ਹੁਣ ਨਾਰੀਅਲ ਦੇ ਤੇਲ ਨਾਲ ਬਣਾਓ ਪੈਰਾਂ ਨੂੰ ਖੂਬਸੂਰਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਅਕਸਰ ਲੋਕ ਸਿਰਫ਼ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਦੇ ਹਨ ਜਿਸ ਕਾਰਨ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

Coconut Oil For Foot

ਅਕਸਰ ਲੋਕ ਸਿਰਫ਼ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਦੇ ਹਨ ਜਿਸ ਕਾਰਨ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।  ਜਿਨ੍ਹਾਂ ਜ਼ਰੂਰੀ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਨਾ ਹੈ ਉਨਾਂ ਹੀ ਜ਼ਰੂਰੀ ਪੈਰਾਂ ਦੀ ਦੇਖਭਾਲ ਕਰਨਾ ਵੀ ਹੁੰਦਾ ਹੈ। ਪੈਰਾਂ ਦੀ ਖੂਬਸੂਰਤੀ ਨੂੰ ਵਧਾਉਣ ਲਈ ਤੁਸੀਂ ਸਕਰਬ ਕਰ ਸਕਦੇ ਹੋ।  ਸਕਰਬ ਤੁਹਾਡੇ ਪੈਰਾਂ ਦੇ ਸੈੱਲਜ਼ ਨੂੰ ਐਕਸਫੋਲਿਏਟ ਕਰਨ ਵਿਚ ਮਦਦ ਕਰਦਾ ਹੈ।

ਨਾਰੀਅਲ ਤੇਲ ਨਾਲ ਬਣਿਆ ਸਕਰਬ ਤੁਹਾਡੇ ਪੈਰਾਂ ਨੂੰ ਖੂਬਸੂਰਤ ਬਣਾਉਣ ਦੇ ਨਾਲ - ਨਾਲ ਪੈਰਾਂ ਦੀ ਚਮੜੀ ਨੂੰ ਤੰਦਰੁਸਤ ਰੱਖਣ ਵਿਚ ਵੀ ਮਦਦ ਕਰਦਾ ਹੈ। ਨਾਰੀਅਲ ਤੇਲ ਵਿਚ ਮੌਜੂਦ ਮਾਇਸ਼ਚਰਾਇਜ਼ ਏਜੰਟ ਪੈਰਾਂ ਦੀ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਜਿਸ ਦੇ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ। 

ਨਾਰੀਅਲ ਵਿਚ ਹੈਲਦੀ ਫੈਟਸ ਮੌਜੂਦ ਹੁੰਦੇ ਹਨ ਜੋ ਪੈਰਾਂ ਦੀ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ ਜਿਸ ਦੇ ਨਾਲ ਚਮੜੀ ਦਾ ਰੁੱਖਾਪਣ ਘੱਟ ਹੋ ਜਾਂਦਾ ਹੈ ਅਤੇ ਐਕਸਫੋਲਿਏਟ ਕਰਨ ਤੋਂ ਬਾਅਦ ਚਮੜੀ ਰੂਖੀ ਵੀ ਨਹੀਂ ਹੁੰਦੀ ਹੈ। ਨਾਰੀਅਲ ਤੇਲ ਨਾਲ ਪੈਰਾਂ ਦੀ ਗੰਦਗੀ ਖਤਮ ਹੋ ਜਾਂਦੀ ਹੈ ਅਤੇ ਚਮੜੀ ਵਿਚ ਨਿਖਾਰ ਆ ਜਾਂਦਾ ਹੈ। 

1 ਚੱਮਚ ਨਾਰੀਅਲ ਤੇਲ ਵਿਚ 1 ਚੱਮਚ ਸ਼ੀਆ - ਬਟਰ ਅਤੇ 1 ਚੱਮਚ ਖੰਡ ਮਿਲਾਓ ਅਤੇ ਉਸ ਨਾਲ ਪੈਰਾਂ ਦੀ ਚਮੜੀ ਨੂੰ ਸਕਰਬ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਗੰਦਗੀ ਖਤਮ ਹੋ ਜਾਂਦੀ ਹੈ ਅਤੇ ਚਮੜੀ ਵਿਚ ਨਿਖਾਰ ਆ ਜਾਂਦਾ ਹੈ। 

ਸੇਂਧਾ ਲੂਣ ਇਕ ਚੰਗੇ ਐਕਸਫੋਲਿਏਟ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। 2 ਚੱਮਚ ਨਾਰੀਅਲ ਤੇਲ ਵਿਚ 3 ਚੱਮਚ ਸੇਂਧਾ ਲੂਣ ਮਿਲਾਓ ਅਤੇ ਉਸ ਨਾਲ ਪੈਰਾਂ ਨੂੰ ਸਕਰਬ ਕਰੋ। ਅਜਿਹਾ ਕਰਨਾ ਪੈਰਾਂ ਦੀ ਚਮੜੀ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ। 

ਨਾਰੀਅਲ ਤੇਲ ਅਤੇ ਸੀ - ਸਾਲਟ ਪੈਰਾਂ ਦੀ ਮ੍ਰਿਤ ਸੈਲਾਂ ਨੂੰ ਖਤਮ ਕਰਦਾ ਹੈ ਅਤੇ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਕ ਕਟੋਰੀ ਵਿਚ ਨਾਰੀਅਲ ਤੇਲ ਪਾਓ ਅਤੇ ਉਸ ਵਿਚ 2 ਚੱਮਚ ਸੀ - ਸਾਲਟ ਮਿਲਾਓ। ਇਸ ਮਿਸ਼ਰਣ ਨਾਲ ਪੈਰਾਂ ਨੂੰ ਸਕਰਬ ਕਰੋ। ਇਹ ਸਕਰਬ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ