ਪਰਫ਼ਿਊਮ ਨਾਲ ਹੋ ਰਹੀ ਹੈ ਐਲਰਜੀ ਤਾਂ ਕਰੋ ਇਹ ਉਪਾਅ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮੀਆਂ 'ਚ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਸਾਰੇ ਲੋਕ ਡੀਓ ਅਤੇ ਪਰਫ਼ਿਊਮ ਦਾ ਇਸਤੇਮਾਲ ਕਰਦੇ ਹਨ ਪਰ ਇਹਨਾਂ ਵਿਚ ਕਈ ਤਰ੍ਹਾਂ ਦੇ ਕੈਮਿਕਲਜ਼ ਮਿਲੇ ਹੋਣ ਦੇ...

perfume

ਗਰਮੀਆਂ 'ਚ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਸਾਰੇ ਲੋਕ ਡੀਓ ਅਤੇ ਪਰਫ਼ਿਊਮ ਦਾ ਇਸਤੇਮਾਲ ਕਰਦੇ ਹਨ ਪਰ ਇਹਨਾਂ ਵਿਚ ਕਈ ਤਰ੍ਹਾਂ ਦੇ ਕੈਮਿਕਲਜ਼ ਮਿਲੇ ਹੋਣ ਦੇ ਕਾਰਨ ਇਹ ਚਮੜੀ ਲਈ ਨੁਕਸਾਨਦੇਹ ਹੋ ਸਕਦੇ ਹਨ। ਜ਼ਰੂਰਤ ਤੋਂ ਜ਼ਿਆਦਾ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਕਈ ਸਿਹਤ ਸਮੱਸਿਆਵਾਂ ਜਿਵੇਂ ਕਿ ਅਸਥਮਾ, ਕੈਂਸਰ, ਐਲਰਜੀ ਆਦਿ ਹੋ ਸਕਦੇ ਹਨ। ਆਓ ਜੀ ਜਾਣੋ ਡੀਓ ਅਤੇ ਪਰਫ਼ਿਊਮ ਦਾ ਜ਼ਿਆਦਾ ਇਸਤੇਮਾਲ ਨਾਲ ਕੀ - ਕੀ ਨੁਕਸਾਨ ਹੋ ਸਕਦੇ ਹਨ ?  

ਇਹਨਾਂ ਕਾਰਨਾਂ ਤੋਂ ਨੁਕਸਾਨਦੇਹ ਹੁੰਦੇ ਹਨ ਪਰਫ਼ਿਊਮ : ਪਰਫ਼ਿਊਮ 'ਚ ਪ੍ਰਾਪਿਲੀਨ ਅਤੇ ਗਲਾਇਸੋਲ ਆਦਿ ਤੱਤ ਹੁੰਦੇ ਹਨ। ਇਹ ਦੋਹਾਂ ਰਸਾਇਣ ਸਰੀਰ ਨੂੰ ਐਲਰਜੀ ਰਿਐਕਸ਼ਨ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਇਹ ਰਸਾਇਣ ਕਿਡਨੀ ਦੇ ਖਰਾਬ ਹੋਣ ਦਾ ਕਾਰਨ ਵੀ ਬਣ ਸਕਦੇ ਹਨ। ਇਸ ਤੋਂ ਇਲਾਵਾ ਪਸੀਨਾ ਘੱਟ ਕਰਨ ਲਈ ਇਸਤੇਮਾਲ ਕੀਤੇ ਵਾਲੇ ਡੀਓ ਸਰੀਰ ਤੋਂ ਪਸੀਨਾ ਨਿਕਲਣ ਦੀ ਪ੍ਰਕਿਰਿਆ ਨੂੰ ਰੋਕਦੇ ਹਨ, ਜਿਸ ਦੇ ਨਾਲ ਸਰੀਰ ਵਿਚ ਆਰਸੇਨਿਕ, ਕੈਡਮਿਅਮ, ਲੈਡ ਅਤੇ ਮਰਕਰੀ ਵਰਗੇ ਤੱਤ ਇੱਕਠੇ ਹੋ ਜਾਂਦੇ ਹਨ ਜੋ ਕਈ ਤਰ੍ਹਾਂ ਦੇ ਸਿਹਤ ਸਮੱਸਿਆ ਦਾ ਕਾਰਨ ਬਣਦੇ ਹਨ।  

ਚਮੜੀ ਨੂੰ ਹੋ ਸਕਦੀ ਹੈ ਐਲਰਜੀ : ਪਰਫ਼ਿਊਮ ਜਾਂ ਡੀਓ ਨੂੰ ਐਂਟੀਬੈਕਟੀਰਿਅਲ ਬਣਾਉਣ ਲਈ ਟ੍ਰਾਇਕਲੋਸਨ ਕੈਮਿਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਹ ਕੈਮਿਕਲ ਸਰੀਰ 'ਚ ਮੌਜੂਦ ਚੰਗੇ ਐਂਟੀ - ਬੈਕਟੀਰਿਅਲ ਨੂੰ ਨਸ਼ਟ ਕਰ ਦਿੰਦਾ ਹੈ। ਜਿਸ ਦੇ ਕਾਰਨ ਚਮੜੀ ਨੂੰ ਐਲਰਜੀ ਹੋਣ ਲਗਦੀ ਹੈ।  ਗਰਭ ਅਵਸਥਾ ਵਿਚ ਅਜਿਹੇ ਪਰਫ਼ਿਊਮ ਦਾ ਇਸਤੇਮਾਲ ਕੁੱਖ ਵਿਚ ਪਲ ਰਹੇ ਬੱਚੇ ਦੇ ਸ਼ਰੀਰਕ ਵਿਕਾਸ 'ਤੇ ਵਿਰੋਧ ਪ੍ਰਭਾਵ ਪਾਉਂਦਾ ਹੈ।   

ਉਪਾਅ : ਜੇਕਰ ਡੀਓ ਜਾਂ ਪਰਫ਼ਿਊਮ ਦੇ ਕਾਰਨ ਚਮੜੀ 'ਤੇ ਐਲਰਜੀ ਹੋ ਜਾਵੇ ਤਾਂ ਉਸ ਜਗ੍ਹਾ ਨੂੰ ਠੰਡੇ ਪਾਣੀ ਨਾਲ ਧੋ ਲਵੋ ਅਤੇ ਕਿਸੇ ਡਰਮੈਟੋਲਾਜਿਸਟ ਨਾਲ ਮਿਲੋ। ਘਟਿਆ ਬ੍ਰਾਂਡ ਦੇ ਪ੍ਰੋਡਕਟ ਨੂੰ ਖ਼ਰਿਦਣ ਤੋ ਬਚੋ।