ਚਿਹਰੇ ਨੂੰ ਸੁੰਦਰ ਬਣਾਉਣ ਲਈ ਇਸ ਤਰ੍ਹਾਂ ਕਰੋ ਆਲੂ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਆਲੂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਚਿਹਰੇ ਦੀ ਖੂਬਸੁਰਤੀ ਵਧਾਉਣ ਲਈ ਵੀ ਆਲੂ ਨੂੰ ਬਹੁਤ ਲ਼ਾਭਕਾਰੀ ਮੰਨਿਆ ਜਾਂਦਾ ਹੈ।

Potato Face Packs

ਆਲੂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਚਿਹਰੇ ਦੀ ਖੂਬਸੁਰਤੀ ਵਧਾਉਣ ਲਈ ਵੀ ਆਲੂ ਨੂੰ ਬਹੁਤ ਲ਼ਾਭਕਾਰੀ ਮੰਨਿਆ ਜਾਂਦਾ ਹੈ। ਚਿਹਰੇ ਦੇ ਦਾਗ-ਧੱਬੇ ਹਟਾਉਣ ਅਤੇ ਅੱਖਾਂ ਦੇ ਡਾਕਰ ਸਰਕਲ ਘੱਟ ਕਰਨ ਲਈ ਆਲੂ ਦੀ ਵਰਤੋਂ ਕਾਫੀ ਸਮੇਂ ਤੋਂ ਕੀਤੀ ਜਾਂਦੀ ਹੈ । ਆਲੂ ਦਾ ਰਸ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਅੱਖਾਂ ਦੀ ਸੋਜ ਘੱਟ ਹੁੰਦੀ ਹੈ।

ਆਲੂ ਅਤੇ ਆਂਡੇ ਦਾ ਫੇਸਪੈਕ
ਆਲੂ ਅਤੇ ਆਂਡੇ ਦਾ ਫੇਸਪੈਕ ਲਗਾਉਣ ਨਾਲ ਚਿਹਰੇ ਦੇ ਪੋਰਸ ਟਾਈਟ ਹੁੰਦੇ ਹਨ। ਅੱਧੇ ਆਲੂ ਦੇ ਰਸ ‘ਚ ਇਕ ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚੰਗਾ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਨੂੰ ਚਿਹਰੇ ਅਤੇ ਗਰਦਨ ‘ਤੇ ਲਗਭਗ 20 ਮਿੰਟ ਲਈ ਛੱਡ ਦਿਓ। ਬਾਅਦ ‘ਚ ਸਾਦੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਤੁਹਾਨੂੰ ਤੁਰੰਕ ਫਰਕ ਨਜ਼ਰ ਆਵੇਗਾ।

ਹਲਦੀ ਅਤੇ ਆਲੂ ਦਾ ਫੇਸਪੈਕ
ਆਲੂ ਅਤੇ ਹਲਦੀ ਦੇ ਫੇਸਪੈਕ ਦੀ ਨਿਯਮਿਤ ਵਰਤੋਂ ਨਾਲ ਚਮੜੀ ਦਾ ਰੰਗ ਸਾਫ ਹੋਣ ਲੱਗਦਾ ਹੈ। ਅੱਧੇ ਆਲੂ ਨੂੰ ਕੱਦੂਕਸ ਕਰਕੇ ਇਸ ‘ਚ ਚੁਟਕੀਭਰ ਹਲਦੀ ਮਿਲਾ ਕੇ ਚਿਹਰੇ ‘ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ। ਬਾਅਦ ‘ਚ ਚਿਹਰਾ ਪਾਣੀ ਨਾਲ ਸਾਫ ਕਰ ਲਓ। ਇਸ ਫੇਸਪੈਕ ਨੂੰ ਹਫਤੇ ‘ਚ ਇਕ ਵਾਰ ਲਗਾਓ।

ਆਲੂ ਅਤੇ ਮੁਲਤਾਨੀ ਮਿੱਟੀ ਦਾ ਫੇਸਪੈਕ
ਇਹ ਫੇਸਪੈਕ ਤੁਹਾਡੀ ਚਮੜੀ ‘ਚ ਨਿਖਾਰ ਲਿਆਉਣ ਦੇ ਨਾਲਕਿੱਲਾਂ ਵਾਲੀ ਚਮੜੀ ਦੀ ਸੋਜ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੈ। ਇਸ ਫੇਸਪੈਕ ਨੂੰ ਬਣਾਉਣ ਲਈ ਬਿਨ੍ਹਾਂ ਛਿੱਲੇ ਆਲੂ ਦਾ ਪੇਸਟ ਬਣਾ ਲਓ ਅਤੇ ਉਸ ‘ਚ 3 ਤੋਂ 4 ਚਮਚ ਮੁਲਤਾਨੀ ਮਿੱਟੀ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਤਿਆਰ ਕਰੋ।

ਆਲੂ ਅਤੇ ਦੁੱਧ ਨਾਲ ਬਣਿਆ ਫੇਸਪੈਕ
ਅੱਧੇ ਆਲੂ ਨੂੰ ਛਿੱਲ ਕੇ ਉਸ ਦਾ ਰਸ ਕੱਢ ਲਓ ਅਤੇ ਇਸ ‘ਚ ਦੋ ਚਮਚ ਕੱਚਾ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਰੂੰ ਦੀ ਮਦਦ ਨਾਲ ਚਿਹਰੇ ਅਤੇ ਗਰਦਨ ‘ਤੇ ਲਗਾਓ। ਫਿਰ 20 ਮਿੰਟ ਤੋਂ ਬਾਅਦ ਇਸ ਨੂੰ ਧੋ ਲਓ। ਹਫਤੇ ‘ਚ ਤਿੰਨ ਵਾਰ ਇਸ ਨੂੰ ਲਗਾਉਣ ਨਾਲ ਚਿਹਰੇ ‘ਤੇ ਫਰਕ ਸਾਫ ਨਜ਼ਰ ਆਵੇਗਾ।