ਹੇਅਰਸਪਾ ਅਤੇ ਫੇਸ਼ੀਅਲ ਨਾਲ ਨਿਖਾਰੋ ਅਪਣਾ ਰੂਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸੁੰਦਰ ਦਿਖਣ ਲਈ ਫੇਸ਼ੀਅਲ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਹੈ। ਸਮੇਂ ਸਮੇਂ 'ਤੇ ਫੇਸ਼ੀਅਲ ਕਰਨ ਜਾਂ ਕਰਵਾਉਣ ਨਾਲ ਚਿਹਰਾ ਹੋਰ ਆਕਰਸ਼ਕ ਲੱਗਣ ਲਗਦਾ ਹੈ...

Hair Spa and Facial

ਸੁੰਦਰ ਦਿਖਣ ਲਈ ਫੇਸ਼ੀਅਲ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਹੈ। ਸਮੇਂ ਸਮੇਂ 'ਤੇ ਫੇਸ਼ੀਅਲ ਕਰਨ ਜਾਂ ਕਰਵਾਉਣ ਨਾਲ ਚਿਹਰਾ ਹੋਰ ਆਕਰਸ਼ਕ ਲੱਗਣ ਲਗਦਾ ਹੈ। ਆਓ ਜੀ ਜਾਣੋ ਫੇਸ਼ੀਅਲ ਦੇ ਖਾਸ ਤਰੀਕੇ। 

ਮਿਨਰਲ ਫੇਸ਼ੀਅਲ : ਇਹ ਫੇਸ਼ੀਅਲ ਕਰਨ ਤੋਂ ਪਹਿਲਾਂ ਚਿਹਰੇ ਨੂੰ ਫੇਅਰਨੈਸ ਕਲੀਂਜ਼ਰ ਨਾਲ ਸਾਫ਼ ਕਰੋ। ਉਸ ਤੋਂ ਬਾਅਦ ਮਲਟੀ ਵਿਟਾਮਿਨ ਟੈਬਲੇਟ ਨੂੰ ਪਾਣੀ ਵਿਚ ਮਿਕਸ ਕਰੋ। ਫਿਰ ਇਸ ਪਾਣੀ ਵਿਚ ਗੌਜ ਨੂੰ ਭਿਓਂ ਕੇ ਚਿਹਰੇ 'ਤੇ ਲਗਾਓ। 5 - 7 ਮਿੰਟ ਬਾਅਦ ਗੌਜ  ਦੇ ਉਤੇ ਫੇਅਰਨੈਸ ਜੈਲ ਲਗਾਓ ਅਤੇ ਫਿਰ ਥੋੜ੍ਹੀ ਦੇਰ ਲਗਿਆ ਰਹਿਣ ਦਿਓ। ਹੁਣ ਹੇਠੋਂ ਉਤੇ ਰੋਲ ਕਰਦੇ ਹੋਏ ਗੌਜ ਨੂੰ ਕੱਢੋ। ਫਿਰ ਗੌਜ ਨੂੰ ਗੋਲ ਬਣਾ ਕੇ ਚਿਹਰੇ 'ਤੇ ਰਬ ਕਰੋ ਯਾਨੀ ਚਿਹਰੇ ਦੀ 4 - 5 ਮਿੰਟ ਤੱਕ ਗੌਜ ਨਾਲ ਸਕਰਬਿੰਗ ਕਰੋ।

ਉਸ ਤੋਂ ਬਾਅਦ ਚਿਹਰੇ 'ਤੇ ਫੇਅਰਨੈਸ ਟੋਨਰ ਲਗਾਓ। ਹੁਣ ਲੈਵੇਂਡਰ ਲੋਸ਼ਨ, ਫੇਅਰਨੈਸ ਨਾਈਟ ਕਰੀਮ ਅਤੇ ਐਲੋਵੇਰਾ ਜੈਲ ਨੂੰ ਮਿਕਸ ਕਰ ਕੇ ਉਸ ਨਾਲ ਚਿਹਰੇ ਦੀ ਮਸਾਜ ਕਰੋ। ਜੇਕਰ ਚਿਹਰੇ 'ਤੇ ਝੁਰੜੀਆਂ ਹਨ ਤਾਂ ਫੇਅਰਨੈਸ ਨਾਈਟ ਕਰੀਮ ਦੀ ਜਗ੍ਹਾ ਐਂਟੀਏਜਿੰਗ ਕਰੀਮ ਲਗਾ ਕੇ ਮਸਾਜ ਕਰੋ। ਫਿਰ ਤੋਂ ਗੌਜ ਨੂੰ ਠੰਡੇ ਪਾਣੀ ਵਿਚ ਡੁਬੋ ਕੇ ਚਿਹਰੇ 'ਤੇ ਲਗਾਓ ਅਤੇ ਹੱਥਾਂ ਨਾਲ ਹੀਟ ਕੰਪ੍ਰੈਸ਼ਨ ਦਿਓ।  ਹੁਣ ਪ੍ਰੋਟੀਨ ਪਾਊਡਰ ਨੂੰ ਮਲਟੀਵਿਟਾਮਿਨ ਵਾਲੇ ਪਾਣੀ ਵਿਚ ਘੋਲ ਕੇ ਚਿਹਰੇ 'ਤੇ ਲਗਾਓ। ਸੁਕਣ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਅੰਤ ਵਿਚ ਸਨਸਕਰੀਨ ਲਗਾਓ। 

ਐਂਟੀਆਕਸੀਡੈਂਟ ਫੇਸ਼ੀਅਲ : ਐਂਟੀਆਕਸੀਡੈਂਟ ਫੇਸ਼ੀਅਲ ਕਰਨ ਲਈ ਸੱਭ ਤੋਂ ਪਹਿਲਾਂ ਚਿਹਰੇ ਨੂੰ ਫੇਅਰਨੈਸ ਕਲੀਂਜ਼ਰ ਨਾਲ ਸਾਫ਼ ਕਰੋ।  ਉਸ ਤੋਂ ਬਾਅਦ ਗਰੀਨ ਟੀ ਦੇ 2 ਟੀਬੈਗਸ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਥੋੜ੍ਹੀ ਦੇਰ ਬਾਅਦ ਟੀਬੈਗਸ ਨੂੰ ਪਾਣੀ ਤੋਂ ਕੱਢੋ ਅਤੇ ਅੱਖਾਂ 'ਤੇ ਰੱਖੋ। ਥੋੜ੍ਹੀ ਦੇਰ ਬਾਅਦ ਇਸ ਟੀਬੈਗਸ ਤੋਂ ਗਰੀਨ ਟੀ ਨੂੰ ਕੱਢ ਉਸ ਵਿਚ ਫੇਅਰਨੈਸ ਜੈਲ ਮਿਲਾ ਕੇ 4 - 5 ਮਿੰਟ ਤੱਕ ਚਿਹਰੇ ਦੀ ਸਕਰਬਿੰਗ ਕਰੋ ਅਤੇ ਫਿਰ ਚਿਹਰੇ ਨੂੰ ਠੰਡੇ ਪਾਣੀ ਨਾਲ ਸਾਫ਼ ਕਰ ਲਵੋ। ਫਿਰ ਲੈਵੇਂਡਰ ਲੋਸ਼ਨ, ਫੇਅਰਨੈਸ ਨਾਈਟ ਕਰੀਮ ਅਤੇ ਐਲੋਵੇਰਾ ਜੈਲ ਨੂੰ ਮਿਕਸ ਕਰ ਕੇ 10 ਮਿੰਟ ਤੱਕ ਚਿਹਰੇ ਦੀ ਮਸਾਜ ਕਰੋ। ਉਸ ਤੋਂ ਬਾਅਦ ਠੰਡੇ ਪਾਣੀ ਵਿਚ ਗੌਜ ਭਿਓਂ ਕੇ ਚਿਹਰੇ 'ਤੇ ਲਗਾਓ ਅਤੇ ਹੱਥਾਂ ਨਾਲ ਕੰਪ੍ਰੈਸ਼ਨ ਦਿਓ। ਉਸ ਤੋਂ ਬਾਅਦ ਪ੍ਰੋਟੀਨ ਪਾਉਡਰ ਨੂੰ ਗਰੀਨ ਟੀ ਦੇ ਪਾਣੀ ਵਿਚ ਮਿਕਸ ਕਰ ਕੇ ਚਿਹਰੇ ਉਤੇ ਲਗਾਓ। 15 ਮਿੰਟ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।

ਹੇਅਰਸਪਾ : ਜਿਸ ਤਰ੍ਹਾਂ ਚਮੜੀ ਨੂੰ ਪੋਸ਼ਣ ਦੇਣ ਲਈ ਕਲੀਂਜ਼ਿੰਗ, ਟੋਨਿੰਗ ਅਤੇ ਮਾਇਸ਼ਚਰਾਈਜ਼ਿੰਗ ਦੀ ਜ਼ਰੂਰਤ ਪੈਂਦੀ ਹੈ, ਠੀਕ ਉਸੀ ਪ੍ਰਕਾਰ ਬਦਲਦੇ ਮੌਸਮ ਦੀ ਵਜ੍ਹਾ ਨਾਲ ਬਾਲ ਵੀ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਉਨ੍ਹਾਂ ਦੀ ਚਮਕ ਵਾਪਸ ਲਿਆਉਣ ਲਈ ਸਪਾ ਦੀ ਜ਼ਰੂਰਤ ਪੈਂਦੀ ਹੈ। ਹੇਅਰਸਪਾ ਲਈ ਸੱਭ ਤੋਂ ਪਹਿਲਾਂ ਵਾਲਾਂ ਦੀ ਕੋਕੋਨਟ ਆਇਲ ਅਤੇ ਸੈਲੂਨ ਆਲਮਾ ਹੇਅਰ ਆਇਲ ਨਾਲ ਮਸਾਜ ਕਰੋ। ਫਿਰ 10 - 15 ਮਿੰਟ ਸਟੀਮ ਦਿਓ। ਉਸ ਤੋਂ ਬਾਅਦ ਸ਼ੈਂਪੂ ਕਰੋ। ਵਾਲਾਂ ਨੂੰ ਤੌਲੀਏ ਨਾਲ ਡਰਾਈ ਕਰਨ ਤੋਂ ਬਾਅਦ ਪ੍ਰੋਟੀਨ ਪਾਊਡਰ ਨੂੰ ਪਾਣੀ ਵਿਚ ਮਿਕਸ ਕਰ ਕੇ ਵਾਲਾਂ ਵਿਚ ਲਗਾਓ। ਧਿਆਨ ਰਹੇ, ਉਸ ਨੂੰ ਭੁੱਲ ਕੇ ਵੀ ਵਾਲਾਂ ਦੀ ਜਡ਼ ਵਿਚ ਨਾ ਲਗਾਓ। ਜਡ਼ ਤੋਂ1 ਇੰਚ ਉਤੇ ਲਗਾਓ। 15 ਮਿੰਟ ਲਗਾਏ ਰੱਖਣ ਤੋਂ ਬਾਅਦ ਵਾਲਾਂ ਨੂੰ ਠੰਡੇ ਪਾਣੀ ਨਾਲ ਧੋ ਲਵੋ।