ਅਨਾਨਸ ਨਾਲ ਪਾਓ ਗੋਰੀ ਚਮੜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਅਨਾਨਸ ਦੀ ਵਰਤੋ ਸਾਡੇ ਸਿਹਤ ਦੇ ਨਾਲ-ਨਾਲ ਕੁਦਰਤੀ ਸੁੰਦਰਤਾ ਨੂੰ ਨਿਖਾਰਦੀ ਹੈ। ਦੋਸਤੋਂ ਅੱਜ ਕੱਲ੍ਹ ਹਰ ਕੋਈ ਗੋਰੀ ਚਮੜੀ ਚਾਹੁੰਦਾ ਹੈ....

Skin Whiting with Paineapple

ਅਨਾਨਸ ਦੀ ਵਰਤੋ ਸਾਡੇ ਸਿਹਤ ਦੇ ਨਾਲ-ਨਾਲ ਕੁਦਰਤੀ ਸੁੰਦਰਤਾ ਨੂੰ ਨਿਖਾਰਦੀ ਹੈ। ਦੋਸਤੋਂ ਅੱਜ ਕੱਲ੍ਹ ਹਰ ਕੋਈ ਗੋਰੀ ਚਮੜੀ ਚਾਹੁੰਦਾ ਹੈ। ਜਿਸ ਕਰਕੇ ਸੁੰਦਰਤਾ ਵਧਾਉਣ ਲਈ ਘਰੇਲੂ ਚੀਜ਼ਾਂ ਦੀ ਖੋਜ਼ ਕਰਦਾ ਰਹਿੰਦਾ ਹੈ। ਖਾਸ ਤੌਰ ਤੇ ਅੱਜ ਕੱਲ੍ਹ ਲੜਕੀਆਂ ਉੱਤੇ ਤਾਂ ਆਪਣੀ ਗੋਰੀ ਚਮੜੀ ਨੂੰ ਲੈ ਕੇ ਭੂਤ ਸਵਾਰ ਰਹਿੰਦਾ ਹੈ। ਬਜ਼ਾਰਾਂ ਵਿਚੋ ਵੀ ਬਹੁਤ ਸਾਰੇ ਪ੍ਰੋਡਕਟ ਸੁੰਦਰਤਾ ਵਧਾਉਣ ਲਈ ਮਿਲ ਜਾਂਦੇ ਹਨ। ਕਈ ਲੋਕ ਆਪਣੀ ਚਮੜੀ ਨੂੰ ਗੌਰਾ ਕਰਨ ਲਈ ਰਸਾਇਣਕ ਕਰੀਮਾਂ ਨੂੰ ਵਰਤਦੇ ਹਨ ਜਿਸ ਨਾਲ ਚਿਹਰੇ ਦੀ ਹੋਰ ਵੀ ਹਾਲਤ ਖ਼ਰਾਬ ਹੋ ਜਾਂਦੀ ਹੈ। ਇਸ ਲਈ ਅਸੀਂ ਤੁਹਾਨੂੰ ਇਕ ਘਰੇਲੂ ਨੁਸਖ਼ੇ ਦੇ ਬਾਰੇ ਵਿਚ ਦੱਸਦੇ ਹਾਂ।

ਜਿਸ ਦੇ ਲਈ ਅਸੀਂ ਇਕ ਫਲ ਦੀ ਵਰਤੋ ਕਰਾਂਗੇ। ਬਜ਼ਾਰਾਂ ਵਿਚੋ ਅਨਾਨਸ ਤਾਂ ਸਾਰਿਆਂ ਨੂੰ ਅਸਾਨੀ ਨਾਲ ਮਿਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਫਲ ਸਿਰਫ਼ ਖਾਣ ਵਿਚ ਹੀ ਫਾਇਦੇਮੰਦ ਨਹੀਂ ਸਗੋਂ ਇਸ ਦੇ ਹੋਰ ਵੀ ਬਹੁਤ ਫਾਇਦੇ ਹਨ। ਇਹ ਫਲ ਤੁਹਾਡੀ ਸੁੰਦਰਤਾ ਨਿਖਾਰਨ ਵਿਚ ਵੀ ਕੰਮ ਆ ਸਕਦਾ ਹੈ। ਇਹਨਾਂ ਕੁਦਰਤੀ ਉਪਰਾਲਿਆਂ ਨਾਲ ਚਮੜੀ ਨੂੰ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀ ਹੁੰਦਾ ਹੈ। ਅਨਾਨਸ ਦਾ ਜੂਸ ਕੱਢ ਕੇ ਜਾਂ ਤਾਂ ਆਪਣੇ ਫੇਸ ਪੈਕ ਵਿਚ ਮਿਲਾ ਕੇ ਲਗਾਓ ਜਾਂ ਫਿਰ ਉਸ ਦੇ ਫੋਲਕ ਨੂੰ ਸਿੱਧੇ ਚਿਹਰੇ ਉੱਤੇ ਲਗਾਓ। ਕੁੱਝ ਹੀ ਦਿਨਾਂ ਵਿਚ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।

ਘੇਰਲੂ ਸੁੰਦਰਤਾ ਵਧਾਉਣ ਲਈ ਉਪਾਏ : ਇਹ ਫਲ ਤੁਹਾਨੂੰ ਚਿਹਰੇ ਉੱਤੇ ਪਏ ਕਾਲੇ ਦਾਗ਼ ਧੱਬੇ ਮਿਟਾਉਣ ਵਿਚ ਮਦਦ ਕਰਦਾ ਹੈ। ਇਹ ਕੁਦਰਤੀ ਰੂਪ ਨਾਲ ਚਿਹਰੇ ਨੂੰ ਸਾਫ ਕਰਦਾ ਹੈ। ਫ਼ਿਨਸੀਆਂ ਤੋਂ ਛੁਟਕਾਰਾ ਪਾਉਣ ਲਈ ਅਨਾਨਸ ਦੇ ਰਸ ਨੂੰ ਫੇਸ ਪੈਕ ਵਿਚ ਮਿਲਾ ਕੇ ਚਿਹਰੇ ਤੇ ਲਗਾਓ। ਜਿਸ ਨਾਲ ਤੁਹਾਨੂੰ ਫ਼ਿਨਸੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਸੁਕ ਜਾਣ ਤੋਂ ਬਾਅਦ ਗੁਨਗੁਣੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ  ਲਵੋ। ਅਨਾਨਸ ਵਿਚ ਬਲੀਚਿੰਗ ਏਜੰਟ ਹੁੰਦਾ ਹੈ। ਜਿਸ ਨੂੰ ਲਗਾਉਣ ਨਾਲ ਚਿਹਰੇ ਦੀ ਰੰਗਤ ਸਾਫ਼ ਹੁੰਦੀ ਹੈ। ਜਿਸ ਦੇ ਨਾਲ ਇੰਮੂਨੀਟੀ ਵੱਧਦੀ ਹੈ ਉਹ ਵਿਟਾਮਿਨ ਸੀ ਅਤੇ ਐਂਟੀਓਕਸੀਡੈਂਟ ਅਨਾਨਸ ਵਿਚ ਪਾਇਆ ਜਾਂਦਾ ਹੈ।

ਇਸ ਨੂੰ ਲਗਾਉਣ ਦਾ ਬੇਹਤਰ ਤਰਿਕਾ ਹੈ ਕਿ ਅਨਾਨਸ ਦੇ ਟੁਕੜਿਆਂ ਨੂੰ ਫਿਸ ਕੇ ਅਤੇ ਨਿੰਬੂ ਦੇ ਰਸ ਵਿਚ ਮਿਲਾ ਕੇ ਹਲਕੇ ਹੱਥਾਂ ਨਾਲ ਲਗਾਓ। ਇਕ ਕੋਲੀ ਵਿਚ ਇਕ ਛੋਟਾ ਚਮਚ ਅਨਾਨਸ ਦਾ ਰਸ ਅਤੇ ਦੋ ਛੋਟਾ ਚਮਚ ਨਮਕ ਅਤੇ ਇਕ ਛੋਟਾ ਚਮਚ ਸ਼ਹਿਦ ਮਿਲਾਓ। ਇਹ ਸਕਰਬ ਤੇਲੀ ਚਿਹਰੇ ਲਈ ਬਹੁਤ ਵਧੀਆ ਹੁੰਦਾ ਹੈ।ਤੇਲੀ ਚਿਹਰੇ ਲਈ ਸਕਰਬ ਅਨਾਨਸ ਵਿਚ ਕਾਫ਼ੀ ਸਾਰਾ ਵਿਟਾਮਿਨ ਸੀ ਹੁੰਦਾ ਹੈ ਤੇ ਇਸ ਨੂੰ ਹਫ਼ਤੇ ਵਿਚ ਕੇਵਲ ਇਕ ਵਾਰ ਹੀ ਲਗਾਉਣਾ ਚਾਹੀਦਾ ਹੈ।