ਖ਼ੂਬਸੂਰਤੀ ਨੂੰ ਨਿਖ਼ਾਰਨ ਲਈ ਲਗਾਉ ਚਾਕਲੇਟ ਫ਼ੇਸ ਮਾਸਕ ਅਤੇ ਪਾਉ ਚਮਕਦਾਰ ਚਮੜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਚਾਕਲੇਟ ਦਾ ਮਿੱਠਾ ਸਵਾਦ ਸਾਰੀਆਂ ਨੂੰ ਪਸੰਦ ਹੁੰਦੀ ਹੈ। ਚਾਕਲੇਟ ਸਾਡੀ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਚਾਕਲੇਟ ਦੀ ਵਰਤੋਂ ਨਾਲ ਤੁਸੀਂ ਖ਼ੂਬਸੂਰਤ ਅਤੇ...

Chocolate faces mask

ਚਾਕਲੇਟ ਦਾ ਮਿੱਠਾ ਸਵਾਦ ਸਾਰੀਆਂ ਨੂੰ ਪਸੰਦ ਹੁੰਦੀ ਹੈ। ਚਾਕਲੇਟ ਸਾਡੀ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਚਾਕਲੇਟ ਦੀ ਵਰਤੋਂ ਨਾਲ ਤੁਸੀਂ ਖ਼ੂਬਸੂਰਤ ਅਤੇ ਚਮਕਦਾਰ ਚਮੜੀ ਪਾ ਸਕਦੇ ਹੋ। ਤੁਸੀਂ ਚਾਕਲੇਟ ਦਾ ਇਸਤੇਮਾਲ ਸਕਰਬ ਤੋਂ ਲੈ ਕੇ ਐਂਟੀ ਏਜਿੰਗ ਕ੍ਰੀਮ ਦੇ ਰੂਪ 'ਚ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਚਾਕਲੇਟ ਦੇ ਇਸਤੇਮਾਲ ਨਾਲ ਖ਼ੂਬਸੂਰਤੀ ਨੂੰ ਨਿਖ਼ਾਰਨ ਦੇ ਕੁੱਝ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ।

ਚਾਕਲੇਟ ਫ਼ੇਸ ਮਾਸਕ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਕਟੋਰੀ ਪਿਘਲੀ ਹੋਈ ਚਾਕਲੇਟ ਲੈ ਲਉ। ਹੁਣ ਇਸ 'ਚ ਇਕ ਚੱਮਚ ਸ਼ਹਿਦ ਅਤੇ ਥੋੜ੍ਹੀ ਜੀਹੀ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਸਕਰਬ ਨੂੰ ਅਪਣੇ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਰਗੜੋ। ਹੁਣ ਅਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਜੇਕਰ ਤੁਸੀਂ ਹਫ਼ਤੇ 'ਚ ਦੋ ਵਾਰ ਇਸ ਸਕਰਬ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਚਮੜੀ ਸਾਫ਼ ਐਂਡ ਚਮਕਦਾਰ ਹੋ ਜਾਵੇਗੀ।

ਚਮਕਦਾਰ ਚਮੜੀ ਪਾਉਣ ਲਈ ਇਕ ਕਟੋਰੀ ਵਿਚ ਇਕ ਚਮਚ ਪਿਘਲੀ ਹੋਈ ਚਾਕਲੇਟ ਲੈ ਲਵੋ। ਹੁਣ ਇਸ 'ਚ ਦੋ ਚੱਮਚ ਦੁੱਧ ਅਤੇ ਇਕ ਚਮਚ ਸ਼ਹਿਦ ਪਾ ਕੇ ਚੰਗੇ ਤਰ੍ਹਾਂ ਮਿਲਾਉ। ਹੁਣ ਇਸ ਫ਼ੇਸ ਮਾਸਕ ਨੂੰ ਅਪਣੇ ਚਿਹਰੇ 'ਤੇ ਲਗਾਉ। 15 ਮਿੰਟ ਬਾਅਦ ਅਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਇਸ ਫ਼ੇਸ ਮਾਸਕ ਨੂੰ ਲਗਾਉਣ ਨਾਲ ਤੁਹਾਡੀ ਚਮੜੀ 'ਚ ਨਵੇਂ ਸੈਲਾਂ ਦੀ ਉਸਾਰੀ ਹੁੰਦੀ ਹੈ।

ਚਾਕਲੇਟ ਦੇ ਇਸਤੇਮਾਲ ਨਾਲ ਤੁਸੀਂ ਝੁਰੜੀਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਚਾਕਲੇਟ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਚਮੜੀ ਦੀਆਂ ਝੁਰੜੀਆਂ ਨੂੰ ਦੂਰ ਕਰਨ ਦਾ ਕੰਮ ਕਰਦੇ ਹੋ। ਚਾਕਲੇਟ ਨੂੰ ਦੁੱਧ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ, ਫ਼ਾਈਨ ਲਾਈਨਾਂ, ਪਿੰਪਲਸ ਅਤੇ ਦਾਗ ਧੱਬਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।