ਵਾਲਾਂ ਨੂੰ ਲੰਮੇ ਕਰਨ ਦੇ ਕਾਰਗਾਰ ਘਰੇਲੂ ਤਰੀਕੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਵਾਲ ਇਕ ਪ੍ਰੋਟੀਨ ਫਿਲਾਮੈਂਟ ਹੈ ਜੋ ਚਮੜੀ ਵਿਚ ਮੌਜੂਦ ਫ਼ੌਸਿਲਸ ਤੋਂ ਪੈਦਾ ਹੁੰਦਾ ਹੈ। ਵਾਲ ਹਰ ਇਕ ਦੀ ਖ਼ੂਬਸੂਰਤੀ ਵਿਚ ਚਾਰ ਚੰਨ ਲਗਾਉਂਦੇ ਹਨ। ਵਾਲਾਂ ਨੂੰ ਲੰਮੇਂ ...

long Hair

ਵਾਲ ਇਕ ਪ੍ਰੋਟੀਨ ਫਿਲਾਮੈਂਟ ਹੈ ਜੋ ਚਮੜੀ ਵਿਚ ਮੌਜੂਦ ਫ਼ੌਸਿਲਸ ਤੋਂ ਪੈਦਾ ਹੁੰਦਾ ਹੈ। ਵਾਲ ਹਰ ਇਕ ਦੀ ਖ਼ੂਬਸੂਰਤੀ ਵਿਚ ਚਾਰ ਚੰਨ ਲਗਾਉਂਦੇ ਹਨ। ਵਾਲਾਂ ਨੂੰ ਲੰਮੇਂ ਸਮੇਂ ਤੱਕ ਤੰਦਰੁਸਤ ਰੱਖਣ ਲਈ ਇਹਨਾਂ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਦਸਾਂਗੇ ਵਾਲਾਂ ਨੂੰ ਲੰਮੇ ਕਰਨ ਦੇ ਤਰੀਕੇ ਬਾਰੇ। 

ਪਿਆਜ਼ ਅਤੇ ਨਿੰਬੂ ਦਾ ਰਸ - ਪਿਆਜ਼ ਦਾ ਜੂਸ ਜੋ ਕੋਲੇਗੇਨ ਟਿਸ਼ੂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਟਿਸ਼ੂ ਬਣਾਉਣ ਵਿਚ ਮਦਦ ਕਰਦੇ ਹਨ। ਦੋ ਤੋਂ ਚਾਰ ਪਿਆਜ਼ ਗਰੇਟ ਕਰੋ। ਪੰਜ ਤੋਂ ਦਸ ਮਿੰਟ ਲਈ ਇਕ ਲੀਟਰ ਪਾਣੀ ਵਿਚ ਉਬਾਲਣ ਲਈ ਰੱਖ ਦਿਓ। ਠੰਡਾ ਹੋਣ ਤੋਂ ਬਾਅਦ ਪਿਆਜ਼ ਦੇ ਜੂਸ ਨਾਲ ਅਪਣੀ ਸਿਰ ਦੀ ਖੋਪੜੀ ਤੇ ਮਸਾਜ਼ ਕਰੋ। ਇਸ ਨੂੰ ਇਕ ਘੰਟਾ ਜਾਂ ਘੱਟ ਤੋਂ ਘੱਟ ਪੰਦਰਾਂ ਮਿੰਟਾਂ ਲਈ ਰੱਖੋ। ਫਿਰ ਅਪਣੇ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋਵੋ।  

ਆਲੂ ਦਾ ਜੂਸ - ਆਲੂ ਵਿਚ ਵਿਟਾਮਿਨ ਏ, ਬੀ ਅਤੇ ਸੀ ਹੁੰਦਾ ਹੈ। ਤੁਹਾਡੇ ਸਰੀਰ ਵਿਚ ਇਹਨਾਂ ਵਿਟਾਮਿਨਾਂ ਦੀ ਕਮੀ ਹੋਣ ਨਾਲ ਵਾਲ ਬੇਜ਼ਾਨ ਅਤੇ ਸੁੱਕੇ ਹੋ ਜਾਂਦੇ ਹਨ। ਤਿੰਨ ਤੋਂ ਚਾਰ ਆਲੂ ਲੈ ਕੇ ਗਰੇਟ ਕਰੋ, ਫਿਰ ਇਸ ਜੂਸ ਨਾਲ ਘੱਟੋ ਘੱਟ ਪੰਦਰਾਂ ਮਿੰਟਾਂ ਲਈ ਅਪਣੀ ਖੋਪੜੀ ਤੇ ਮਸਾਜ਼ ਕਰੋ।  

ਐਪਲ ਸਾਈਡਰ ਸਿਰਕਾ ਵਾਲਾਂ ਦੇ follicles ਨੂੰ ਉਤਸ਼ਾਹਿਤ ਕਰਦਾ ਹੈ, ਜੋ ਵਾਲਾਂ ਦੀ ਤੇਜ਼ੀ ਨਾਲ ਵਿਕਾਸ ਕਰਨ ਵਿਚ ਮਦਦ ਕਰਦਾ ਹੈ। ਪੀ ਐਚ ਦਾ ਸੰਤੁਲਨ ਕਾਇਮ ਰੱਖਣ ਤੋਂ ਇਲਾਵਾ ਇਹ ਖੋਪੜੀ ਨੂੰ ਸਾਫ਼ ਕਰਨ ਵਿਚ ਵੀ ਸਹਾਇਤਾ ਕਰਦਾ ਹੈ, ਜੋ ਕਿ ਇਸ ਦੇ ਵਿਕਾਸ ਨੂੰ ਵਧਾਉਂਦਾ ਹੈ।

ਅੰਡਾ - ਵਾਲ ਮੁੱਖ ਤੌਰ ਤੇ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਅੰਡਾ ਪ੍ਰੋਟੀਨ ਦਾ ਸਰੋਤ ਹੈ। ਇਕ ਜਾਂ ਦੋ ਅੰਡੇ ਨੂੰ ਮਿਲਾਓ, ਫਿਰ ਇਸ ਮਿਸ਼ਰਣ ਨਾਲ ਆਪਣੇ ਸਿਰ ਦੀ ਮਾਲਿਸ਼ ਕਰੋ। ਇਸ ਨੂੰ ਇਕ ਘੰਟਾ ਲੱਗਾ ਰਹਿਣ ਦਿਓ। ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋਵੋ।