ਵਿਆਹ ਦੇ ਮੌਸਮ 'ਚ ਬਦਲੋ ਅਪਣਾ ਲੁਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਤਿਓਹਾਰ ਵਿਚ ਸੱਭ ਤੋਂ ਜ਼ਿਆਦਾ ਉਤਸ਼ਾਹ ਨੌਜਵਾਨਾ ਵਿਚ ਹੁੰਦਾ ਹੈ। ਖਾਸਕਰ ਲਡ਼ਕੀਆਂ ਵਿਚ ਅਪਣੇ ਫ਼ੈਸ਼ਨ ਅਤੇ ਮੇਕਅਪ ਨੂੰ ਲੈ ਕਰ ਨਵੇਂ ਟ੍ਰੈਂਡ ਦੀ ਚਾਹਤ ਹੁੰਦੀ ਹੈ...

Modern Look

ਤਿਓਹਾਰ ਵਿਚ ਸੱਭ ਤੋਂ ਜ਼ਿਆਦਾ ਉਤਸ਼ਾਹ ਨੌਜਵਾਨਾ ਵਿਚ ਹੁੰਦਾ ਹੈ। ਖਾਸਕਰ ਲਡ਼ਕੀਆਂ ਵਿਚ ਅਪਣੇ ਫ਼ੈਸ਼ਨ ਅਤੇ ਮੇਕਅਪ ਨੂੰ ਲੈ ਕਰ ਨਵੇਂ ਟ੍ਰੈਂਡ ਦੀ ਚਾਹਤ ਹੁੰਦੀ ਹੈ। ਫੈਸਟਿਵਲ ਵਿਚ ਫ਼ੈਸ਼ਨ ਦੇ ਨਾਲ ਟ੍ਰੈਡੀਸ਼ਨ ਦਾ ਵੀ ਪ੍ਰਭਾਵ ਰਹਿੰਦਾ ਹੈ। ਅਜਿਹੇ ਵਿਚ ਫ਼ੈਸ਼ਨ ਤੋਂ ਲੈ ਕਰ ਮੇਕਅਪ ਤਕ ਟ੍ਰੈਡੀਸ਼ਨਲ ਲੁਕ ਨੂੰ ਪਸੰਦ ਕੀਤਾ ਜਾਂਦਾ ਹੈ।

ਮੇਕ-ਅਪ ਅਤੇ ਫ਼ੈਸ਼ਨ ਮਾਹਰ ਤਿਵਾਰੀ ਦਾ ਕਹਿਣਾ ਹੈ ਅੱਜਕਲ ਲਡ਼ਕੀਆਂ ਦੇ ਪਹਿਰਾਵੇ ਵਿਚ ਟ੍ਰੈਡੀਸ਼ਨਲ ਲੁੱਕ ਦਾ ਮਹੱਤਵ ਵੱਧ ਗਿਆ ਹੈ। ਖਾਸਕਰ ਕੇ ਜਦੋਂ ਤਿਓਹਾਰ ਦੀ ਗੱਲ ਹੁੰਦੀ ਹੈ ਤਾਂ ਲਡ਼ਕੀਆਂ ਲਹਿੰਗਾ, ਚੋਲੀ ਅਤੇ ਦੁਪੱਟਾ ਬਹੁਤ ਪਸੰਦ ਕਰਦੀਆਂ ਹਨ। ਇਹ ਗੱਲ ਹੋਰ ਹੈ ਕਿ ਉਹ ਇਸ ਟ੍ਰੈਡੀਸ਼ਨਲ ਡਰੈਸ ਦੇ ਨਾਲ ਕੁੱਝ ਡਿਜ਼ਾਈਨਰ ਲੁੱਕ ਵੀ ਚਾਹੁੰਦੀਆਂ ਹੈ। ਤਿਓਹਾਰੀ ਮੌਸਮ ਵਿਚ ਕੋਈ ਅਜਿਹੀ ਟ੍ਰੈਡੀਸ਼ਨਲ ਡਰੈਸ ਹੁੰਦੀ ਹੈ, ਜਿਸ ਦੇ ਨਾਲ ਥੋੜ੍ਹੇ - ਜਿਹੇ ਬਦਲਾਅ ਵਿਚ ਹੀ ਡਰੈਸ ਦੀ ਲੁੱਕ ਬਦਲ ਜਾਂਦਾ ਹੈ।

ਸ਼ਰਟ ਵਿਦ ਲਹਿੰਗਾ : ਗੁਜਰਾਤੀ ਅਤੇ ਰਾਜਸਥਾਨੀ ਡਰੈਸਿਸ ਬਹੁਤ ਤੜਕ-ਭੜਕ ਵਾਲੀਆਂ ਹੁੰਦੀਆਂ ਹਨ। ਇਸ ਵਿਚ ਮਿਰਰ ਅਤੇ ਕਢਾਈ ਵਰਕ ਬਹੁਤ ਹੁੰਦਾ ਹੈ। ਜੋ ਲੋਕ ਟ੍ਰੈਡੀਸ਼ਨਲ ਡ੍ਰੈਸ ਨਹੀਂ ਪਹਿਨਣਾ ਚਾਹੁੰਦੇ ਉਹ ਥੋੜੇ ਜਿਹੇ ਹੀ ਬਦਲਾਅ ਨਾਲ ਪੂਰਾ ਲੁੱਕ ਬਦਲ ਲੈਂਦੇ ਹਨ। ਲਹਿੰਗਾ ਬਹੁਤ ਭਾਰਾ ਹੁੰਦਾ ਹੈ। ਇਸ ਦੇ ਨਾਲ ਚੋਲੀ ਬਲਾਉਜ਼, ਦੁਪੱਟਾ ਲੈਣਾ ਹੋਰ ਵੀ ਜ਼ਿਆਦਾ ਭਾਰੀ ਪੈ ਜਾਂਦਾ ਹੈ। ਅਜਿਹੇ ਵਿਚ ਭਾਰੇ ਲਹਿੰਗੇ ਦੇ ਨਾਲ ਨਵਾਂ ਬਦਲਾਅ ਕੀਤਾ ਗਿਆ ਹੈ। ਇਸ ਵਿਚ ਭਾਰੇ ਲਹਿੰਗੇ ਦੇ ਨਾਲ ਪਲੇਨ ਕਲਰ ਦੀ ਸ਼ਰਟ ਪਹਿਨੀ ਜਾ ਰਹੀ ਹੈ।

ਮਿਰਰ ਵਰਕ ਜੈਕੇਟ : ਫ਼ੈਸ਼ਨ ਡਿਜ਼ਾਈਨਰ ਹੁਣ ਸ਼ਰਟ ਨੂੰ ਲੈ ਕੇ ਕਾਫ਼ੀ ਸਾਰੇ ਪ੍ਰਯੋਗ ਕਰ ਰਹੇ ਹਨ। ਸ਼ਰਟ ਨੂੰ ਸਾੜ੍ਹੀ, ਸਕਰਟ ਅਤੇ ਲਹਿੰਗੇ ਦੇ ਨਾਲ ਵੀ ਪਾਇਆ ਜਾਣ ਲਗਿਆ ਹੈ। ਇਸ ਤੋਂ ਇਲਾਵਾ ਪਲਾਜ਼ੋ, ਪੈਂਟ ਉਤੇ ਵੀ ਸ਼ਰਟ ਦਾ ਪ੍ਰਯੋਗ ਕਰ ਕੇ ਵੱਖਰਾ ਲੁੱਕ ਹਾਸਲ ਕੀਤਾ ਜਾ ਸਕਦਾ ਹੈ। ਲਹਿੰਗੇ ਉਤੇ ਚੋਲੀ ਅਤੇ ਟੌਪ ਦੀ ਜਗ੍ਹਾ ਸ਼ਰਟ ਨੂੰ ਪਹਿਨਣਾ ਜ਼ਿਆਦਾ ਫੈਸ਼ਨੇਬਲ ਹੋ ਗਿਆ ਹੈ। ਇਸ ਤਰ੍ਹਾਂ ਨਵੀਂ ਸ਼ਰਟ ਦਾ ਪ੍ਰਯੋਗ ਕਰ ਕੇ ਲਹਿੰਗਾ ਕਦੇ ਪੁਰਾਣਾ ਨਹੀਂ ਹੋਵੇਗਾ। ਇਸ ਨੂੰ ਕੈਰੀ ਕਰਨਾ ਵੀ ਚੋਲੀ ਅਤੇ ਟੌਪ ਦੇ ਮੁਕਾਬਲੇ ਆਸਾਨ ਹੈ। ਨੌਜਵਾਨਾਂ ਨੂੰ ਬੋਲਡ ਐਂਡ ਫੰਕੀ ਡਿਜ਼ਾਈਨ ਬਹੁਤ ਪਸੰਦ ਆਉਂਦੇ ਹਨ।