ਅਤਰ ਦੀ ਖੁਸ਼ਬੋ ਕਿਵੇਂ ਵਧਾਈਏ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀਆਂ 'ਚ ਬਾਹਰ ਨਿਕਲਣ ਮਗਰੋਂ ਸਰੀਰ 'ਚੋਂ ਪਸੀਨਾ ਨਿਕਲਣ ਨਾਲ ਜੁੜੀਆਂ ਬਹੁਤ ਸਾਰੀਆਂ ਚਿੰਤਾਵਾਂ ਹੁੰਦੀਆਂ ਹਨ।

perfume

ਗਰਮੀਆਂ 'ਚ ਬਾਹਰ ਨਿਕਲਣ ਮਗਰੋਂ ਸਰੀਰ 'ਚੋਂ ਪਸੀਨਾ ਨਿਕਲਣ ਨਾਲ ਜੁੜੀਆਂ ਬਹੁਤ ਸਾਰੀਆਂ ਚਿੰਤਾਵਾਂ ਹੁੰਦੀਆਂ ਹਨ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਲੋਕ ਅਤਰ (ਬਾਡੀ ਸਪ੍ਰੇ ਜਾਂ ਪਰਫ਼ਿਊਮ) ਦਾ ਪ੍ਰਯੋਗ ਕਰਦੇ ਹਨ। ਪਰ ਕਈ ਲੋਕਾਂ ਲਈ ਅਤਰ ਦੀ ਖ਼ੁਸ਼ਬੋ ਜ਼ਿਆਦਾ ਲੰਮੇ ਸਮੇਂ ਤਕ ਨਹੀਂ ਰਹਿੰਦੀ, ਅਤੇ ਪਸੀਨੇ ਨਾਲ ਮਿਲ ਕੇ ਹਾਲਤ ਹੋਰ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਅਤਰ ਸਿਰਫ਼ ਕੁੱਝ ਨਿਯਮਾਂ ਦੀ ਪਾਲਣਾ ਕਰਨ 'ਤੇ ਹੀ ਸਥਾਈ ਹੋ ਸਕਦਾ ਹੈ:-

-ਵਾਲ ਜ਼ਿਆਦਾਤਰ ਅਤਰ ਦੀ ਖ਼ੁਸ਼ਬੋ ਨੂੰ ਬਰਕਰਾਰ ਰਖਦੇ ਹਨ। ਪਰ ਅਤਰ ਨੂੰ ਸਿੱਧਾ ਵਾਲਾਂ ਉਤੇ ਨਾ ਸੁੱਟੋ। ਇਸ ਨੂੰ ਕੰਘੀ ਜਾਂ ਵਾਲਾਂ ਦੇ ਬਰੱਸ਼ ਨਾਲ ਲਾਉ ਅਤੇ ਵਾਲਾਂ 'ਤੇ ਰਗੜੋ। 
-ਨਹਾਉਣ ਤੋਂ ਬਾਅਦ ਅਤਰ ਲਾਉਣਾ ਸੱਭ ਤੋਂ ਚੰਗਾ ਹੈ।
-ਅਤਰ ਲਾਉਣ ਤੋਂ ਪਹਿਲਾਂ ਸਰੀਰ 'ਤੇ ਮੋਇਸਚੁਰਾਈਜ਼ਰ ਲਾਉ। ਖ਼ੁਸ਼ਬੋ ਲੰਮੇ ਸਮੇਂ ਤਕ ਰਹੇਗੀ। 

-ਤੁਸੀਂ ਗਰਦਨ ਦੇ ਦੋਵੇਂ ਪਾਸਿਆਂ 'ਤੇ ਅਤਰ ਲਾ ਸਕਦੇ ਹੋ। ਇਹ ਤੇਜ਼ ਹੋਵੇਗਾ ਕਿਉਂਕਿ ਗੰਧੀ ਸਥਾਈ ਹੈ।
-ਹੋ ਸਕੇ ਤਾਂ ਅਤਰ ਨੂੰ ਛਾਤੀ 'ਤੇ ਲਾਉ, ਪਰ ਇਸ ਨੂੰ ਸਿੱਧਾ ਕਰ ਕੇ ਛਿੜਕੋ।
-ਬਹੁਤ ਸਾਰੇ ਲੋਕ ਅਤਰ ਲਾਉਣ ਤੋਂ ਬਾਅਦ ਉਸ ਨੂੰ ਰਗੜਦੇ ਹਨ। ਇਹ ਗ਼ਲਤ ਤਰੀਕਾ ਹੈ। ਅਤਰ ਨੂੰ ਖ਼ੁਦ ਹੀ ਸੁੱਕਣ ਦਿਉ। 
ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਅਤਰ ਦੀ ਬੋਤਲ ਜ਼ਿਆਦਾ ਸਮੇਂ ਤਕ ਲੰਘੇ ਤਾਂ ਇਸ ਨੂੰ ਜ਼ਿਆਦਾ ਤਾਪਮਾਨ, ਰੌਸ਼ਨੀ, ਨਮੀ ਵਰਗੀਆਂ ਥਾਵਾਂ ਤੋਂ ਦੂਰ ਰੱਖੋ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ