ਤੇਜ਼ ਧੁਪ 'ਚ ਇਸ ਤਰ੍ਹਾਂ ਰੱਖੋ ਅਪਣੇ ਚਿਹਰੇ ਦਾ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀਆਂ ਵਿਚ ਤੇਜ਼ ਧੁਪ ਦੀ ਮਾਰ ਤੋਂ ਬਚਣ ਲਈ ਨਾਰੀਅਲ ਦੇ ਪਾਣੀ ਨੂੰ ਚਿਹਰੇ ਉਤੇ ਲਗਾਉ। ਇਸ ਨਾਲ ਤੇਜ਼ ਧੁਪ ਦੇ ਅਸਰ ਤੋਂ ਛੁਟਕਾਰਾ ਮਿਲੇਗਾ ਤੇ ਚਮੜੀ ਵਿਚ ...

Sun burning

ਗਰਮੀਆਂ ਵਿਚ ਤੇਜ਼ ਧੁਪ ਦੀ ਮਾਰ ਤੋਂ ਬਚਣ ਲਈ ਨਾਰੀਅਲ ਦੇ ਪਾਣੀ ਨੂੰ ਚਿਹਰੇ ਉਤੇ ਲਗਾਉ। ਇਸ ਨਾਲ ਤੇਜ਼ ਧੁਪ ਦੇ ਅਸਰ ਤੋਂ ਛੁਟਕਾਰਾ ਮਿਲੇਗਾ ਤੇ ਚਮੜੀ ਵਿਚ ਵੀ ਚਮਕ ਅਤੇ ਗੋਰਾਪਨ ਆਵੇਗਾ। 

ਖੀਰੇ ਨੂੰ ਕੱਦੂਕਸ ਕਰ ਕੇ ਇਸ ਪੇਸਟ ਨੂੰ ਫ਼ਰਿਜ ਵਿਚ ਠੰਢਾ ਹੋਣ ਲਈ ਰੱਖ ਲਉ। ਇਸ ਨੂੰ ਹਫ਼ਤੇ ਵਿਚ ਦੋ ਵਾਰ ਚਿਹਰੇ ਉਤੇ ਲਗਾਉ। 15 ਮਿੰਟ ਤਕ ਇਸ ਨੂੰ ਲਗਾ ਕੇ ਰੱਖੋ। ਫਿਰ ਠੰਢੇ ਪਾਣੀ ਨਾਲ ਚਿਹਰਾ ਸਾਫ਼ ਕਰ ਲਉ। ਚਿਹਰੇ ਉਤੇ ਤਾਜ਼ਗੀ ਆਵੇਗੀ ਅਤੇ ਗਰਮੀ ਤੋਂ ਵੀ ਰਾਹਤ ਮਿਲੇਗੀ।

ਸੰਤਰੇ ਦੇ ਛਿਲਕੇ ਨੂੰ ਧੁਪ ਵਿਚ ਸੁਕਾ ਲਉ। ਜਦ ਛਿਲਕੇ ਸਖ਼ਤ ਹੋ ਕੇ ਸੁੱਕ ਜਾਣ ਤਾਂ ਇਨ੍ਹਾਂ ਦਾ ਪਾਊਡਰ ਬਣਾ ਲਉ। ਥੋੜੀ ਜਹੀ ਹਲਦੀ ਅਤੇ ਗੁਲਾਬ ਜਲ ਨਾਲ ਹਫ਼ਤੇ ਵਿਚ ਦੋ ਵਾਰ ਇਨ੍ਹਾਂ ਨੂੰ ਮੂੰਹ 'ਤੇ ਲਗਾਉ। ਇਸ ਨਾਲ ਜਿਥੇ ਮੂੰਹ 'ਤੇ ਚਮਕ ਆਵੇਗੀ, ਉਥੇ ਫੋੜੇ-ਫ਼ਿਨਸੀਆਂ ਵੀ ਦੂਰ ਹੋਣਗੇ।

ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਨੂੰ ਦੂਰ ਕਰਨ ਲਈ ਖੀਰੇ ਜਾਂ ਆਲੂ ਦੇ ਗੋਲ ਟੁਕੜਿਆਂ ਨੂੰ 10-15 ਮਿੰਟ ਤਕ ਅੱਖਾਂ 'ਤੇ ਰੱਖੋ। ਇਸ ਨਾਲ ਅੱਖਾਂ ਨੂੰ ਆਰਾਮ ਮਿਲੇਗਾ ਅਤੇ ਝੁਰੜੀਆਂ ਦੂਰ ਹੋਣਗੀਆਂ।

ਇਕ ਚਮਚ ਟਮਾਟਰ ਦਾ ਰਸ ਲਉ ਅਤੇ ਉਸ ਵਿਚ ਕੁੱਝ ਬੂੰਦਾਂ ਨਿੰਬੂ ਦਾ ਰਸ ਮਿਲਾਉ। ਚਿਹਰੇ ਨੂੰ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਇਸ ਮਿਸ਼ਰਣ ਨੂੰ ਚਿਹਰੇ ਉਤੇ ਲਗਾਉ। 10-15 ਮਿੰਟ ਤਕ ਇਸ ਨੂੰ ਚਿਹਰੇ 'ਤੇ ਲੱਗਾ ਰਹਿਣ ਦਿਉ। ਫਿਰ ਪਾਣੀ ਨਾਲ ਚਿਹਰਾ ਧੋ ਲਉ।