ਸਿਰੇਮਿਕ ਨਾਲ ਤੁਸੀਂ ਵੀ ਦੇ ਸਕਦੇ ਹੋ ਅਪਣੇ ਘਰ ਨੂੰ ਲਗਜ਼ਰੀ ਲੁੱਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਇੰਟੀਰੀਅਰ ਡੈਕੋਰੇਸ਼ਨ ਨੂੰ ਲੈ ਕੇ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਖਾਸਕਰ ਕੰਟੈਂਪਰੇਰੀ ਥੀਮ ਦੀ ਡਿਮਾਂਡ ਨੂੰ ਦੇਖਦੇ ਹੋਏ ਹਰ ਘਰ ਦੀ ਹਰੇਕ ਚੀਜ਼ ਉਤੇ ਫੋਕਸ ਕੀਤਾ...

ceramic

ਇੰਟੀਰੀਅਰ ਡੈਕੋਰੇਸ਼ਨ ਨੂੰ ਲੈ ਕੇ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਖਾਸਕਰ ਕੰਟੈਂਪਰੇਰੀ ਥੀਮ ਦੀ ਡਿਮਾਂਡ ਨੂੰ ਦੇਖਦੇ ਹੋਏ ਹਰ ਘਰ ਦੀ ਹਰੇਕ ਚੀਜ਼ ਉਤੇ ਫੋਕਸ ਕੀਤਾ ਜਾਣ ਲਗਿਆ ਹੈ। ਫਿਰ ਚਾਹੇ ਉਹ ਗਾਰਡਨ ਏਰੀਆ ਹੋਵੇ ਜਾਂ ਫਿਰ ਕੰਧ। ਖਾਸਕਰ ਸਿਰੇਮਿਕ ਦੇ ਨਾਲ ਕਾਫ਼ੀ ਪ੍ਰਿਖਣ ਕੀਤੇ ਜਾ ਰਹੇ ਹਨ ਤਾਕਿ ਘਰ ਨੂੰ ਲਗਜ਼ਰੀ ਲੁੱਕ ਦਿਤਾ ਜਾ ਸਕੇ। 

ਨਵੇਂ ਘਰ ਹੀ ਨਹੀਂ ਸਗੋਂ ਪੁਰਾਣੇ ਘਰਾਂ ਨੂੰ ਵੀ ਰਿਨੋਵੇਟ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵਿਚ ਸਿਰੇਮਿਕ ਜਾਂ ਪਾਟਰੀ ਦਾ ਯੂਜ਼ ਜ਼ਿਆਦਾ ਤੋਂ ਜ਼ਿਆਦਾ ਹੋ ਰਿਹਾ ਹੈ। ਪਾਟਰੀ ਪੀਸਿਜ ਨਾ ਸਿਰਫ਼ ਘਰ ਨੂੰ ਲਗਜ਼ਰੀ ਲੁੱਕ ਦਿੰਦੇ ਹਨ ਸਗੋਂ ਸੋਬਰ ਵੀ ਬਣਾਉਂਦੇ ਹਨ। ਕਿਸ ਤਰ੍ਹਾਂ ਘਰ ਵਿਚ ਸਿਰੇਮਿਕ ਦਾ ਯੂਜ਼ ਹੋ ਰਿਹਾ ਹੈ।

ਡਾਇਮੰਡ ਸਿਰੇਮਿਕ ਫਲਾਵਰ ਰਿਹਾਇਸ਼ : ਸਿਰੇਮਿਕ ਵਿਚ ਸੈਮੀਪ੍ਰੀਸ਼ਿਅਸ ਸਟੋਨਜ਼ ਦੀ ਵਰਤੋਂ ਵੀ ਪਹਿਲਾਂ ਤੋਂ ਜ਼ਿਆਦਾ ਵੱਧ ਗਿਆ ਹੈ। ਡਾਇਮੰਡ ਅਤੇ ਐਮਰਲਡ ਨਾਲ ਸੁਜੇ ਫਲਾਵਰ ਵਾਸ ਘਰ ਨੂੰ ਰਿਚ ਲੁੱਕ ਦਿੰਦੇ ਹਨ। ਸ਼ਹਰਵਾਸੀਆਂ ਦੇ ਵਿਚ ਵੀ ਇਸ ਤਰ੍ਹਾਂ ਦੇ ਸਿਰੇਮਿਕ ਫਲਾਵਰ ਵਾਸ ਅਤੇ ਪਲੇਟਸ ਕਾਫ਼ੀ ਮਸ਼ਹੂਰ  ਹਨ। ਇਹ ਮੈਟਾਲਿਕ ਲੁੱਕ ਲਈ ਹੁੰਦੇ ਹਨ। ਮਾਰਕੀਟ ਤੋਂ ਇਨ੍ਹਾਂ ਨੂੰ ਅਸਾਨੀ ਨਾਲ ਖਰੀਦਿਆ ਜਾ ਸਕਦਾ ਹੈ।

ਹੈਂਗਿੰਗ ਪਲਾਂਟਰਸ : ਇਨੀਂ ਦਿਨੀਂ ਹੈਂਗਿੰਗ ਪਲਾਂਟਰਸ ਦਾ ਕਰੇਜ਼ ਵੀ ਵੱਧ ਰਿਹਾ ਹੈ। ਨਾ ਸਿਰਫ਼ ਆਉਟਡੋਰ ਸਗੋਂ ਇਨਡੋਰ ਵਿਚ ਵੀ ਸਿਰੇਮਿਕ ਨਾਲ ਕਲਰਫੁਲ ਹੈਂਗਿੰਗ ਪਲਾਂਟਰਸ ਲਗਾਏ ਜਾ ਰਹੇ ਹਨ, ਜਿਨ੍ਹਾਂ ਦੇ ਜ਼ਰੀਏ ਘਰ ਨੂੰ ਇਕੋ-ਫ੍ਰੈਂਡਲੀ ਲੁੱਕ ਦਿਤਾ ਜਾ ਸਕਦਾ ਹੈ। 

ਬਲੂ ਪਾਟਰੀ ਐਂਡ ਪੇਂਟਿਡ ਪਲੇਟਸ : ਜੈਪੁਰੀ ਬਲੂ ਪਾਟਰੀ ਹਮੇਸ਼ਾ ਤੋਂ ਹੀ ਲੋਕਾਂ ਦੀ ਪਸੰਦ ਵਿਚ ਰਹਿੰਦੀ ਹੈ। ਦੂਜੇ ਪਾਸੇ,  ਆਨਲਾਈਨ ਮਾਰਕੀਟ ਦੇ ਵੱਧਦੇ ਦਾਇਰੇ ਦੇ ਚਲਦੇ ਇਸ ਦੀ ਪਹੁੰਚ ਵੀ ਆਸਾਨ ਹੋ ਗਈ ਹੈ। ਇੰਟੀਰੀਅਰ ਵਿਚ ਰੰਗ ਭਰਨ ਲਈ ਬਲੂ ਪਾਟਰੀ ਜਾਂ ਫਿਰ ਦੂਜੀ ਸਿਰੇਮਿਕ ਪੇਂਟਿਡ ਪਲੇਟਸ ਨੂੰ ਯੂਜ਼ ਵਿਚ ਲਿਆ ਜਾ ਸਕਦਾ ਹੈ। ਇਹ ਸਿੰਪਲ ਰੰਗ ਕੰਧ ਉਤੇ ਬੇਹੱਦ ਖੂਬਸੂਰਤ ਲਗਦੀ ਹੈ। ਨਾਲ ਹੀ ਘਰ ਨੂੰ ਲਗਜ਼ਰੀ ਲੁੱਕ ਵੀ ਦਿੰਦੀ ਹੈ।