ਦਹੀਂ ਦੇ ਇਹ ਹੇਅਰ ਪੈਕ ਵਾਲਾਂ ਦੇ ਵਿਕਾਸ ਨੂੰ ਕਰ ਦੇਣਗੇ ਦੁੱਗਣਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਅੱਜ ਵੀ ਕਈ ਔਰਤਾਂ ਲਈ ਲੰਬੇ ਅਤੇ ਖੂਬਸੂਰਤ ਵਾਲ ਪਾਉਣਾ ਕਿਸੇ ਸਪਨੇ ਦੀ ਤਰ੍ਹਾਂ ਹੈ। ਇਹ ਕਿਹਾ ਜਾਂਦਾ ਹੈ ਕਿ ਹਰ ਮਹੀਨੇ ਵਾਲਾਂ ਦੀ ਲੰਬਾਈ ਇਕ ਇੰਚ ਵੱਧਦੀ ਹੈ ਪਰ ਇਹ...

Curd

ਅੱਜ ਵੀ ਕਈ ਔਰਤਾਂ ਲਈ ਲੰਬੇ ਅਤੇ ਖੂਬਸੂਰਤ ਵਾਲ ਪਾਉਣਾ ਕਿਸੇ ਸਪਨੇ ਦੀ ਤਰ੍ਹਾਂ ਹੈ। ਇਹ ਕਿਹਾ ਜਾਂਦਾ ਹੈ ਕਿ ਹਰ ਮਹੀਨੇ ਵਾਲਾਂ ਦੀ ਲੰਬਾਈ ਇਕ ਇੰਚ ਵੱਧਦੀ ਹੈ ਪਰ ਇਹ ਹਰ ਵਾਰ ਸੱਚ ਨਹੀਂ ਹੁੰਦਾ ਹੈ। ਜੇਕਰ ਵਾਲ ਕਾਫ਼ੀ ਜ਼ਿਆਦਾ ਡੈਮੇਜ ਹਨ ਤਾਂ ਵਾਲਾਂ ਦੀ ਲੰਮਾਈ ਵਧਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਪਰ ਤੁਹਾਨੂੰ ਦੁੱਖੀ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀ ਕਿਚਨ ਵਿਚ ਮੌਜੂਦ ਕੁੱਝ ਸਮਾਨ ਨਾਲ ਅਪਣੇ ਵਾਲਾਂ ਦੀ ਲੰਬਾਈ ਨੂੰ ਬਿਹਤਰ ਬਣਾ ਸਕਦੇ ਹੋ। 

ਇਸ ਵਾਰ ਅਸੀ ਤੁਹਾਨੂੰ ਦਹੀਂ ਦੇ ਉਪਰਾਲਿਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਦਹੀਂ ਵਿਚ ਐਂਟੀ ਫੰਗਲ ਗੁਣ ਮੌਜੂਦ ਰਹਿੰਦੇ ਹਨ ਜੋ ਡੈਂਡਰਫ ਤੋਂ ਛੁਟਕਾਰਾ ਦਵਾਉਣ ਅਤੇ ਅਤੇ ਸਕੈਲਪ ਨੂੰ ਤੰਦੁਰੁਸਤ ਰੱਖਣ ਵਿਚ ਮਦਦ ਕਰਦੇ ਹਨ। ਇਹ ਵਾਲਾਂ ਅਤੇ ਸਕੈਲਪ ਨੂੰ ਨਮੀ ਪ੍ਰਦਾਨ ਕਰਦਾ ਹੈ। ਨਾਲ ਹੀ ਇਹ ਸਕੈਲਪ ਦੇ ਪੀਐਚ ਲੈਵਲ ਨੂੰ ਵੀ ਸੰਤੁਲਿਤ ਰਖਦਾ ਹੈ। ਅੱਜ ਇਸ ਲੇਖ ਵਿਚ ਜਾਣਦੇ ਹਾਂ ਕਿ ਦਹੀਂ ਦੇ ਪੈਕ ਦਾ ਇਸਤੇਮਾਲ ਕਰਕੇ ਤੁਸੀ ਵਾਲਾਂ ਦੇ ਵਿਕਾਸ ਨੂੰ ਕਿਵੇਂ ਬਿਹਤਰ ਬਣਾ ਸਕਦੇ ਹੋ।

ਕੇਲਾ ਅਤੇ ਦਹੀਂ
ਇਹ ਮਾਸਕ ਸਕੈਲਪ ਨੂੰ ਹਾਈਡਰੇਟ ਅਤੇ ਉਸਨੂੰ ਸਾਫ਼ ਰਖਣ ਵਿਚ ਮਦਦ ਕਰਦਾ ਹੈ। ਜਿਸਦੇ ਨਾਲ ਤੁਹਾਨੂੰ ਤੰਦੁਰੁਸਤ ਵਾਲ ਮਿਲਣਗੇ। 
ਸਮੱਗਰੀ :  ½ ਕੇਲਾ (ਪਕਿਆ ਹੋਇਆ), 1 ਚੱਮਚ ਦਹੀਂ, 3 ਚੱਮਚ ਸ਼ਹਿਦ, 1 ਚੱਮਚ ਨਿੰਬੂ ਦਾ ਰਸ।

ਇਕ ਸਾਫ਼ ਬਾਉਲ ਲਓ। ਪੱਕੇ ਹੋਏ ਕੇਲੇ ਨੂੰ ਮੈਸ਼ ਕਰਕੇ ਇਕ ਪੇਸਟ ਬਣਾ ਲਓ। ਹੁਣ ਇਸ ਵਿਚ ਦਹੀਂ, ਸ਼ਹਿਦ ਅਤੇ ਤਾਜ਼ੇ ਨਿੰਬੂ ਦਾ ਰਸ ਪਾਓ। ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤੁਸੀ ਬਰਸ਼ ਦੀ ਮਦਦ ਨਾਲ ਇਸ ਪੇਸਟ ਨੂੰ ਲਗਾਓ ਅਤੇ 25 - 30 ਮਿੰਟ ਲਈ ਛੱਡ ਦਿਓ। ਹੁਣ ਤੁਸੀ ਨਾਰਮਲ ਸ਼ੈਂਪੂ ਨਾਲ ਅਪਣੇ ਵਾਲ ਧੋ ਲਓ। 

ਐਲੋਵੀਰਾ ਅਤੇ ਦਹੀਂ 
ਐਲੋਵੀਰਾ ਵਿਚ ਕਈ ਸਾਰੇ ਨਿਊਟਰੀਐਂਟਸ ਪਾਏ ਜਾਂਦੇ ਹਨ ਜਿਵੇਂ ਵਿਟਾਮਿਨ ਅਤੇ ਐਮਿਨੋ ਐਸਿਡ ਜੋ ਸਕੈਲਪ ਅਤੇ ਵਾਲ ਦੋਨਾਂ ਨੂੰ ਤੰਦੁਰੁਸਤ ਰਖਦਾ ਹੈ।
ਸਮੱਗਰੀ : 3 ਚੱਮਚ ਐਲੋਵੀਰਾ ਜੈਲ੍ਹ, 2 ਚੱਮਚ ਦਹੀਂ, 2 ਚੱਮਚ ਜੈਤੂਨ ਦਾ ਤੇਲ, 1 ਚੱਮਚ ਸ਼ਹਿਦ।

ਇਕ ਬਾਉਲ ਵਿਚ ਦਹੀਂ, ਐਲੋਵੀਰਾ ਜੈਲ੍ਹ, ਸ਼ਹਿਦ ਅਤੇ ਜੈਤੂਨ ਦਾ ਤੇਲ ਪਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਅਪਣੇ ਸਕੈਲਪ ਉਤੇ ਲਗਾਉਣਾ ਸ਼ੁਰੂ ਕਰੋ। ਹੁਣ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸਨੂੰ 45 ਮਿੰਟ ਤੱਕ ਲੱਗਾ ਰਹਿਣ ਦਿਓ। ਤੁਸੀ  ਸ਼ੈੰਪੂ ਨਾਲ ਹੇਅਰ ਵਾਸ਼ ਕਰ ਲਓ। 

ਸ਼ਹਿਦ ਅਤੇ ਦਹੀ 
ਇਹ ਮਾਸਕ ਸਕੈਲਪ ਵਿਚ ਐਕਸਟਰਾ ਆਇਲ ਪ੍ਰੋਡਕਸ਼ਨ ਰੋਕੇਗਾ ਅਤੇ ਪੋਰਸ ਨੂੰ ਸਾਫ਼ ਵੀ ਕਰੇਗਾ। 
ਸਮੱਗਰੀ : ½ ਕਪ ਦਹੀਂ, 1 ਚੱਮਚ ਸ਼ਹਿਦ, 1 ਚੱਮਚ ਐਪਲ ਸਾਇਡਰ ਵਿਨੇਗਰ।

ਇਕ ਬਾਉਲ ਵਿਚ ਦਹੀਂ, ਸ਼ਹਿਦ ਅਤੇ ਵਿਨੇਗਰ ਨੂੰ ਮਿਲਾ ਕੇ ਪੇਸਟ ਬਣਾ ਲਓ। ਅਪਣੇ ਵਾਲਾਂ ਨੂੰ ਕਈ ਸਾਰੇ ਹਿੱਸਿਆਂ ਵਿਚ ਵੰਡ ਲਓ। ਹੁਣ ਇਸ ਪੇਸਟ ਨੂੰ ਅਪਣੇ ਵਾਲਾਂ ਵਿਚ ਲਗਾਉਣਾ ਸ਼ੁਰੂ ਕਰੋ। ਇਸਨੂੰ 30 ਮਿੰਟ ਲਈ ਲੱਗਾ ਰਹਿਣ ਦਿਓ। ਤੁਸੀ ਸਾਦੇ ਪਾਣੀ ਦਾ ਇਸਤੇਮਾਲ ਕਰਕੇ ਅਪਣੇ ਵਾਲਾਂ ਨੂੰ ਧੋ ਸਕਦੇ ਹੋ। ਤੁਸੀ ਹੇਅਰ ਵਾਸ਼ ਲਈ ਮਾਇਲਡ ਸ਼ੈਂਪੂ ਦਾ ਪ੍ਰਯੋਗ ਕਰੋ।