇਰ ਸਾਰੇ ਟੁੱਟੇ ਹੋਏ ਵਾਲ ਨਜ਼ਰ ਆਉਂਦੇ ਹਨ ਤਾਂ ਇਸ ਵਿਚ ਕਾਫ਼ੀ ਭੂਮਿਕਾ ਸਿਰਹਾਣੇ ਦੇ ਕਵਰ ਦੇ ਫੈਬਰਿਕ ਦੀ ਵੀ ਹੁੰਦੀ ਹੈ। ਅਪਣੇ ਸਿਰਹਾਣੇ ਦਾ ਕਵਰ ਸਿਲਕ ਦਾ ਬਣਵਾਉ ਕਿਉਂਕਿ ਸਿਲਕ ਵਾਲਾਂ ਨੂੰ ਉਲਝਣ ਤੋਂ ਰੋਕਦਾ ਹੈ ਅਤੇ ਇਸ ਵਜ੍ਹਾ ਨਾਲ ਵਾਲ ਘੱਟ ਟੁੱਟਦੇ ਹਨ।