ਘਰ ਦੀ ਰਸੋਈ ਵਿਚ : ਆਲੂ ਚਿੱਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੂੰਹ ਦਾ  ਸਵਾਦ ਬਦਲਣ ਲਈ ਤੁਸੀਂ ਘਰ 'ਚ ਹੀ ਕੁਝ ਚਟਪਟਾ ਬਣਾ ਸਕਦੇ ਹੋ। ਅੱਜ ਦੱਸਦੇ ਹਾਂ ਆਲੂ ਚਿੱਲਾ ਬਣਾਉਣ ਦਾ ਤਰੀਕਾ। 3 ਵਿਅਕਤੀਆਂ ਲਈ ਆਲੂ ਚਿੱਲਾ ਬਣਾਉਣ ...

Potato Chilla

ਮੂੰਹ ਦਾ  ਸਵਾਦ ਬਦਲਣ ਲਈ ਤੁਸੀਂ ਘਰ 'ਚ ਹੀ ਕੁਝ ਚਟਪਟਾ ਬਣਾ ਸਕਦੇ ਹੋ। ਅੱਜ ਦੱਸਦੇ ਹਾਂ ਆਲੂ ਚਿੱਲਾ ਬਣਾਉਣ ਦਾ ਤਰੀਕਾ। 3 ਵਿਅਕਤੀਆਂ ਲਈ ਆਲੂ ਚਿੱਲਾ ਬਣਾਉਣ ਲਈ ਸਾਨੂੰ ਚਾਹੀਦਾ ਹੈ 

ਸਮੱਗਰੀ - 3 ਮੀਡੀਅਮ ਆਕਾਰ ਦੇ ਆਲੂ, 2 ਵੱਡੇ ਚਮਚ ਧਨੀਆ ਬਾਰੀਕ ਕੱਟਿਆ ਹੋਇਆ, 2 ਵੱਡੇ ਚਮਚ ਤੇਲ, ਇਕ ਚੌਥਾਈ ਛੋਟਾ ਚਮਚ ਨਮਕ, ਇਕ ਚੌਥਾਈ ਛੋਟਾ ਚਮਚ  ਰਾਈ, ਅੱਧਾ ਛੋਟਾ ਚਮਚ ਚਾਟ ਮਸਾਲਾ।

ਵਿਧੀ - ਆਲੂਆਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਪਾਣੀ 'ਚ ਪਾ ਕੇ ਰੱਖ ਲਓ। ਨਾਨ ਸਟਿਕ ਪੈਨ ਗੈਸ 'ਤੇ ਰੱਖ ਦਿਓ। ਇਕ ਆਲੂ ਨੂੰ ਕ੍ਰਸ਼ ਕਰ ਲਓ, ਇਸ 'ਚ ਨਮਕ ਅਤੇ ਹਰਾ ਧਨੀਆ ਮਿਲਾਓ। ਪੈਨ ਗਰਮ ਹੋਣ 'ਤੇ 1 ਛੋਟਾ ਚਮਚ ਤੇਲ ਪਾਓ, ਹੁਣ ਮਸਾਲੇ ਮਿਲੇ ਆਲੂ ਨੂੰ ਪੈਨ ‘ਚ ਪਾਓ ਅਤੇ ਗੋਲਾਈ 'ਚ ਫੈਲਾ ਦਿਓ। ਇਕ ਛੋਟਾ ਚਮਚ ਤੇਲ ਚਾਰੇ ਪਾਸੇ ਪਾਓ ਅਤੇ ਇਕ ਛੋਟਾ ਚਮਚ ਤੇਲ ਚਿੱਲੇ ਦੇ ਉੱਪਰ ਪਾਓ।

ਫਿਰ ਇਸ ਨੂੰ ਢਕ ਕੇ 2-3 ਮਿੰਟਾਂ ਤੱਕ ਮੱਧਮ ਸੇਕ 'ਤੇ ਸੇਕੋ। ਚਿੱਲਾ ਹੇਠੋਂ ਹਲਕਾ ਬ੍ਰਾਊਨ ਹੋ ਗਿਆ ਹੋਵੇ ਤਾਂ ਇਸ ਦੀ ਉੱਪਰਲੀ ਸਤਹ 'ਤੇ ਅੱਧਾ ਛੋਟਾ ਚੱਮਚ ਚਾਟ ਮਸਾਲਾ ਚਾਰੇ ਪਾਸੇ ਫੈਲਾਉਂਦਿਆਂ ਚਿੱਲੇ ਨੂੰ ਪਲਟ ਦਿਓ। ਦੂਜੇ ਪਾਸੇ ਵੀ ਇਸ ਨੂੰ ਹਲਕਾ ਬ੍ਰਾਊਨ ਹੋਣ ਤੱਕ ਸੇਕ ਲਓ। ਦੋਹਾਂ ਪਾਸਿਆਂ ਤੋਂ ਆਲੂ ਦਾ ਚਿੱਲਾ ਸੇਕਣ ਪਿੱਛੋਂ ਪਲੇਟ 'ਚ ਕੱਢ ਲਓ ਅਤੇ ਇਸ ਪਿੱਛੋਂ ਬਾਕੀ ਚਿੱਲੇ ਵੀ ਇਸੇ ਤਰ੍ਹਾਂ ਬਣਾਓ। ਇਸ ਨੂੰ ਟੋਮੈਟੋ ਸੌਸ ਜਾਂ ਮਿੱਠੀ ਚੱਟਨੀ ਨਾਲ ਬੱਚਿਆਂ ਨੂੰ ਪਰੋਸੋ ਅਤੇ ਦੇਖੋ ਕਿ ਉਹ ਕਿਵੇਂ ਸਵਾਦ ਨਾਲ ਖਾਣਗੇ ਅਤੇ ਇਸ ਦੀ ਹੋਰ ਮੰਗ ਕਰਨਗੇ।