ਵਾਲਾਂ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਬੰਨ੍ਹੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਲੰਮੇ ਅਤੇ ਘਣੇ ਵਾਲ ਜਦੋਂ ਲਡ਼ਕੀਆਂ ਖੋਲ ਕੇ ਰੱਖਦੀਆਂ ਹਨ ਤਾਂ ਉਹ ਹੋਰ ਵੀ ਖੂਬਸੂਰਤ ਦਿਖਣ ਲਗਦੀਆਂ ਹਨ ਯਾਨੀ ਕਿ ਖੁੱਲ੍ਹੇ ਵਾਲ ਉਨ੍ਹਾਂ ਦੀ ਸੁੰਦਰਤਾ ਵਿਚ...

Tie your hair

ਲੰਮੇ ਅਤੇ ਘਣੇ ਵਾਲ ਜਦੋਂ ਲਡ਼ਕੀਆਂ ਖੋਲ ਕੇ ਰੱਖਦੀਆਂ ਹਨ ਤਾਂ ਉਹ ਹੋਰ ਵੀ ਖੂਬਸੂਰਤ ਦਿਖਣ ਲਗਦੀਆਂ ਹਨ ਯਾਨੀ ਕਿ ਖੁੱਲ੍ਹੇ ਵਾਲ ਉਨ੍ਹਾਂ ਦੀ ਸੁੰਦਰਤਾ ਵਿਚ ਚਾਰ - ਚੰਨ ਲਗਾ ਦਿੰਦੇ ਹਨ। ਵਾਲਾਂ ਨੂੰ ਹਰ ਸਮੇਂ ਖੁੱਲ੍ਹਾ ਛੱਡਣਾ ਬਿਲ‍ਕੁਲ ਸੰਭਵ ਨਹੀਂ ਹੋ ਪਾਉਂਦਾ ਇਸ ਲਈ ਵਧੀਆ ਹੋਵੇਗਾ ਕਿ ਉਹਨ‍ਾਂ ਨੂੰ ਬੰਨ੍ਹ ਕੇ ਰੱਖਿਆ ਜਾਵੇ। ਰਬੜ ਬੈਂਡ ਨਾਲ ਵਾਲ ਬੰਨ੍ਹ ਕੇ ਰੱਖਣ ਨਾਲ ਤੁਹਾਡੇ ਵਾਲ ਬੇਵਜਾਹ ਟੁੱਟਣ ਤੋਂ ਰੁੱਕ ਜਾਂਦੇ ਹਨ ਅਤੇ ਰੰਗ-ਬਿਰੰਗੇ ਬੈਂਡ ਵਾਲਾਂ ਦੀ ਸੁੰਦਰਤਾ ਵੀ ਵਧਾਉਂਦੇ ਹਨ। ਵਾਲਾਂ ਨੂੰ ਝੜਨ ਤੋਂ ਬਚਾਉਣ ਦੇ‍ ਲਈ ਉਹਨਾਂ ਨੂੰ ਬੰਨ੍ਹਣਾ ਬਹੁਤ ਹੀ ਜ਼ਰੂਰੀ ਹੈ।

ਸ‍ਕਾਰਫ ਬੰਨ੍ਹੋ : ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਨੂੰ ਸ‍ਕਾਰਫ ਨਾਲ ਬੰਨਣ ਨਾਲ ਵਾ ਸਿਹਤਮੰਤ ਰਹਿੰਦੇ ਹਨ।  ਜਿਨ੍ਹਾਂ ਲੋਕਾਂ ਦੇ ਵਾਲ ਲੰਮੇ ਹਨ, ਉਹਨਾਂ ਵਾਲ ਜ਼ਰੂਰ ਸ‍ਕਾਰਫ ਨਾਲ ਬੰਨਣੇ ਚਾਹਿਦੇ ਹਨ। ਰਾਤ ਨੂੰ ਸੌਦੇ ਸਮੇਂ ਪਤਾ ਨਹੀਂ ਚੱਲਦਾ ਕਿ ਤੁਹਾਡੇ ਵਾਲ ਕਿੰਨੇ ਕੁ ਟੁੱਟ ਜਾਂਦੇ ਹਨ, ਇਸ ਲਈ ਵਧੀਆ ਹੈ ਕਿ ਉਹਨਾਂ ਬੰਨ੍ਹ ਲਿਆ ਜਾਵੇ।

ਰਾਤ 'ਚ ਵਾਲਾਂ ਦਾ ਟੁੱਟਣਾ : ਰਾਤ ਵਿਚ ਸੌਦੇ ਸਮੇਂ ਵਾਲ ਉਲਝ ਜਾਂਦੇ ਹਨ ਅਤੇ ਸਵੇਰੇ ਕੰਘੀ ਕਰਦੇ ਸਮੇਂ ਟੁੱਟ ਜਾਂਦੇ ਹਨ। ਜਦੋਂ ਵੀ ਰਾਤ ਵਿਚ ਸੌਣ ਜਾਓ ਤਾਂ ਅਪਣੇ ਵਾਲਾਂ ਨੂੰ ਬੰਨ੍ਹ ਕੇ ਹੀ ਸੌਣਾ ਚਾਹਿਦਾ ਹੈ ਨਹੀਂ ਤਾਂ ਵਾਲ ਬਹੁਤ ਝੜਣਗੇ।

ਹੇਅਰਸ‍ਟਾਈਲ : ਅਜਿਹੇ ਹੇਅਰਸ‍ਟਾਈਲ ਰੱਖੋ ਜਿਸ ਨੂੰ ਬਣਾਉਣ ਨਾਲ ਤੁਹਾਡੇ ਵਾਲ ਨਾ ਟੁੱਟਣ। ਇਸ ਲਈ ਵਧੀਆ ਰਹੇਗਾ ਕਿ ਤੁਸੀਂ ਇਕ ਸਿੰਪਲ ਜਿਹੀ ਪੋਨੀ ਟੇਲ ਬਣਾਓ, ਜੋ ਵਾਲਾਂ ਨੂੰ ਟੁੱਟਣ ਤੋਂ ਬਚਾਵੇਗੀ। ਹਾਈ ਪੋਨੀ ਟੇਲ ਗਰਮੀਆਂ ਵਿਚ ਠੀਕ ਰਹਿੰਦੀ ਹੈ ਕ‍ਿਉਂਕਿ ਉਹ ਤੁਹਾਡੇ ਸਰੀਰ ਨਾਲ ਲੱਗ ਕੇ ਵਾਲਾਂ ਨੂੰ ਤੋੜੇਗੀ ਨਹੀਂ।