ਘਰੇਲ਼ੂ ਨੁਸਖ਼ਿਆਂ ਨਾਲ ਮੁਹਾਸਿਆਂ ਤੋਂ ਪਾਓ ਛੁਟਕਾਰਾ
ਧੂੜ੍ਹ-ਮਿੱਟੀ ਅਤੇ ਪ੍ਰਦੂਸ਼ਣ ਦੇ ਕਾਰਨ ਚਮੜੀ ਦੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਵਿਚੋਂ ਇਕ ਸਮੱਸਿਆ ਹੈ ਮੁਹਾਸਿਆਂ ਦੀ। ਜੇਕਰ ਖੂਬਸੂਰਤ....
ਧੂੜ੍ਹ-ਮਿੱਟੀ ਅਤੇ ਪ੍ਰਦੂਸ਼ਣ ਦੇ ਕਾਰਨ ਚਮੜੀ ਦੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਵਿਚੋਂ ਇਕ ਸਮੱਸਿਆ ਹੈ ਮੁਹਾਸਿਆਂ ਦੀ। ਜੇਕਰ ਖੂਬਸੂਰਤ ਚਿਹਰੇ ਉੱਤੇ ਮੁਹਾਸਿਆਂ ਹੋ ਜਾਣ ਤਾਂ ਇਹ ਚੰਨ ਉਤੇ ਦਾਗ਼ ਲਗਣ ਦੇ ਬਰਾਬਰ ਲਗਦਾ ਹੈ। ਧੂੜ-ਮਿੱਟੀ ਦੇ ਕਣ ਚਿਹਰੇ ਦੀ ਚਮੜੀ ਉਤੇ ਚਿਪਕ ਕੇ ਰੋਮਾਂ ਨੂੰ ਬੰਦ ਕਰ ਦਿੰਦੇ ਹੈ, ਜਿਸ ਦੇ ਕਾਰਨ ਫ਼ਿਨਸੀਆਂ ਨਿਕਲਨੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਹ ਸਮੱਸਿਆਂ ਜ਼ਿਆਦਾਤਰ ਤੇਲੀ ਚਮੜੀ ਉਤੇ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਚਮੜੀ ਦਾ ਧਿਆਨ ਜ਼ਿਆਦਾ ਰੱਖਣਾ ਪੈਂਦਾ ਹੈ। ਦਿਨ ਵਿਚ ਦੋ ਵਾਰ ਚਿਹਰੇ ਨੂੰ ਫੇਸ ਵਾਸ਼ ਨਾਲ ਜ਼ਰੂਰ ਧੋਣਾ ਚਾਹੀਦਾ ਹੈ। ਜੇਕਰ ਤੁਹਾਡੇ ਚਿਹਰੇ ਉੱਤੇ ਮੁਹਾਸੇ ਨਿਕਲ ਆਏ ਹਨ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਨੂੰ ਇਸਤੇਮਾਲ ਕਰਕੇ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।
ਨਿੰਮ ਅਤੇ ਹਲਦੀ- ਨਿੰਮ ਵਿਚ ਐਂਟੀ ਬੈਕਟੀਰਿਅਲ ਤੱਤ ਹੁੰਦੇ ਹਨ ਜੋ ਬੈਕਟੀਰੀਆ ਨੂੰ ਖਤਮ ਕਰਕੇ ਚਮੜੀ ਨੂੰ ਚੰਗੀ ਤਰ੍ਹਾਂ ਤੋਂ ਸਾਫ਼ ਕਰਦਾ ਹੈ। ਇਸ ਦੇ ਲਈ ਨਿੰਮ ਦੀ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਵੋ। ਹੁਣ ਇਸ ਵਿਚ ਗੁਲਾਬ ਜਲ ਜਾਂ ਪਾਣੀ ਪਾ ਕੇ ਪੇਸਟ ਬਣਾ ਲਵੋ। ਇਸ ਵਿਚ ਦੋ ਚੁਟਕੀ ਹਲਦੀ ਮਿਲਾ ਕਿ ਇਸ ਨੂੰ ਮੁਹਾਸਿਆਂ ਉੱਤੇ ਲਗਾ ਲਵੋ। ਇਸ ਦੇ ਸੁਕਣ ਤੋਂ ਬਾਅਦ ਚਿਹਰੇ ਨੂੰ ਧੋ ਲਵੋ। ਇਸ ਉਪਾਅ ਨੂੰ ਉਦੋਂ ਤੱਕ ਕਰੋ ਜਦੋਂ ਤੱਕ ਮੁਹਾਸਿਆਂ ਨੂੰ ਪੂਰੀ ਤਰ੍ਹਾਂ ਨਾਲ ਰਾਹਤ ਨਹੀਂ ਮਿਲ ਜਾਂਦੀ।
ਲਸਣ - ਮੁਹਾਸਿਆਂ ਤੋਂ ਰਾਹਤ ਪਾਉਣ ਲਈ ਲਸਣ ਵੀ ਕਾਫ਼ੀ ਫਾਇਦੇਮੰਦ ਹੈ। ਇਸ ਨੂੰ ਇਸਤੇਮਾਲ ਕਰਨ ਲਈ ਇਕ ਜਾਂ ਦੋ ਕਲੀਆਂ ਲਸਣ ਦੀ ਲੈ ਕੇ ਉਸ ਨੂੰ ਛਿਲ ਲਓ ਤੇ ਪੀਸ ਕੇ ਪੇਸਟ ਬਣਾ ਲਵੋ। ਹੁਣ ਇਸ ਵਿਚ ਚਾਰ ਜਾਂ ਪੰਜ ਬੂੰਦ ਪਾਣੀ ਦੀ ਮਿਲਾ ਕਿ ਮੁਹਾਸਿਆਂ ਵਾਲੀ ਜਗ੍ਹਾ ਉੱਤੇ ਲਗਾਉ। ਇਸ ਨੂੰ ਦਸ ਮਿੰਟ ਲਈ ਲੱਗਾ ਰਹਿਣ ਦਵੋ। ਫਿਰ ਇਸ ਨੂੰ ਹਟਾ ਕੇ ਚਿਹਰੇ ਨੂੰ ਧੋ ਲਵੋ।
ਮੁਲਤਾਨੀ ਮਿੱਟੀ - ਇਸ ਉਪਾਅ ਨੂੰ ਕਰਨ ਨਾਲ ਮੁਹਾਸਿਆਂ ਦੀ ਛੁੱਟੀ ਹੋਣ ਦੇ ਨਾਲ ਤੇਲੀ ਚਮੜੀ ਤੋਂ ਵੀ ਰਾਹਤ ਮਿਲਦੀ ਹੈ। ਇਸ ਨੂੰ ਇਸਤੇਮਾਲ ਕਰਨ ਲਈ ਅੱਧਾ ਚਮਚ ਮੁਲਤਾਨੀ ਮਿੱਟੀ ਵਿਚ ਜ਼ਰੂਰਤ ਅਨੁਸਾਰ ਗੁਲਾਬ ਜਲ ਮਿਲਾਓ ਤੇ ਪੇਸਟ ਬਣਾ ਲਵੋ। ਇਸ ਨੂੰ ਮੁਹਾਸਿਆਂ ਉੱਤੇ ਲਗਾਓ ਅਤੇ ਸੁਕਣ ਦੇ ਬਾਅਦ ਚਿਹਰੇ ਨੂੰ ਧੋ ਲਵੋ।
ਐਲੋਵੇਰਾ ਜੈਲ ਅਤੇ ਸ਼ਹਿਦ - ਐਲੋਵੇਰਾ ਵਿਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ। ਇਹ ਕੇਵਲ ਸਿਹਤ ਲਈ ਫਾਇਦੇਮੰਦ ਹੀ ਨਹੀ ਹੈ ਸਗੋਂ ਇਹ ਕਈ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਦਵਾਉਣ ਵਿਚ ਵੀ ਮਦਦ ਕਰਦੀ ਹੈ। ਫ਼ਿਨਸੀਆਂ ਤੋਂ ਹੋਣ ਵਾਲੀ ਜਲਨ, ਸੋਜ ਤੋਂ ਰਾਹਤ ਪਾਉਣ ਲਈ ਰੋਜ ਰਾਤ ਨੂੰ ਚਿਹਰੇ ਉੱਤੇ ਐਲੋਵੇਰਾ ਜੈਲ ਅਤੇ ਸ਼ਹਿਦ ਮਿਕਸ ਕਰਕੇ ਲਗਾ ਕੇ ਸੋ ਜਾਓ। ਸਵੇਰੇ ਇਸ ਨੂੰ ਧੋ ਲਵੋ।
ਬਰਫ- ਬਰਫ ਦਾ ਇਸਤਮਾਲ ਕਰਨ ਤੋਂ ਪਹਿਲਾਂ ਚਿਹਰੇ ਨੂੰ ਧੋ ਕੇ ਸਾਫ਼ ਕਰ ਲਵੋ। ਫਿਰ ਬਰਫ ਦੇ ਟੁਕੜੇ ਨੂੰ ਸਾਫ਼ ਅਤੇ ਮੁਲਾਇਮ ਕੱਪੜੇ ਵਿਚ ਲੈ ਕੇ ਫ਼ਿਨਸੀਆਂ ਉੱਤੇ ਇਕ ਮਿੰਟ ਲਈ ਰੱਖ ਕੇ ਮਾਲਿਸ਼ ਕਰੋ। ਇਸ ਨੂੰ ਤਿੰਨ ਜਾਂ ਚਾਰ ਵਾਰ ਕਰੋ। ਇਸ ਉਪਾਅ ਨਾਲ ਫ਼ਿਨਸੀਆਂ ਹੌਲੀ-ਹੌਲੀ ਠੀਕ ਹੋ ਜਾਣਗੀਆਂ। ਇਸ ਉਪਾਅ ਦੀ ਵਰਤੋਂ ਨੂੰ ਸੋਣ ਤੋਂ ਪਹਿਲਾਂ ਕਰੋ।