ਖੂਬਸੂਰਤ ਗੁਲਾਬੀ ਬੁੱਲਾਂ ਲਈ ਅਪਣਾਉ ਇਹ ਟਿਪਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਅਜੋਕੇ ਯੁਗ ਵਿਚ ਚਿਹਰੇ ਦੀ ਖੂਬਸੂਰਤੀ ਨੂੰ ਦਿਖਾਉਣ ਲਈ ਬੁਲ੍ਹਾਂ ਦੀ ਖੂਬਸੂਰਤੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਜਿਸ ਨੂੰ ਗੁਲਾਬੀ ਰੰਗ ਦੇਣ ਲਈ ਕੁੜੀਆਂ ........

soft lips

ਅਜੋਕੇ ਯੁਗ ਵਿਚ ਚਿਹਰੇ ਦੀ ਖੂਬਸੂਰਤੀ ਨੂੰ ਦਿਖਾਉਣ ਲਈ ਬੁਲ੍ਹਾਂ ਦੀ ਖੂਬਸੂਰਤੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਜਿਸ ਨੂੰ ਗੁਲਾਬੀ ਰੰਗ ਦੇਣ ਲਈ ਕੁੜੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਇਸਤੇਮਾਲ ਕਰਦੀਆ ਹਨ, ਪਰ ਇਸ ਦੇ ਕਈ ਬੁਰੇ ਪ੍ਰਭਾਵ ਵੀ ਹੁੰਦੇ ਹਨ। ਬੁੱਲਾਂ ਦਾ ਕਾਲ਼ਾਪਨ ਜਾਂ ਡਾਰਕ ਹੋਣ ਦਾ ਕਾਰਨ ਕਈ ਵਾਰ ਸਾਡੀਆਂ ਰੋਜ਼ ਦੀਆਂ ਗਲਤੀਆਂ ਵੀ ਹੁੰਦੀਆਂ ਹਨ। ਜੇਕਰ ਤੁਸੀਂ ਕੁਦਰਤੀ ਤੌਰ ਤੇ ਗੁਲਾਬੀ ਅਤੇ ਮੁਲਾਇਮ ਬੁੱਲ ਚਾਹੁੰਦੇ ਹੋ ਤਾਂ ਤੁਸੀਂ ਇਸ ਟਿਪਸ ਨੂੰ ਅਪਣਾ ਸਕਦੇ ਹੋ। 

ਬੁੱਲਾ ਨੂੰ ਵੀ ਧੁੱਪ ਤੋਂ ਬਚਾਓਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਐਸਪੀਐਫ ਵਾਲੇ ਇਕ ਚੰਗੇ ਲਿਪ ਬਾਮ ਦਾ ਇਸਤੇਮਾਲ ਕਰੋ। ਇਹ ਬੁੱਲਾਂ ਨੂੰ ਕਾਲਾ ਹੋਣ ਤੋਂ ਬਚਾਉਂਦਾ ਹੈ ਅਤੇ ਉਸ ਦੀ ਖੂਬਸੂਰਤੀ ਬਰਕਰਾਰ ਰੱਖਦਾ ਹੈ। ਇਸ ਨਾਲ ਤੁਹਾਡੇ ਬੁੱਲ ਸੁੱਕੇ ਨਹੀਂ ਰਹਿਣਗੇ। ਧੂੜ -ਮਿੱਟੀ ਦੇ ਕਾਰਨ ਬੁੱਲਾਂ ਉੱਤੇ ਗੰਦਗੀ ਜੰਮਣ ਲੱਗਦੀ ਹੈ। ਸਕਰਬ ਨਾ ਕਰਨ ਕਾਰਨ ਇਹ ਕਾਲੇ ਹੋ ਜਾਂਦੇ ਹਨ। ਜੇਕਰ ਤੁਸੀਂ  ਚਾਹੁੰਦੇ ਹੋ ਤੁਹਾਡੇ ਬੁੱਲ ਗੁਲਾਬੀ ਰਹਿਣ ਤਾਂ ਸ਼ਹਿਦ ਅਤੇ ਚੀਨੀ ਮਿਲਾ ਕੇ ਬੁੱਲਾਂ ਉੱਤੇ ਸਕਰਬ ਕਰੋ।