10 ਮਿੰਟ 'ਚ ਕਰੋ ਮੇਕਅੱਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਤੁਸੀ ਰੋਜ਼ਾਨਾ ਸ਼ੀਸ਼ੇ ਸਾਹਮਣੇ ਘੰਟਾ ਮੇਕਅੱਪ ਕਰਦੇ ਹੋ। ਪਰ ਜਦ ਤਕ  ਤੁਹਾਨੂੰ ਮੇਕਅੱਪ ਦੀ ਸਹੀ ਤਕਨੀਕ ਅਤੇ ਅਭਿਆਸ ਨਹੀਂ, ਉਦੋਂ ਤਕ ਮੇਕਅੱਪ ਕਰਨਾ ਬੇਕਾਰ ਹੈ।...

Makeup

ਤੁਸੀ ਰੋਜ਼ਾਨਾ ਸ਼ੀਸ਼ੇ ਸਾਹਮਣੇ ਘੰਟਾ ਮੇਕਅੱਪ ਕਰਦੇ ਹੋ। ਪਰ ਜਦ ਤਕ  ਤੁਹਾਨੂੰ ਮੇਕਅੱਪ ਦੀ ਸਹੀ ਤਕਨੀਕ ਅਤੇ ਅਭਿਆਸ ਨਹੀਂ, ਉਦੋਂ ਤਕ ਮੇਕਅੱਪ ਕਰਨਾ ਬੇਕਾਰ ਹੈ। ਸੱਭ ਤੋਂ ਪਹਿਲਾਂ ਚਿਹਰੇ ਨੂੰ ਮਾਇਸਚਰਾਈਜ਼ਿੰਗ ਨਾਲ ਸਾਫ਼ ਕਰੋ। ਚਿਹਰੇ 'ਤੇ ਫ਼ਾਊਂਡੇਸ਼ਨ ਲਗਾਉਣ ਤੋਂ ਬਾਅਦ ਲੂਜ਼ ਪਾਊਡਰ ਵਰਤੋ। ਇਸ ਨਾਲ ਪੂਰੇ ਚਿਹਰੇ 'ਤੇ ਫ਼ਾਊਂਡੇਸ਼ਨ ਬਰਾਬਰ ਲੱਗੇਗਾ। ਗਲ੍ਹਾਂ ਨੂੰ ਚਮਕਾਉਣ ਲਈ ਬੇਜ ਜਾਂ ਪੇਲ ਰੋਜ਼ ਲਗਾਉ। ਅੱਖਾਂ ਨੂੰ ਆਕਰਸ਼ਤ ਬਣਾਉਣ ਲਈ ਲਾਈਟ ਆਈਲਾਈਨਰ ਦਾ ਪ੍ਰਯੋਗ ਕਰੋ। ਆਈਸ਼ੈਡੋ ਵਿਚ ਤੁਸੀ ਰੋਜ਼ ਕਲਰ ਇਸਤੇਮਾਲ ਕਰ ਸਕਦੇ ਹੋ। 

ਹੁਣ ਪਲਕਾਂ 'ਤੇ ਮਸਕਾਰੇ ਦੇ ਦੋ ਕੋਟ ਲਗਾਉ। ਅੱਖਾਂ ਨੂੰ ਵੱਡਾ ਅਤੇ ਵਧੀਆ ਵਿਖਾਉਣ ਲਈ ਅੱਖਾਂ ਵਿਚ ਹੇਠਾਂ ਵਲ ਕੱਜਲ ਲਗਾਉ। ਅੱਖਾਂ 'ਤੇ ਕਾਲਾ ਅਤੇ ਬਰਾਊਨ ਕੱਜਲ ਹੀ ਲਗਾਉ। ਅਸਲ 'ਚ ਗ੍ਰੇ ਕੱਜਲ ਅੱਖਾਂ 'ਤੇ ਫੈਲਣ ਸਮੇਂ ਓਨਾ ਬੁਰਾ ਨਹੀਂ ਲਗੇਗਾ ਜਿੰਨਾ ਕਾਲਾ ਜਾਂ ਭੂਰਾ ਕੱਜਲ ਲਗਦਾ ਹੈ। ਹੁਣ ਬੁਲ੍ਹਾਂ 'ਤੇ ਲਿਪਸਟਿਕ ਲਗਾਉਣ ਤੋਂ ਪਹਿਲਾਂ ਲਿਪਲਾਈਨਰ ਲਗਾਉ। ਫਿਰ ਬੁਲ੍ਹਾਂ 'ਤੇ ਸ਼ਿਮਰ ਲਿਪਸਟਿਕ ਲਗਾਉ। ਲਿਪਸਟਿਕ ਲਗਾਉਣ ਤੋਂ ਬਾਅਦ ਟਿਸ਼ੂ ਪੇਪਰ ਬੁਲ੍ਹਾਂ 'ਤੇ ਲਗਾਉ ਤਾਂ ਜੋ ਲਿਪਸਟਿਕ ਟਿਕੀ ਰਹੇ।