ਟ੍ਰੈਂਡਿੰਗ ਖ਼ਬਰ ਨੂੰ ਪ੍ਰਮੋਟ ਨਹੀਂ ਕਰੇਗੀ ਫ਼ੇਸਬੁਕ, ਲਿਆਵੇਗੀ ਬ੍ਰੇਕਿੰਗ ਨਿਊਜ਼ ਦਾ ਸੈਕਸ਼ਨ
ਫ਼ੇਸਬੁਕ ਨੇ ਟੈਂਡਿੰਗ ਨਿਊਜ਼ ਨੂੰ ਹੁਣ ਪ੍ਰਮੋਟ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਲਾਂਚਿੰਗ ਦੇ 4 ਸਾਲ ਬਾਅਦ ਹੀ ਕੰਪਨੀ ਇਸ ਸੈਕਸ਼ਨ ਨੂੰ ਬੰਦ ਕਰਨ ਜਾ ਰਹੀ ਹੈ। ਫ਼ੇਸਬੁਕ...
ਨਵੀਂ ਦਿੱਲੀ : ਫ਼ੇਸਬੁਕ ਨੇ ਟੈਂਡਿੰਗ ਨਿਊਜ਼ ਨੂੰ ਹੁਣ ਪ੍ਰਮੋਟ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਲਾਂਚਿੰਗ ਦੇ 4 ਸਾਲ ਬਾਅਦ ਹੀ ਕੰਪਨੀ ਇਸ ਸੈਕਸ਼ਨ ਨੂੰ ਬੰਦ ਕਰਨ ਜਾ ਰਹੀ ਹੈ। ਫ਼ੇਸਬੁਕ ਇਸ ਦੀ ਜਗ੍ਹਾ ਬ੍ਰੇਕਿੰਗ ਨਿਊਜ਼ ਅਤੇ ਲੋਕਲ ਨਿਊਜ਼ ਵਰਗੇ ਸੈਕਸ਼ਨ ਲੈ ਕੇ ਆਵੇਗੀ। ਕੰਪਨੀ ਦਾ ਦਾਅਵਾ ਹੈ ਕਿ ਟ੍ਰੈਂਡਿੰਗ ਨਿਊਜ਼ ਸੈਕਸ਼ਨ ਆਊਟਡੇਟਿਡ ਹੋ ਗਿਆ ਸੀ।
ਟਵਿੱਟਰ ਦੇ ਯੂਜ਼ਰਜ਼ ਨੂੰ ਅਪਣੇ ਵੱਲ ਆਕਰਸ਼ਿਤ ਕਰਨ ਦੀ ਮੁਹਿੰਮ ਦੇ ਤਹਿਤ 2014 ਵਿਚ ਫ਼ੇਸਬੁਕ ਨੇ ਅਪਣੀ ਮੇਨ ਨਿਊਜ਼ ਫ਼ੀਡ ਦੇ ਨਾਲ ਹੀ ਹੈਡਲਾਈਨਜ਼ ਦੀ ਲਿਸਟ ਦੇ ਤੌਰ 'ਤੇ ਇਸ ਨੂੰ ਲਾਂਚ ਕੀਤਾ ਸੀ। ਇਸ ਦੇ ਜ਼ਰੀਏ ਲੋਕਾਂ ਨੂੰ ਤਾਜ਼ਾ ਅਤੇ ਮਸ਼ਹੂਰ ਖ਼ਬਰਾਂ ਨਾਲ ਜੁਡ਼ੇ ਰਹਿਣ ਦਾ ਵਿਕਲਪ ਦਿਤਾ ਗਿਆ। ਫ਼ੇਸਬੁਕ ਨੂੰ ਲੋਕਾਂ ਦੇ ਨੀਜੀ ਅਖ਼ਬਾਰ ਦੇ ਤੌਰ 'ਤੇ ਤਬਦੀਲ ਕਰਨ ਦੇ ਸੀਈਓ ਮਾਰਕ ਜ਼ੁਕਰਬਰਗ ਦੇ ਬਿਆਨ ਤੋਂ ਇਕ ਸਾਲ ਬਾਅਦ ਇਹ ਸੈਕਸ਼ਨ ਲਾਂਚ ਕੀਤਾ ਗਿਆ ਸੀ।
ਦਸ ਦਈਏ ਕਿ ਇਸ ਸੈਕਸ਼ਨ ਦੇ ਚਲਦਿਆਂ ਹੀ ਫ਼ੇਸਬੁਕ ਨੂੰ ਫ਼ੇਕ ਨਿਊਜ਼ ਅਤੇ ਰਾਜਨੀਤਕ ਪੱਖਪਾਤ ਅਤੇ ਚੋਣਾ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਫ਼ੇਸਬੁਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰਟਿਫ਼ੀਸ਼ਿਅਲ ਇੰਟੈਲਿਜੈਂਸ ਦੀ ਅਪਣੀ ਸੀਮਤ ਸਮਰਥਾ ਦੇ ਚਲਦਿਆਂ ਕੰਪਨੀ ਇਸ 'ਤੇ ਕਾਬੂ ਨਹੀਂ ਕਰ ਪਾਈ ਅਤੇ ਹੁਣ ਉਹ ਪੂਰਾ ਸੈਕਸ਼ਨ ਹੀ ਬੰਦ ਕਰੇਗੀ। ਅਮਰੀਕੀ ਚੋਣਾ ਨੂੰ ਪ੍ਰਭਾਵਿਤ ਕਰਨ ਲਈ ਰੂਸ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਦੋਸ਼ਾਂ ਤੋਂ ਬਾਅਦ ਫ਼ੇਸਬੁਕ ਦੀ ਦੁਨੀਆਂ ਭਰ ਵਿਚ ਕਿਰਕਿਰੀ ਹੋ ਰਹੀ ਹੈ।
ਕੰਪਨੀ ਇਕ ਪਾਸੇ ਜਿਥੇ ਅਪਣੇ ਟ੍ਰੈਂਡਿੰਗ ਸੈਕਸ਼ਨ ਨੂੰ ਖ਼ਤਮ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਉਹ ਕੁਝ ਨਵੇਂ ਫ਼ੀਚਰ ਦੀ ਟੈਸਟਿੰਗ ਵੀ ਕਰ ਰਹੀ ਹੈ। ਇਸ 'ਚ ਬ੍ਰੇਕਿੰਗ ਖ਼ਬਰ ਦਾ ਟੂਲ ਵੀ ਸ਼ਾਮਲ ਹੈ। ਇਸ ਜ਼ਰੀਏ ਪ੍ਰਕਾਸ਼ਕ ਅਪਣੀ ਸਟੋਰੀ ਨੂੰ ਸੈਟ ਕਰ ਸਕਦੇ ਹਨ। ਫ਼ੇਸਬੁਕ ਲੋਕਲ ਨਿਊਜ਼ ਨੂੰ ਹੋਰ ਜ਼ਿਆਦਾ ਪ੍ਰਮੁੱਖ ਬਣਾਉਣਾ ਚਾਹੁੰਦੀ ਹੈ।
ਫ਼ੇਸਬੁਕ ਦੇ ਯੂਜ ਪ੍ਰੋਡਕਟ ਹੈਡ ਏਲੈਕਸ ਹਰਡਿਮੈਨ ਨੇ ਕਿਹਾ ਕਿ ਕੰਪਨੀ ਹੁਣ ਵੀ ਬ੍ਰੇਕਿੰਗ ਅਤੇ ਰਿਅਲ ਟਾਈਮ ਨਿਊਜ਼ ਲਈ ਕਮਿਟਿਡ ਹੈ। ਹਾਲਾਂਕਿ ਐਡਿਟੋਰੀਅਲ ਫ਼ੈਸਲੇ ਲਈ ਫ਼ੇਸਬੁਕ ਦਾ ਮਾਡਰੇਟਰ ਜਾਂ ਕਰਮਚਾਰੀ ਰੱਖਣ ਦੀ ਬਜਾਏ, ਬਿਹਤਰ ਇਹੀ ਹੋਵੇਗਾ ਕਿ ਅਸੀ ਨਿਊਜ਼ ਸੰਸਥਾ ਨੂੰ ਹੀ ਅਜਿਹਾ ਕਰਨ ਦਈਏ।