ਵਾਲਾਂ ਨੂੰ ਮੁਲਾਇਮ ਬਣਾਉਣ ਦੇ ਤਰੀਕੇ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਜਰੂਰ ਅਪਣਾਓ

Smooth Hair

ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਵੀ ਸਿੱਧੇ, ਮੁਲਾਇਮ ਅਤੇ ਲੰਬੇ ਹੋਣ। ਅੱਜ ਕੱਲ੍ਹ ਸਿੱਧੇ ਵਾਲਾਂ ਦਾ ਫੈਸ਼ਨ ਹੈ ਅਤੇ ਜੇਕਰ ਵਾਲ ਸੁੱਕੇ, ਮੁਰਝਾਏ ਹੋਣ ਤਾਂ ਕਿਸੇ ਨੂੰ ਵੀ ਪਸੰਦ ਨਹੀਂ ਆਉਣਗੇ। ਸਿੱਧੇ ਵਾਲ ਦੇਖਣ ਨੂੰ ਵੀ ਚੰਗੇ ਲਗਦੇ ਹਨ। ਪਾਰਲਰ ਜਾ ਕੇ ਵਾਲ ਮੁਲਾਇਮ ਤਾਂ ਕਰਵਾ ਸਕਦੇ ਹੋ ਪਰ ਇਹ ਬਹੁਤ ਹੀ ਖਰਚੀਲਾ ਉਪਾਅ ਹੈ। ਕੈਮੀਕਲ ਦੇ ਕਾਰਣ ਵਾਲਾਂ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਸਗੋਂ ਵਾਲ ਥੋੜ੍ਹੀ ਦੇਰ ਬਾਅਦ ਦੁਬਾਰਾ ਉਸੇ ਤਰ੍ਹਾਂ ਦੇ ਹੋ ਜਾਂਦੇ ਹਨ।

ਦਹੀਂ ਦੇ ਨਾਲ ਵਾਲਾਂ ਨੂੰ ਕੁਦਰਤੀ ਤਰੀਕੇ ਦੇ ਨਾਲ ਸਿੱਧਾ ਕੀਤਾ ਜਾ ਸਕਦਾ ਹੈ। ਵਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਰਮ ਜਾਂ ਬੀਅਰ ਨੂੰ ਸ਼ੈਪੂ ਕਰਨ ਤੋਂ ਪਹਿਲਾਂ ਲਗਾਉ। ਇਹ ਇਕ ਅਸਰਦਾਰ ਕੰਡੀਸ਼ਨਰ ਹੋਵੇਗਾ।  ਕਾਲੇ ਵਾਲਾਂ ਲਈ - ਮੁਲਤਾਨੀ ਮਿੱਟੀ ਵਿਚ 2-4 ਬੂੰਦ ਨਿੰਬੂ ਦਾ ਰਸ ਅਤੇ ਗਰਮ ਪਾਣੀ ਮਿਲਾ ਕੇ ਵਾਲਾਂ ਵਿਚ ਲਗਾਓ, ਥੋੜੀ ਦੇਰ ਬਾਅਦ ਸਿਰ ਧੋ ਲਓ। 

ਰੂਸੀ ਤੋਂ ਛੁਟਕਾਰਾ- ਜੈਤੂਨ ਤੇਲ ਵਿਚ 2 ਬੂੰਦ ਰੋਜਮੈਰਾਈ ਤੇਲ ਪਾ ਕੇ ਸਿਰ ਤੇ ਮਸਾਜ ਕਰਨ ਨਾਲ ਤੁਹਾਨੂੰ ਰੂਸੀ ਤੋਂ ਛੁਟਕਾਰਾ ਮਿਲ ਜਾਂਦਾ ਹੈ। 
ਰੁੱਖਾਪਨ ਦੂਰ ਕਰਨ ਲਈ ਜੈਤੁਨ ਤੇਲ ਵਿਚ ਨਾਰਿਅਲ ਤੇਲ ਨੂੰ ਮਿਲਾ ਕੇ ਰਾਤ ਨੂੰ ਲਗਾਉ ਅਤੇ 10 ਮਿੰਟ ਮਸਾਜ ਕਰੋ। ਵਾਲਾਂ ਦਾ ਰੁੱਖਾਪਨ ਦੂਰ ਹੋ ਜਾਵੇਗਾ।