ਡੈਨਿਮ ਪੈਂਟਾਂ ਦਾ ਆਇਆ ਨਵਾਂ ਅੰਦਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀਆਂ ਦੇ ਮੌਸਮ ਵਿਚ ਇਕ ਅਰਾਮਦਾਇਕ ਪੈਂਟ ਤੋਂ ਬਿਹਤਰ ਕੋਈ ਕਪੜਾ ਨਹੀਂ ਹੁੰਦਾ। ਫੁਲ ਪੈਂਟ ਨਾ ਸਿਰਫ ਤੁਹਾਨੂੰ ਟੈਨਿੰਗ ਤੋਂ ਬਚਾਉਂਦੀ ਹੈ ਸਗੋਂ ਇਹ ਦਿਖਣ ਵਿਚ ਵੀ ਕਾ...

Fashion

ਗਰਮੀਆਂ ਦੇ ਮੌਸਮ ਵਿਚ ਇਕ ਅਰਾਮਦਾਇਕ ਪੈਂਟ ਤੋਂ ਬਿਹਤਰ ਕੋਈ ਕਪੜਾ ਨਹੀਂ ਹੁੰਦਾ। ਫੁਲ ਪੈਂਟ ਨਾ ਸਿਰਫ ਤੁਹਾਨੂੰ ਟੈਨਿੰਗ ਤੋਂ ਬਚਾਉਂਦੀ ਹੈ ਸਗੋਂ ਇਹ ਦਿਖਣ ਵਿਚ ਵੀ ਕਾਫ਼ੀ ਸਟਾਇਲਿਸ਼ ਹੁੰਦੀ ਹੈ ਪਰ ਪਸੀਨੇ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਪਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਬਾਲੀਵੁਡ ਅਦਾਕਾਰਾਵਾਂ ਨੇ ਇਸ ਦਾ ਵੀ ਤੋਡ਼ ਕੱਢ ਲਿਆ ਹੈ। ਟ੍ਰੈਂਡ ਵਾਰ 2018 ਵਿਚ ਸਾਈਡ ਸਲਿਟ ਪੈਂਟ ਅਤੇ ਰਫਲ ਪਲਾਜ਼ੋ ਦਾ ਜਲਵਾ ਹੈ।   

ਹੁਣ ਕਰੀਨਾ ਕਪੂਰ ਨੂੰ ਹੀ ਦੇਖ ਲਓ। ਗਰਮੀਆਂ 'ਚ ਹੀ ਉਨ੍ਹਾਂ ਨੇ ਕੁੜੀਆਂ ਦੀ ਇਸ ਸਮੱਸਿਆ ਦਾ ਹੱਲ ਕੱਢ ਦਿਤਾ ਸੀ। ਸਾਈਡ ਸਲਿਟ ਵਾਲੀ ਜੀਨਸ ਵਿਚ ਨਾ ਸਿਰਫ਼ ਉਹ ਸਟਾਇਲਿਸ਼ ਲੱਗ ਰਹੀ ਹੈ ਸਗੋਂ ਇਹ ਦਿਖਣ ਵਿੱਚ ਵੀ ਆਰਾਮਦਾਇਕ ਲੱਗ ਰਹੀ ਹੈ। ਜੇਕਰ ਤੁਹਾਡੇ ਕੋਲ ਕੋਈ ਪੁਰਾਣੀ ਫਲੇਇਰਡ ਜੀਨਸ ਜਾਂ ਪਲਾਜ਼ੋ ਹੈ ਤਾਂ ਤੁਸੀਂ ਉਸ ਨੂੰ ਅਪਣੇ ਆਪ ਕਟ ਕਰ ਕੇ ਪਾ ਸਕਦੇ ਹੋ। 

ਕਰੀਨਾ ਕਪੂਰ ਦੀ ਕਰੀਬੀ ਦੋਸਤ ਅਤੇ ਬਾਲੀਵੁਡ ਅਦਾਕਾਰਾ ਮਲਾਇਕਾ ਅਰੋੜਾ ਵੀ ਫਲੇਅਰਡ ਡੈਨਿਮ ਵਿਚ ਨਜ਼ਰ  ਆ ਚੁਕੀ ਹੈ। ਇਸ ਤਰ੍ਹਾਂ ਦੀ ਪੈਂਟ ਦੀ ਖਾਸਿਅਤ ਇਹ ਹੈ ਕਿ ਤੁਸੀਂ ਇਸ ਨੂੰ ਯਾਤਰਾ ਦੇ ਦੌਰਾਨ ਵੀ ਪਾ ਸਕਦੇ ਹੋ ਅਤੇ ਪਾਰਟੀਜ ਵਿਚ ਵੀ। ਟੀ-ਸ਼ਰਟ ਜਾਂ ਕ੍ਰਾਪ ਟਾਪ ਦੇ ਨਾਲ ਇਸ ਨੂੰ ਪਾਉਣ ਉਤੇ ਸਟਾਇਲਿਸ਼ ਲੁੱਕ ਮਿਲੇਗਾ। ਜੇਕਰ ਤੁਸੀਂ ਡੈਨਿਮ ਨਹੀਂ ਪਾਉਣਾ ਚਾਹੁੰਦੀ ਹੋ ਜਾਂ ਨਵੀਂ ਪੈਂਟ ਖਰੀਦਣਾ ਨਹੀਂ ਚਾਹੁੰਦੇ ਤਾਂ ਪੁਰਾਣੀ ਪੈਂਟ ਵਿਚ ਸਾਈਡ ਕਟ ਲਗਾ ਕੇ ਵੀ ਪਾ ਸਕਦੇ ਹੋ।

ਵਿਸ਼ਵ ਸੁੰਦਰੀ 2017 ਮਾਨੁਸ਼ੀ ਛਿੱਲਰ ਵੀ ਇਸ ਟ੍ਰੈਂਡ ਨੂੰ ਫਾਲੋ ਕਰਦੀ ਨਜ਼ਰ ਆ ਚੁੱਕੀ ਹੈ। ਸਾਈਡ ਸਲਿਟ ਦੇ ਨਾਲ - ਨਾਲ ਰਫਲਸ ਵੀ ਟ੍ਰੈਂਡ ਵਿਚ ਹਨ। ਨਾ ਸਿਰਫ਼ ਟਾਪ ਸਗੋਂ ਰਫਲਸ ਵਾਲੀਆਂ ਪੈਂਟਾਂ ਵੀ ਕਾਫ਼ੀ ਸਟਾਇਲਿਸ਼ ਲਗਦੀਆਂ ਹਨ। ਹਾਲੀਵੁਡ ਦੀ ਕਈ ਅਦਾਕਾਰਾਵਾਂ ਨੇ ਸਾਈਡ ਸਲਿਟ ਅਤੇ ਰਫਲਸ ਦੋਹਾਂ ਨੂੰ ਇਕੱਠੇ ਟੀਮ ਕੀਤਾ ਅਤੇ ਅਜਿਹੇ ਪੈਂਟਸ ਵਿਚ ਨਜ਼ਰ ਆ ਰਹੀਆਂ ਹਨ।