ਖੁਸ਼ਕ ਸਖ਼ਤ ਹੱਥਾਂ ਨੂੰ ਬਣਾਓ ਗੁਲਾਬਾਂ ਵਰਗਾ ਕੋਮਲ
ਅਸੀ ਅਪਣਾ ਜ਼ਿਆਦਾਤਰ ਵਕਤ ਚਿਹਰੇ ਦੀ ਚਮੜੀ ਦਾ ਖਿਆਲ ਰੱਖਣ ਵਿਚ ਕੱਢ ਦਿੰਦੇ ਹਾਂ ਪਰ ਹੱਥਾਂ ਦੀ ਚਮੜੀ ਵੱਲ ਧਿਆਨ ਨਹੀਂ ਦਿੰਦੇ। ਅਜਿਹੇ ਵਿਚ ਸਾਡੇ ਹੱਥ ਖੁਸ਼ਕ...
ਅਸੀ ਅਪਣਾ ਜ਼ਿਆਦਾਤਰ ਵਕਤ ਚਿਹਰੇ ਦੀ ਚਮੜੀ ਦਾ ਖਿਆਲ ਰੱਖਣ ਵਿਚ ਕੱਢ ਦਿੰਦੇ ਹਾਂ ਪਰ ਹੱਥਾਂ ਦੀ ਚਮੜੀ ਵੱਲ ਧਿਆਨ ਨਹੀਂ ਦਿੰਦੇ। ਅਜਿਹੇ ਵਿਚ ਸਾਡੇ ਹੱਥ ਖੁਸ਼ਕ ਅਤੇ ਸਖ਼ਤ ਨਜ਼ਰ ਆਉਂਦੇ ਹਨ। ਤੁਸੀ ਤਾਂ ਜਾਣਦੇ ਹੀ ਹੋਵੋਗੇ ਕਿ ਸਾਡੇ ਹੱਥ ਬਾਹਰੀ ਚੀਜਾਂ ਦੇ ਸੰਪਰਕ (ਜਿਵੇਂ ਸੂਰਜ ਦੀ ਰੋਸ਼ਨੀ, ਘਰ ਦੇ ਕੰਮ - ਕੱਪੜੇ ਭਾਂਡੇ ਧੋਣ, ਸਾਫ਼ ਸਫਾਈ, ਖਾਣਾ ਬਣਾਉਣ ਆਦਿ) ਵਿਚ ਆਉਣ ਦੀ ਵਜ੍ਹਾ ਨਾਲ ਖੁਸ਼ਕ ਅਤੇ ਸਖ਼ਤ ਹੋ ਜਾਂਦੇ ਹਨ।
ਉਨ੍ਹਾਂ ਵਿਚ ਦਰਾਰਾਂ ਆ ਜਾਂਦੀਆਂ ਹਨ ਅਤੇ ਫੱਟਣ ਲੱਗਦੀਆਂ ਹਨ। ਫਟੇ ਹੱਥਾਂ ਦੀ ਵਜ੍ਹਾ ਨਾਲ ਤੁਹਾਡੀ ਪੂਰੀ ਪਰਸਨਾਲਿਟੀ ਉਤੇ ਅਸਰ ਪੈਂਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ। ਅਜਿਹੇ ਕਈ ਘਰੇਲੂ ਉਪਚਾਰ ਹਨ ਜੋ ਖੁਸ਼ਕ ਅਤੇ ਫਟੇ ਹੱਥਾਂ ਨੂੰ ਠੀਕ ਕਰਨ ਵਿਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਉਪਰਾਲੀਆਂ ਦੇ ਬਾਰੇ ਵਿਚ।
ਬੇਕਿੰਗ ਸੋਡਾ ਅਤੇ ਨਾਰੀਅਲ ਤੇਲ ਦਾ ਸਕਰਬ : ਬੇਕਿੰਗ ਸੋਡਾ ਵਿਚ ਐਕਸਫੋਲੀਏਸ਼ਨ ਪ੍ਰੋਪਰਟੀ ਪਾਈ ਜਾਂਦੀ ਹੈ ਜੋ ਚਮੜੀ ਤੋਂ ਡੈਡ ਸਕਿਨ ਹਟਾਉਣ ਵਿਚ ਮਦਦ ਕਰਦੇ ਹਨ। ਇਹ ਡੈਡ ਸਕਿਨ ਹੀ ਤੁਹਾਡੀ ਚਮੜੀ ਨੂੰ ਬੇਜਾਨ ਅਤੇ ਕਾਲ਼ਾ ਕਰ ਦਿੰਦੇ ਹਨ। ਨਾਰੀਅਲ ਤੇਲ ਤੁਹਾਡੀ ਸਕਿਨ ਨੂੰ ਅੰਦਰ ਤੱਕ ਪੋਸ਼ਣ ਅਤੇ ਨਮੀ ਦਿੰਦਾ ਹੈ। ਇਕ ਬਾਉਲ ਵਿਚ ¼ ਕਪ ਬੇਕਿੰਗ ਸੋਡਾ ਲਓ ਅਤੇ ਉਸ ਵਿਚ ½ ਕਪ ਨਾਰੀਅਲ ਦਾ ਤੇਲ ਪਾਓ।
ਜੇਕਰ ਨਾਰੀਅਲ ਦਾ ਤੇਲ ਥੋੜ੍ਹਾ ਜਮਿਆ ਹੋਇਆ ਹੈ ਤਾਂ ਉਸਨੂੰ ਹਲਕਾ ਜਿਹਾ ਗਰਮ ਕਰਕੇ ਇਸਤੇਮਾਲ ਕਰੋ। ਇਨ੍ਹਾਂ ਦੋਨਾਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸਨੂੰ ਅਪਣੇ ਹੱਥਾਂ ਵਿਚ ਲਗਾਓ ਅਤੇ ਸਕਰਬ ਕਰਨ ਲਈ ਸਰਕੁਲਰ ਮੋਸ਼ਨ ਵਿਚ 30 ਸੈਕੰਡ ਤੱਕ ਹਲਕੇ ਹੱਥਾਂ ਨਾਲ ਰਗੜੋ। ਇਸਨੂੰ ਕੁੱਝ ਮਿੰਟ ਤੱਕ ਲਈ ਛੱਡ ਦਿਓ। ਅੰਤ ਵਿਚ ਹਲਕੇ ਗੁਨਗੁਨੇ ਪਾਣੀ ਦਾ ਇਸਤੇਮਾਲ ਕਰਦੇ ਹੋਏ ਇਸਨੂੰ ਫਿਰ ਤੋਂ ਰਗੜੋ ਅਤੇ ਸਾਫ਼ ਕਰ ਲਓ।
ਸੀ ਸਾਲਟ ਅਤੇ ਜੋਜੋਬਾ ਆਇਲ : ਖੁਸ਼ਕ ਸੁੱਕੇ ਅਤੇ ਫਟੇ ਹੱਥਾਂ ਦੇ ਉਪਚਾਰ ਵਿਚ ਸੀ ਸਾਲਟ ਇਕ ਵਧੀਆ ਢੰਗ ਹੈ। ਇਹ ਚਮੜੀ ਨੂੰ ਬਹੁਤ ਜਲਦੀ ਆਰਾਮ ਪਹੁੰਚਾਉਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਚਮੜੀ ਸਬੰਧਤ ਪਰੇਸ਼ਾਨੀ ਨੂੰ ਠੀਕ ਕਰਦਾ ਹੈ। ਤੁਹਾਨੂੰ ਬਸ ½ ਕਪ ਸੀ ਸਾਲਟ ਅਤੇ ¼ ਕਪ ਜੋਜੋਬਾ ਆਇਲ ਨੂੰ ਮਿਕਸ ਕਰਨਾ ਹੈ। ਹੁਣ ਇਸਨੂੰ ਅਪਣੇ ਹੱਥਾਂ ਉੱਤੇ ਲਗਾਕੇ ਹਲਕੀ ਹਲਕੀ ਮਸਾਜ ਕਰੋ। 30 ਮਿੰਟ ਤੱਕ ਰੱਖਣ ਤੋਂ ਬਾਅਦ ਤੁਸੀ ਇਸਨੂੰ ਧੋ ਸਕਦੇ ਹੋ। ਇਸਦੇ ਲਈ ਤੁਸੀ ਹਲਕੇ ਗੁਨਗੁਨੇ ਪਾਣੀ ਦਾ ਇਸਤੇਮਾਲ ਕਰੋ।
ਗੁਲਾਬ ਅਤੇ ਨਿੰਬੂ ਤੋਂ ਤਿਆਰ ਕਰੀਮ : ਇਸਦੇ ਲਈ ਤੁਹਾਨੂੰ ਗੁਲਾਬ ਦੀ ਤਾਜ਼ੀਆਂ ਪੰਖੁੜੀਆਂ ਅਤੇ ਨਿੰਬੂ ਦੇ ਛਿਲਕੇ ਦੀ ਜ਼ਰੂਰਤ ਹੈ। ਇਕ ਗਿਲਾਸਨੁਮਾ ਜਾਰ ਵਿਚ ਓਲਿਵ ਆਇਲ ਪਾਓ।
ਹੁਣ ਤਾਜ਼ੇ ਗੁਲਾਬ ਦੀਆਂ ਪੰਖੁੜੀਆਂ ਅਤੇ ਨਿੰਬੂ ਦੇ ਛਿਲਕੇ ਓਲਿਵ ਆਇਲ ਵਿਚ ਪਾਓ ਅਤੇ ਠੰਡੀ ਜਗ੍ਹਾ ਉਤੇ ਇਕ ਹਫਤੇ ਲਈ ਛੱਡ ਦਿਓ। ਇਕ ਹਫ਼ਤੇ ਤੋਂ ਬਾਅਦ ਇਸ ਤੇਲ ਨੂੰ ਛਾਨ ਲਾਓ ਅਤੇ ਕਿਸੇ ਬੋਤਲ ਵਿਚ ਸਟੋਰ ਕਰਕੇ ਰੱਖ ਲਓ। ਰੋਜਾਨਾ ਇਸ ਤੇਲ ਨਾਲ ਅਪਣੇ ਹੱਥਾਂ ਦੀ ਮਸਾਜ ਕਰੋ। ਤੁਹਾਨੂੰ ਕੁੱਝ ਸਮਾਂ ਬਾਅਦ ਅਪਣੇ ਆਪ ਹੀ ਫਰਕ ਮਹਿਸੂਸ ਹੋਣ ਲੱਗੇਗਾ।