ਤੁਹਾਡੇ ਸਟਾਈਲ ਸਟੇਟਮੈਂਟ ਨੂੰ ਬਰਕ਼ਰਾਰ ਰੱਖਦੇ ਹਨ ਈਅਰ ਕਫ ਈਅਰਰਿੰਗਸ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਈਅਰ ਕਫ ਕੰਨ ਵਿਚ ਪਹਿਨੇ ਜਾਣ ਵਾਲੇ ਉਹ ਗਹਿਣੇ ਹਨ ਜਿਸ ਨੂੰ ਪਹਿਨਣ ਦਾ ਸਟਾਇਲ ਥੋੜ੍ਹਾ ਵੱਖ ਹੁੰਦਾ ਹੈ। 90 ਦੇ ਦਹਾਕੇ.....

ear cuff

ਈਅਰ ਕਫ ਕੰਨ ਵਿਚ ਪਹਿਨੇ ਜਾਣ ਵਾਲੇ ਉਹ ਗਹਿਣੇ ਹਨ ਜਿਸ ਨੂੰ ਪਹਿਨਣ ਦਾ ਸਟਾਇਲ ਥੋੜ੍ਹਾ ਵੱਖ ਹੁੰਦਾ ਹੈ। 90 ਦੇ ਦਹਾਕੇ ਵਿਚ ਈਅਰ ਕਫ ਕੁੜੀਆਂ ਦੇ ਵਿਚ ਕਾਫ਼ੀ ਹਰਮਨ  ਪਿਆਰਾ ਸੀ। ਹੁਣ ਇਸ ਦਾ ਫ਼ੈਸ਼ਨ ਵਾਪਸ ਕੁੱਝ ਬਦਲਾਵ ਦੇ ਨਾਲ ਪਰਤ ਆਇਆ ਹੈ। ਵਿਆਹ, ਫੰਕਸ਼ਨ ਉੱਤੇ ਜਾਣ ਲਈ ਜਿੰਨੇ ਜਰੂਰੀ ਆਉਟਫਿਟ, ਫੁਟਵਿਅਰ ਹੁੰਦੇ ਹਨ ਓਨੇ ਹੀ ਮਹੱਤਵਪੂਰਣ ਕਾਂਟੇ ਵੀ ਹੁੰਦੇ ਹਨ। ਇਨ੍ਹਾਂ ਦੇ ਬਿਨਾਂ ਕਿਸੇ ਵੀ ਔਰਤ ਦਾ ਸ਼ਿੰਗਾਰ ਅਧੂਰਾ ਰਹਿੰਦਾ ਹੈ। ਇਨ੍ਹਾਂ ਨੂੰ ਵੈਸਟਰਨ ਕੱਪੜਿਆਂ ਦੇ ਨਾਲ ਪਾਇਆ ਜਾ ਸਕਦਾ ਹੈ। ਈਅਰ ਕਫ਼ ਨੂੰ ਇਕ ਕੰਨ ਵਿਚ ਵੀ ਪਹਿਨ ਸਕਦੇ ਹੋ ਅਤੇ ਦੋਨਾਂ ਵਿਚ ਵੀ। ਜੇਕਰ ਤੁਸੀਂ ਇਕ ਕੰਨ ਵਿਚ ਕਾਂਟੇ ਪਹਿਨਣਾ ਚਾਹੁੰਦੇ ਹੋ ਤਾਂ ਇਕ ਪਾਸੇ ਵਾਲੇ ਵਾਲਾਂ ਨੂੰ ਪਿਨ ਨਾਲ ਟਚ ਕਰੋ।