ਅਜ਼ਮਾਓ ਡੈਨਿਮ ਅਸੈਸਰੀਜ਼ ਅਤੇ ਪਾਓ ਸਟਾਇਲਿਸ਼ ਲੁੱਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਇਕ ਸਮਾਂ ਸੀ ਜਦੋਂ ਬਾਜ਼ਾਰ ਵਿਚ ਡੈਨਿਮ ਦੇ ਸਿਰਫ਼ ਜੀਨਸ ਜਾਂ ਜੈਕੇਟ ਹੀ ਮਿਲਿਆ ਕਰਦੇ ਸਨ ਪਰ ਅਜੋਕੇ ਸਮੇਂ ਵਿਚ ਇਸ ਨੂੰ ਅਸੈਸਰੀਜ਼ ਵਿਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ...

Denim

ਇਕ ਸਮਾਂ ਸੀ ਜਦੋਂ ਬਾਜ਼ਾਰ ਵਿਚ ਡੈਨਿਮ ਦੇ ਸਿਰਫ਼ ਜੀਨਸ ਜਾਂ ਜੈਕੇਟ ਹੀ ਮਿਲਿਆ ਕਰਦੇ ਸਨ ਪਰ ਅਜੋਕੇ ਸਮੇਂ ਵਿਚ ਇਸ ਨੂੰ ਅਸੈਸਰੀਜ਼ ਵਿਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਨੀਂ ਦਿਨੀਂ ਸਾਫ਼ਟ ਅਤੇ ਸਟ੍ਰੈਚੇਬਲ ਫਾਰਮੈਟ ਵਿਚ ਆਉਣ ਵਾਲੇ ਡੈਨਿਮ ਨੇ ਸ਼ਰਟ, ਬੈਗ, ਹੇਅਰਪਿਨ ਅਤੇ ਇਅਰਰਿੰਗ ਵਿਚ ਵੀ ਅਪਣੀ ਇਕ ਖਾਸ ਜਗ੍ਹਾ ਬਣਾ ਲਈ ਹੈ। ਆਓ ਜੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਡੈਨਿਮ ਅਸੈਸਰੀਜ਼ ਨਾਲ ਸਟਾਇਲਿਸ਼ ਅਤੇ ਕੂਲ ਲੁੱਕ ਪਾ ਸਕਦੇ ਹੋ। 

ਡੈਨਿਮ ਬਾਬੀ ਪਿਨ : ਅਜਿਹਾ ਪਿਨ ਤੁਹਾਨੂੰ ਬਾਜ਼ਾਰ ਵਿਚ ਮਿਲ ਜਾਵੇਗਾ ਅਤੇ ਜੇਕਰ ਬਾਜ਼ਾਰ ਵਿਚ ਇਹ ਨਾ ਮਿਲ ਪਾ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਘਰ 'ਚ ਵੀ ਤਿਆਰ ਕਰ ਸਕਦੇ ਹੋ। ਇਸ ਦੇ ਲਈ ਸਧਾਰਣ ਬਾਬੀ ਪਿਨ ਲਓ ਅਤੇ ਉਸ 'ਤੇ ਪੁਰਾਣੀ ਡੈਨਿਮ ਜੀਨਸ  ਦੇ ਲੂਪ ਕੱਟ ਕੇ ਲਗਾ ਲਓ। ਮੈਚਿੰਗ ਕਪੜਿਆਂ ਦੇ ਨਾਲ ਇਹ ਡੈਨਿਮ ਬਾਬੀ ਪਿਨ ਬਹੁਤ ਵਧੀਆ ਲੱਗੇਗਾ। 

ਡੈਨਿਮ ਕਰਾਪ ਸ਼ਰਟ : ਸਾਫ਼ਟ ਡੈਨਿਮ ਫ਼ੈਬਰਿਕ ਨਾਲ ਬਣੇ ਕਰਾਪ ਸ਼ਰਟ ਇਨੀਂ ਦਿਨੀਂ ਬਹੁਤ ਰੁਝਾਨ ਵਿਚ ਹਨ। ਇਸ 'ਤੇ ਸਟਾਰ ਜਾਂ ਦੂਜੇ ਤਰ੍ਹਾਂ ਦਾ ਇਕ ਸਮਾਨ ਪ੍ਰਿੰਟ ਹੁੰਦਾ ਹੈ ਅਤੇ ਇਹਨਾਂ ਦੀ ਸਲੀਵਜ਼ ਥਰੀ - ਫੋਰਥ ਲੰਮਾਈ ਦੀ ਹੁੰਦੀ ਹੈ। ਤੁਸੀਂ ਇਸ ਤਰ੍ਹਾਂ ਦੇ ਕਰਾਪ ਸ਼ਰਟ ਨੂੰ ਕਿਸੇ ਡੈਨਿਮ ਜੀਨਸ ਦੇ ਨਾਲ ਪਾ ਸਕਦੇ ਹੋ। ਅਗਲੇ ਮੀਂਹ ਦੇ ਮੌਸਮ ਵਿਚ ਅਜਿਹੀ ਸ਼ਰਟ ਬਹੁਤ ਕੰਫਰਟੇਬਲ ਰਹਿਣਗੇ।

ਡੈਨਿਮ ਹੂਪ ਇਅਰਿੰਗਸ : ਤੁਸੀਂ ਡੈਨਿਮ ਦੇ ਨਾਲ ਇਕ ਪ੍ਰਯੋਗ ਇਹ ਵੀ ਕਰ ਸਕਦੇ ਹੋ ਕਿਸੇ ਚੌੜੀ ਇਅਰਰਿੰਗ 'ਤੇ ਇਸ ਫੈਬਰਿਕ ਨੂੰ ਹਾਈਲਾਈਟ ਕਰੋ ਅਤੇ ਇਸ ਨੂੰ ਅਪਣਾ ਫ਼ੈਸ਼ਨ ਸਟੇਟਮੈਂਟ ਬਣਾਓ। ਇਸ ਤਰ੍ਹਾਂ ਦੇ ਹੂਪ ਇਅਰਰਿੰਗ ਸਾਰਿਆਂ ਦਾ ਧਿਆਨ ਖੀਚਣਗੇ।

ਡੈਨਿਮ ਜਿਮ ਬੈਗ : ਡੈਨਿਮ ਜਿਮ ਬੈਗ ਤੁਹਾਡੇ ਸਟਾਈਲ ਨੂੰ ਵਧਾਉਣ ਵਿਚ ਮਦਦਗਾਰ ਸਾਬਤ ਹੋਵੇਗਾ। ਇਸ ਤਰ੍ਹਾਂ ਦੇ ਛੋਟੇ ਬੈਗ ਤੁਸੀਂ ਕਾਲੇਜ ਵਿਚ ਵੀ ਲੈ ਜਾ ਸਕਦੀੇ ਹੋ। ਜੇਕਰ ਤੁਸੀਂ ਕਲਚ ਜਾਂ ਦੂਜੇ ਛੋਟੇ ਹੈਂਡਬੈਗ ਦਾ ਪ੍ਰਯੋਗ ਕਰਦੇ ਹੋ ਤਾਂ ਉਨ੍ਹਾਂ ਨੂੰ ਵੀ ਤੁਸੀਂ ਡੈਨਿਮ ਵਿਚ ਚੁਣ ਸਕਦੇ ਹੋ। ਜੇਕਰ ਮੀਂਹ ਲਈ ਬੈਗ ਦੀ ਚੋਣ ਕਰ ਰਹੀ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਡੈਨਿਮ ਦੇ ਨਾਲ ਹੀ ਕੋਈ ਵਾਟਰਪ੍ਰੂਫ ਕਵਰਿੰਗ ਇਸ ਤਰ੍ਹਾਂ ਦੇ ਬੈਗ ਵਿਚ ਜ਼ਰੂਰ ਹੋ। 

ਜੂਨਿਅਰਸ ਲਈ ਫ਼ੰਕੀ ਡੈਨਿਮ ਕਲੈਕਸ਼ਨ : ਜੇਕਰ ਤੁਸੀਂ ਬੱਚਿਆਂ ਨੂੰ ਸਟਾਇਲਿਸ਼ ਲੁੱਕ ਵਿਚ ਦੇਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਲਈ ਵੀ ਡੈਨਿਮ ਦੀ ਖਾਸ ਅਸੈਸਰੀਜ਼ ਨੂੰ ਚੁਣਿਆ ਜਾ ਸਕਦਾ ਹੈ।

ਡੈਨਿਮ ਬੈਰੀ ਹੈਟ : ਗਰਮੀਆਂ ਵਿਚ ਡੈਨਿਮ ਦੀ ਬੈਰੀ ਹੈਟ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਨਾ ਸਿਰਫ਼ ਧੁੱਪ ਤੋਂ ਬੱਚਿਆਂ ਨੂੰ ਬਚਾਉਂਦੀ ਹੈ ਸਗੋਂ ਉਨ੍ਹਾਂ ਦੇ ਸਟਾਇਲ ਨੂੰ ਵੀ ਵਧਾਉਂਦੀ ਹੈ। ਜੇਕਰ ਬੈਰੀ ਪਸੰਦ ਨਹੀਂ ਤਾਂ ਤੁਸੀਂ ਸਧਾਰਣ ਕੈਪ ਵੀ ਡੈਨਿਮ ਫ਼ੈਬਰਿਕ ਵਿਚ ਚੁਣ ਸਕਦੇ ਹੋ। ਇਸ ਦੇ ਨਾਲ ਡੈਨਿਮ ਜੈਕੇਟ ਨੂੰ ਮੈਚ ਕੀਤਾ ਜਾ ਸਕਦਾ ਹੈ।

ਡੈਨਿਮ ਰੇਨ ਗਿਅਰ : ਅਗਲੇ ਸੀਜ਼ਨ ਨੂੰ ਦੇਖਦੇ ਹੋਏ ਤੁਸੀਂ ਬੱਚਿਆਂ ਨੂੰ ਬੂਟਸ ਅਤੇ ਛਾਤੇ ਵੀ ਇਸ ਤਰ੍ਹਾਂ ਦੇ ਦਿਵਾ ਸਕਦੇ ਹੋ ਜੋ ਡੈਨਿਮ ਦਾ ਲੁੱਕ ਦਿੰਦੇ ਹੋਣ। ਹਾਲਾਂਕਿ ਇਸ ਰੇਨ ਗਿਅਰ ਵਿਚ ਵਾਟਰਪੂਰਫਿੰਗ ਲਈ ਦੂਜਾ ਫ਼ੈਬਰਿਕ ਵੀ ਮਿਕਸ ਹੁੰਦਾ ਹੈ। ਇਸ ਤੋਂ ਇਲਾਵਾ ਬੱਚੋਆਂ ਲਈ ਸ਼ੂਜ਼, ਹੇਅਰ ਬੈਂਡ, ਬੈਲਟ, ਸਕਰਟ, ਰਿਸਟ ਬੈਂਡ ਅਤੇ ਹਾਫ਼ ਸਲੀਵਜ਼ ਜੈਕੇਟ ਵੀ ਡੈਨਿਮ ਦੇ ਚੁਣੇ ਜਾ ਸਕਦੇ ਹਨ। ਇਹਨਾਂ ਵਿਚ ਰੰਗਾਂ ਦੇ ਵੀ ਬਹੁਤ ਵਿਕਲਪ ਮੌਜੂਦ ਹਨ।