ਚਿਹਰੇ ਦੇ ਨਿਖਾਰ ਸਬੰਧੀ ਨੁਕਤੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸੁੰਦਰ ਚਿਹਰਾ ਹਰ ਇਕ ਨੂੰ ਆਕਰਸ਼ਿਤ ਕਰਦਾ ਹੈ। ਵੈਸੇ ਤਾਂ ਸੁੰਦਰ ਚਿਹਰਾ ਪ੍ਰਮਾਤਮਾ ਦੀ ਹੀ ਦੇਣ ਹੁੰਦਾ ਹੈ ਪਰ ਅਸੀ ਵੀ ਇਸ ਦੀ ਸਾਂਭ ਸੰਭਾਲ ਕਰ ਕੇ ਇਸ ਨੂੰ ਕੁੱਝ ਸੁੰਦਰ..

face beauty

ਸੁੰਦਰ ਚਿਹਰਾ ਹਰ ਇਕ ਨੂੰ ਆਕਰਸ਼ਿਤ ਕਰਦਾ ਹੈ। ਵੈਸੇ ਤਾਂ ਸੁੰਦਰ ਚਿਹਰਾ ਪ੍ਰਮਾਤਮਾ ਦੀ ਹੀ ਦੇਣ ਹੁੰਦਾ ਹੈ ਪਰ ਅਸੀ ਵੀ ਇਸ ਦੀ ਸਾਂਭ ਸੰਭਾਲ ਕਰ ਕੇ ਇਸ ਨੂੰ ਕੁੱਝ ਸੁੰਦਰ ਬਣਾਉਣ ਵਿਚ ਯੋਗਦਾਨ ਪਾ ਸਕਦੇ ਹਾਂ। ਆਉ ਇਸ ਸਬੰਧੀ ਜਾਣੀਏ। ਦਿਨ ਵਿਚ ਦੋ ਵਾਰ ਚੰਗੀ ਤਰ੍ਹਾਂ ਵਧੀਆ ਕੰਪਨੀ ਦੇ ਸਾਬਣ ਨਾਲ ਇਸ਼ਨਾਨ ਕਰਦੇ ਸਮੇਂ ਜ਼ਿਆਦਾ ਮੈਲੇ ਹੋਣ ਵਾਲੇ ਅੰਗਾਂ ਨੂੰ ਚੰਗੀ ਤਰ੍ਹਾਂ ਮਸਲ ਕੇ ਧੋਵੋ।

ਬਾਅਦ ਵਿਚ ਨਰਮ ਜਹੇ ਤੌਲੀਏ ਦਾ ਇਸ਼ਨਾਨ ਕਰਨ ਮਗਰੋਂ ਪ੍ਰਯੋਗ ਕਰੋ ਅਤੇ ਚਿਹਰੇ ਨੂੰ ਕਦੇ ਵੀ ਜ਼ੋਰ ਦੀ ਨਾ ਰਗੜੋ। ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ। ਫਿਰ ਉਸ ਨੂੰ ਨਰਮ ਕਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਕੇ ਉਸ 'ਤੇ ਕਿਸੇ ਵਧੀਆ ਕੰਪਨੀ ਦੀ ਕਰੀਮ ਲਗਾਉ। ਇਸ ਸਮੇਂ ਤੁਸੀ ਤੇਲ ਵਾਲੀ ਕਰੀਮ ਵੀ ਲਗਾ ਸਕਦੇ ਹੋ ਪਰ ਦਿਨ ਸਮੇਂ ਕਦੇ ਵੀ ਤੇਲ ਵਾਲੀ ਕਰੀਮ ਨਾ ਲਗਾਉ ਕਿਉਂਕਿ ਦਿਨ ਵਿਚ ਚਲਣ ਫਿਰਨ ਕਰ ਕੇ ਤੁਹਾਡੇ ਚਿਹਰੇ 'ਤੇ ਧੂੜ ਪੈ ਜਾਵੇਗੀ ਜੋ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਸੁੰਦਰਤਾ ਨਿਖਾਰਨ ਵਿਚ ਤੁਹਾਡੀ ਖ਼ੁਰਾਕ ਦਾ ਵੀ ਅਹਿਮ ਸਥਾਨ ਹੈ। ਇਸ ਲਈ ਵਧੀਆ ਖ਼ੁਰਾਕ ਖਾਉ ਜਿਸ ਵਿਚ ਦੁੱਧ, ਫੱਲ ਆਦਿ ਨੂੰ ਜ਼ਰੂਰ ਸ਼ਾਮਲ ਕਰੋ। ਤਲੀਆਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਚਿਹਰੇ ਦੇ ਨਿਖਾਰ ਲਈ ਸੈਰ ਬਹੁਤ ਜ਼ਰੂਰੀ ਹੈ, ਇਸ ਲਈ ਸਵੇਰੇ ਸਵੇਰੇ ਸੈਰ ਕਰੋ ਅਤੇ ਤਾਜ਼ੀ ਹਵਾ 'ਚ ਟਹਿਲੋ। ਤੇਜ਼ ਵਾਹਨ ਤੇ ਸਫ਼ਰ ਕਰਦੇ ਸਮੇਂ ਅਪਣੇ ਚਿਹਰੇ ਨੂੰ ਢੱਕ ਕੇ ਰੱਖੋ।