ਆਈਬ੍ਰੋਅਜ਼ ਨੂੰ ਕਾਲਾ ਤੇ ਸੰਘਣਾ ਬਣਾਉਣ ਲਈ ਅਪਣਾਓ ਇਹ ਟਿਪਸ…
ਅੱਖਾਂ ਚਿਹਰੇ ਦੀ ਖ਼ੂਬਸੂਰਤੀ 'ਚ ਵਾਧਾ ਕਰਦੀਆਂ ਹਨ। ਇਨ੍ਹਾਂ ਦੀ ਖ਼ੂਬਸੂਰਤੀ ਹੋਰ ਵੀ ਵਧ ਜਾਂਦੀ ਹੈ ਜਦੋਂ ਆਈਬ੍ਰੋਅ ਸੰਘਣੇ ਹੋਣ। ਇਸ ਦੇ ਨਾਲ ਬਿਨਾਂ ਮੇਕਅਪ ਵੀ ਤੁਹਾਡੀ...
ਚੰਡੀਹੜ੍ਹ : ਅੱਖਾਂ ਚਿਹਰੇ ਦੀ ਖ਼ੂਬਸੂਰਤੀ 'ਚ ਵਾਧਾ ਕਰਦੀਆਂ ਹਨ। ਇਨ੍ਹਾਂ ਦੀ ਖ਼ੂਬਸੂਰਤੀ ਹੋਰ ਵੀ ਵਧ ਜਾਂਦੀ ਹੈ ਜਦੋਂ ਆਈਬ੍ਰੋਅ ਸੰਘਣੇ ਹੋਣ। ਇਸ ਦੇ ਨਾਲ ਬਿਨਾਂ ਮੇਕਅਪ ਵੀ ਤੁਹਾਡੀ ਲੁੱਕ ਅਟ੍ਰੈਕਟਿਵ ਹੋ ਜਾਂਦੀ ਹੈ, ਜਦੋਂ ਕਿ ਹਲਕੇ ਅਤੇ ਪਤਲੇ ਭਰਵੱਟੇ ਚਿਹਰੇ ਨੂੰ ਡੱਲ ਦਿਖਾਉਂਦੇ ਹਨ। ਕੁੱਝ ਕੁੜੀਆਂ ਆਈਬ੍ਰੋਜ਼ ਨੂੰ ਸੰਘਣਾ ਦਿਖਾਉਣ ਲਈ ਆਈਬ੍ਰੋਅ ਪੈਨਸਿਲ ਦੀ ਵਰਤੋਂ ਕਰਦੀਆਂ ਹਨ, ਪਰ ਇਹ ਅਸਥਾਈ ਤਰੀਕਾ ਹੈ।
ਤੁਸੀਂ ਆਈਬ੍ਰੋਜ਼ ਨੂੰ ਸਥਾਈ ਤੌਰ ‘ਤੇ ਵੀ ਸੰਘਣੇ ਬਣਾ ਸਕਦੇ ਹੋ, ਇਸ ਦੇ ਲਈ ਤੁਹਾਨੂੰ ਕੁੱਝ ਘਰੇਲੂ ਤਰੀਕੇ ਅਪਣਾਉਣ ਨਾਲ ਬਹੁਤ ਫ਼ਾਇਦਾ ਮਿਲੇਗਾ। ਤੁਸੀਂ ਸਸਤੇ ਅਤੇ ਆਸਾਨ ਉਪਾਅ ਨਾਲ ਆਈਬ੍ਰੋਅ ਨੂੰ ਸੰਘਣਾ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਜ਼ਿਆਦਾ ਸਮਾਂ ਵੀ ਖ਼ਰਾਬ ਨਹੀਂ ਕਰਨਾ ਪੈਂਦਾ। ਬੱਸ ਦਿਨ ਵਿਚ 5 ਮਿੰਟ ਇਨ੍ਹਾਂ ਵਿੱਚੋਂ ਕੋਈ ਇੱਕ ਉਪਾਅ ਕਰ ਕੇ ਆਈਬ੍ਰੋਅ ਨੂੰ ਕਾਲਾ ਅਤੇ ਸੰਘਣਾ ਬਣਾ ਸਕਦੀ ਹੋ।
ਜੈਤੂਨ ਦਾ ਤੇਲ — ਕਾਲੇ ਅਤੇ ਸੰਘਣੇ ਆਈਬ੍ਰੋਅ ਪਾਉਣ ਦੀ ਚਾਹਤ ਰੱਖਦੇ ਹੋ ਤਾਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜੈਤੂਨ ਦੇ ਤੇਲ ਨਾਲ ਮਸਾਜ ਕਰੋ। ਇਸ ਨਾਲ ਆਈਬ੍ਰੋਅ ਕਾਲੇ ਅਤੇ ਸੰਘਣੇ ਹੁੰਦੇ ਹਨ।
ਐਲੋਵੇਰਾ — ਰਾਤ ਨੂੰ ਸੌਣ ਤੋਂ ਪਹਿਲਾਂ ਐਲੋਵੇਰਾ ਜ਼ੈਲ ਨੂੰ ਰੋਜ਼ਾਨਾ ਆਈਬ੍ਰੋਅ `ਤੇ ਲਗਾਓ ਇਸ ਨਾਲ ਆਈਬ੍ਰੋਅ ਜਲਦੀ ਕਾਲੇ ਅਤੇ ਸੰਘਣੇ ਹੋਣੇ ਸ਼ੁਰੂ ਹੋ ਜਾਂਦੇ ਹਨ।
ਕੋਸਾ ਪਾਣੀ — ਹਰ ਰੋਜ਼ ਦਿਨ ਵਿਚ 2 ਵਾਰ ਕੋਸੇ ਪਾਣੀ ਨੂੰ ਰੂੰ ਦੀ ਮਦਦ ਨਾਲ ਆਈਬ੍ਰੋਅ `ਤੇ ਲਗਾਓ। ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਆਈਬ੍ਰੋਅ ਦੀ ਮਸਾਜ ਕਰੋ। ਇਸ ਨਾਲ ਚਮੜੀ ਵਿਚ ਖ਼ੂਨ ਦਾ ਸੰਚਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਜੋ ਵਾਲਾਂ ਦੀ ਗ੍ਰੋਥ ਤੇਜ਼ੀ ਨਾਲ ਕਰਨ ਦਾ ਕੰਮ ਕਰਦਾ ਹੈ।
ਨਾਰੀਅਲ ਦਾ ਤੇਲ ਅਤੇ ਨਿੰਬੂ — 1 ਕੱਪ ਨਾਰੀਅਲ ਦੇ ਤੇਲ ਵਿਚ 2 ਚਮੱਚ ਨਿੰਬੂ ਦੇ ਛਿਲਕੇ ਪਾ ਕੇ ਪੇਸਟ ਤਿਆਰ ਕਰ ਲਓ। ਇਸ ਨਾਲ ਬਹੁਤ ਫਾਇਦਾ ਮਿਲਦਾ ਹੈ।
ਕੱਚਾ ਦੁੱਧ — ਦਿਨ ਵਿਚ ਘੱਟ ਤੋਂ ਘੱਟ 1 ਵਾਰ ਰੂੰ ਦੀ ਮਦਦ ਨਾਲ ਕੱਚਾ ਦੁੱਧ ਆਈਬ੍ਰੋਅ `ਤੇ ਜ਼ਰੂਰ ਲਗਾਓ। ਇਸ ਨਾਲ ਵਾਲ ਕੁਦਰਤੀ ਤਰੀਕੇ ਨਾਲ ਕਾਲੇ ਹੋਣੇ ਵੀ ਸ਼ੁਰੂ ਹੋ ਜਾਂਦੇ ਹਨ।
ਮੇਥੀ ਦਾਣੇ — ਵਾਲਾਂ ਨੂੰ ਝੜਨ ਤੋਂ ਰੋਕਣ ਲਈ ਮੇਥੀ ਦੇ ਦਾਣਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਈਬ੍ਰੋਜ਼ ਨੂੰ ਸੰਘਣਾ ਕਰਨ ਲਈ ਥੋੜ੍ਹੇ ਜਿਹੇ ਮੇਥੀ ਦਾਣੇ ਰਾਤ ਨੂੰ ਪਾਣੀ ਵਿਚ ਭਿਉਂ ਲਓ, ਸਵੇਰੇ ਪੀਸ ਕੇ ਇਸ ਦੀ ਪੇਸਟ ਬਣਾ ਲਓ ਅਤੇ ਇਸ ਵਿਚ ਇਕ ਬੂੰਦ ਨਾਰੀਅਲ ਦੇ ਤੇਲ ਦੀ ਪਾ ਕੇ ਮਿਕਸ ਕਰ ਲਓ। ਇਹ ਪੈਕ ਰਾਤ ਨੂੰ ਸੌਣ ਤੋਂ ਪਹਿਲਾਂ ਆਈਬ੍ਰੋਜ਼ ‘ਤੇ ਲਗਾਓ ਅਤੇ 10 ਮਿੰਟਾਂ ਬਾਅਦ ਧੋ ਲਓ। ਹਫ਼ਤੇ ਵਿੱਚ ਦੋ-ਤਿੰਨ ਵਾਰ ਤੁਸੀਂ ਇਸ ਪੈਕ ਦਾ ਇਸਤੇਮਾਲ ਕਰ ਸਕਦੇ ਹੋ।
ਪਿਆਜ਼ ਦਾ ਰਸ — ਵਾਲਾਂ ਦੀ ਗ੍ਰੋਥ ਨੂੰ ਵਧਾਉਣ ਲਈ ਪਿਆਜ਼ ਦਾ ਰਸ ਵੀ ਮਦਦਗਾਰ ਹੈ। ਪਿਆਜ਼ ਦਾ ਰਸ ਕੱਢ ਕੇ ਇਸ ਨੂੰ ਆਈਬ੍ਰੋਜ਼ ‘ਤੇ ਲਗਾਓ ਅਤੇ ਪੰਜ ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨੂੰ ਹਫ਼ਤੇ ਵਿਚ ਦੋ ਵਾਰ ਵੀ ਇਸਤੇਮਾਲ ਕਰ ਸਕਦੇ ਹੋ। ਇਨਾਂ ਤਰੀਕਿਆਂ ਨੂੰ ਅਪਣਾਉਣ ਨਾਲ ਤੁਹਾਡੇ ਆਈਬ੍ਰੋਜ਼ ਕਾਲੇ ਅਤੇ ਸੰਘਣੇ ਹੋ ਜਾਣਗੇ। ਜਿਸ ਨਾਲ ਤੁਹਾਡੀਆਂ ਅੱਖਾਂ ਦੀ ਖੁਬਸੂਰਤੀ ਹੋਰ ਵੀ ਵੱਧ ਜਾਵੇਗੀ।