ਦੋ ਮੂੰਹੇਂ ਵਾਲਾਂ ਦੀ ਸਮੱਸਿਆ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਦੋ ਮੂੰਹੇਂ ਵਾਲਾਂ ਦੀ ਸਮੱਸਿਆਵਾਲਾਂ ਦਾ ਦੋ ਮੂੰਹੇਂ ਹੋ ਜਾਣਾ ਇਕ ਆਮ ਸਮੱਸਿਆ ਹੈ। ਜੇਕਰ ਇਸ ਦਾ ਸਹੀ ਹੱਲ ਨਾ ਕੀਤਾ ਜਾਵੇ ਤਾਂ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗ ਜਾਂਦੇ...

Split Ends

ਦੋ ਮੂੰਹੇਂ ਵਾਲਾਂ ਦੀ ਸਮੱਸਿਆ ਵਾਲਾਂ ਦਾ ਦੋ ਮੂੰਹੇਂ ਹੋ ਜਾਣਾ ਇਕ ਆਮ ਸਮੱਸਿਆ ਹੈ। ਜੇਕਰ ਇਸ ਦਾ ਸਹੀ ਹੱਲ ਨਾ ਕੀਤਾ ਜਾਵੇ ਤਾਂ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗ ਜਾਂਦੇ ਹਨ। ਨਾਲ ਹੀ ਵਾਲਾਂ ਦੇ ਵਿਕਾਸ 'ਤੇ ਵੀ ਅਸਰ ਪੈਂਦਾ ਹੈ। ਜੇਕਰ ਤੁਹਾਡੇ ਵਾਲ ਦੋ-ਮੂੰਹੇਂ ਹੋ ਗਏ ਹਨ ਤਾਂ ਹੇਠਾਂ ਦਿਤੇ ਗਏ ਕੁੱਝ ਨੁਕਤਿਆਂ ਨੂੰ ਅਪਣਾਉ :

1 ਵਾਲਾਂ ਦੀ ਰੋਜ਼ਾਨਾ ਕਿਸੇ ਚੰਗੇ ਸ਼ੈਂਪੂ ਨਾਲ ਸਫ਼ਾਈ ਕਰੋ ਅਤੇ ਗਿੱਲੇ ਵਾਲਾਂ ਵਿਚ ਕਦੇ ਵੀ ਕੰਘੀ ਨਾ ਫੇਰੋ।
2 ਦੋ ਮੂੰਹੇਂ ਵਾਲਾਂ ਨੂੰ ਹਮੇਸ਼ਾ ਨਾਰਮਲ ਹੀ ਰਖਣਾ ਚਾਹੀਦਾ ਹੈ। ਰੋਲਰਜ਼ ਜਾਂ ਕਲਰ ਆਦਿ ਦੀ ਵਰਤੋਂ ਨਾ ਕਰੋ।
3 ਕੋਈ ਵੀ ਕੈਮੀਕਲ ਟ੍ਰੀਟਮੈਂਟ ਨਾ ਲਉ। ਮਾਈਲਡ ਸ਼ੈਂਪੂ ਦਾ ਇਸਤੇਮਾਲ ਕਰੋ। ਉਸ ਤੋਂ ਬਾਅਦ ਫਿਰ ਵਾਲਾਂ 'ਤੇ ਕੰਡੀਸ਼ਨਰ ਲਗਾਉ।

4 ਸੱਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਇਕ ਹੀ ਸ਼ੈਂਪੂ ਦਾ ਲਗਾਤਾਰ ਇਸਤੇਮਾਲ ਨਾ ਕਰੋ। ਦੋ ਜਾਂ ਤਿੰਨ ਮਹੀਨਿਆਂ ਬਾਅਦ ਸ਼ੈਂਪੂ ਬਦਲ ਕੇ ਵੇਖੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਨੂੰ ਜਿਹੜੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਉਹ ਸ਼ੈਂਪੂ ਬਦਲਣ ਨਾਲ ਪੂਰੀ ਹੋ ਜਾਂਦੀ ਹੈ।
5 ਕੱਚੇ ਦੁੱਧ ਵਿਚ ਦੋ ਚੱਮਚ ਸ਼ਹਿਦ ਅਤੇ ਜੈਤੂਨ ਦਾ ਤੇਲ ਮਿਲਾ ਕੇ ਸਿਰ ਦੀ ਮਾਲਿਸ਼ ਕਰੋ ਅਤੇ ਫਿਰ ਅੱਧੇ ਘੰਟੇ, ਘੰਟੇ ਬਾਅਦ ਸ਼ੈਂਪੂ  ਨਾਲ ਵਾਲ ਧੋਵੋ।

6 ਬਦਾਮ ਦੇ ਤੇਲ ਨੂੰ ਉੁਂਗਲਾਂ ਨਾਲ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਉ। ਇਸ ਨਾਲ ਉੁਨ੍ਹਾਂ ਦਾ ਪੋਸ਼ਣ ਵੀ ਹੋਏਗਾ ਅਤੇ ਖ਼ੂਨ-ਸੰਚਾਰ ਵੀ ਵਧੇਗਾ। ਇਸ ਦੇ ਨਾਲ-ਨਾਲ ਵਾਲਾਂ ਦਾ ਰੁੱਖਾਪਨ ਦੂਰ ਹੋਏਗਾ ਤੇ ਦੋ ਮੂੰਹੇਂ ਹੋਣਾ ਵੀ ਬੰਦ ਹੋ ਜਾਏਗਾ।
7 ਦੋ ਮੂੰਹੇਂ ਵਾਲਾਂ ਵਿਚ ਕੁਦਰਤੀ ਚਮਕ ਲਿਆਉਣ ਲਈ ਹੇਅਰ ਸੀਰਮ ਦਾ ਪ੍ਰਯੋਗ ਕਰੋ।