ਚਿਕਨਕਾਰੀ ਦੀਆਂ ਇਨ੍ਹਾਂ ਸਾੜ੍ਹੀਆਂ ‘ਤੇ ਆ ਜਾਵੇਗਾ ਤੁਹਾਡਾ ਦਿਲ!

ਏਜੰਸੀ

ਜੀਵਨ ਜਾਚ, ਫ਼ੈਸ਼ਨ

ਬਾਲੀਵੁੱਡ ਦੀਵਾਜ ਹਰ ਕਿਸੇ ਲਈ ਫੈਸ਼ਨ ਪ੍ਰੇਰਣਾ ਹੈ

File

ਬਾਲੀਵੁੱਡ ਦੀਵਾਜ ਹਰ ਕਿਸੇ ਲਈ ਫੈਸ਼ਨ ਪ੍ਰੇਰਣਾ ਹੈ। ਉਨ੍ਹਾਂ ਦੇ ਫੈਸ਼ਨ ਨੂੰ ਹੀ ਬਾਕੀ ਕੁੜੀਆਂ ਅਪਣਾਉਂਦੀਆਂ ਹਨ। ਸੂਟ ਹੋਣ ਜਾਂ ਸਾੜ੍ਹੀਆਂ ਲੜਕੀਆਂ ਅਕਸਰ ਬਾਲੀਵੁੱਡ ਅਭਿਨੇਤਰੀਆਂ ਤੋਂ ਫੈਸ਼ਨ ਹੈਕ ਲੈਂਦੀਆਂ ਵੇਖੀਆਂ ਜਾਂਦੀਆਂ ਹਨ।

ਹੁਣ ਫੈਸ਼ਨ ਦੀ ਗੱਲ ਆਏ ਤੇ ਲਖਨਊ ਦੀ ਚਿਕਨਕਰੀ ਦਾ ਕੋਈ ਜ਼ਿਕਰ ਨਾ ਹੋਵੇ ਇੰਝ ਤਾਂ ਹੋ ਨਹੀਂ ਸਕਦਾ। ਆਓ ਅਸੀਂ ਤੁਹਾਨੂੰ ਚਿਕਨਕਾਰੀ ਸਾੜੀ ਦੀ ਖੂਬਸੂਰਤੀ ਦਿਖਾਉਂਦੇ ਹਾਂ।

ਸ਼ਾਹੀ ਫੈਸ਼ਨ ਦੀ ਗੱਲ ਕਰੀਏ ਤਾਂ ਚਿਕਨਕਾਰੀ ਦਾ ਆਪਣਾ ਇਕ ਨੂਰ ਹੈ ਜੋ ਹਰ ਕਿਸੇ ਨੂੰ ਪਾਗਲ ਬਣਾ ਦਿੰਦਾ ਹੈ। ਹੁਣ ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਨੇ ਤਾਂ ਬਸ ਇਹ ਸਾੜੀਆਂ ਨੂੰ ਪਹਿਨੀਆਂ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਾੜੀਆਂ ਨੂੰ ਬਣਾਉਣ ਵਿਚ ਕਾਫ਼ੀ ਸਮਾਂ ਲੱਗਦਾ ਹੈ। ਚਿਕਨਕਾਰੀ ਦਾ ਬਣਿਆ ਕੋਈ ਵੀ ਫੈਬਰਿਕ, ਇਸ ਦਾ ਰੰਗ ਜੋ ਵੀ ਹੋਵੇ, ਅਕਸਰ ਪਹਿਨਣ ਵਾਲੇ ਉੱਤੇ ਖਿੜਦਾ ਵੇਖਿਆ ਜਾਂਦਾ ਹੈ।

ਤੁਸੀਂ ਉਨ੍ਹਾਂ ਨੂੰ ਵੱਖ ਵੱਖ ਕਿਸਮਾਂ ਦੇ ਬਲਾਊਜ਼ ਨਾਲ ਪਹਿਨ ਸਕਦੇ ਹੋ। ਜੇ ਤੁਸੀਂ ਇਕ ਆਧੁਨਿਕ ਟੱਚ ਦੇਣਾ ਚਾਹੁੰਦੇ ਹੋ, ਤਾਂ ਬੈਕਲੈੱਸ ਬਲਾਊਜ਼ ਅਤੇ ਚੋਕਰ ਦੇ ਨਾਲ ਤੁਹਾਡੇ ‘ਤੇ ਇਹ ਸਾੜੀ ਖੂਬ ਸਜੇਗੀ।

ਸਿਰਫ ਇਹ ਹੀ ਨਹੀਂ ਤੁਸੀਂ ਸਾੜ੍ਹੀ ਦੇ ਨਾਲ ਲੰਬੇ ਪਫ-ਸਲੀਵਜ਼ ਵਾਲੀ ਬਲਾਊਜ਼ ਵੀ ਟ੍ਰਾਈ ਕਰ ਸਕਦੇ ਹੋ। ਇਹ ਤੁਹਾਡੇ ਲੁੱਕ ਨੂੰ 90 ਦੇ ਦਸ਼ਕ ਦੇ ਲੁੱਕ ਨੂੰ ਦੇਣ ਵਿਚ ਮਦਦ ਕਰੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।