ਗਰਮੀਆਂ ਵਿਚ ਬੱਚਿਆਂ ਨੂੰ ਪਹਿਨਾਓ ਇਸ ਤਰ੍ਹਾਂ ਦੇ ਕੱਪੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀ ਤੋਂ ਬਚਣ ਲਈ ਬੱਚਿਆਂ ਨੂੰ ਖੁਸ਼ਨੁਮਾ ਰੰਗ ਜਿਵੇਂ ਪੀਲੇ ਅਤੇ ਲਾਲ ਨੂੰ ਸਫੇਦ ਰੰਗ ਦੇ ਕੱਪੜੇ ਦੇ ਨਾਲ ਮਿਲਦੇ-ਜੁਲਦੇ ਕੱਪੜੇ ਪਹਿਨਾਓ।  

Children

ਗਰਮੀਆਂ ਦੇ ਮੌਸਮ ਵਿੱਚ ਜਿੰਨੀ ਪ੍ਰੇਸ਼ਾਨੀ ਵੱਡਿਆਂ ਨੂੰ ਹੁੰਦੀ ਹੈ ਓਨੀ ਹੀ ਪ੍ਰੇਸ਼ਾਨੀ ਬੱਚਿਆਂ ਨੂੰ ਵੀ ਹੁੰਦੀ ਹੈ।  ਇਸ ਲਈ ਉਨ੍ਹਾਂ ਨੂੰ ਅਜਿਹੇ ਕੱਪੜੇ ਪਹਿਨਾਉਣਾ ਜ਼ਰੂਰੀ ਹੈ, ਜਿਨ੍ਹਾਂ ਵਿਚ ਉਹ ਆਰਾਮਦਾਇਕ ਮਹਿਸੂਸ ਕਰ ਸਕਣ ਅਤੇ ਖੁੱਲ ਕੇ ਖੇਡ ਸਕਣ। ਬੱਚਿਆਂ ਨੂੰ ਹਲਕੇ ਕੱਪੜੇ ਜਿਵੇਂ ਸੂਤੀ, ਮਲਮਲ, ਲਿਨੇਨ ਦੇ ਡਰੈਸ ਪੁਆਉਣੇ ਚਾਹੀਦੇ ਹਨ, ਜਿਸ ਦੇ ਨਾਲ ਗਰਮੀ ਵਿਚ ਉਨ੍ਹਾਂ ਨੂੰ ਉਲਝਣ ਮਹਿਸੂਸ ਨਾ ਹੋਵੇ। ਗਰਮੀ ਤੋਂ ਬਚਣ ਲਈ ਬੱਚਿਆਂ ਨੂੰ ਖੁਸ਼ਨੁਮਾ ਰੰਗ ਜਿਵੇਂ ਪੀਲੇ ਅਤੇ ਲਾਲ ਨੂੰ ਸਫੇਦ ਰੰਗ ਦੇ ਕੱਪੜੇ ਦੇ ਨਾਲ ਮਿਲਦੇ-ਜੁਲਦੇ ਕੱਪੜੇ ਪਹਿਨਾਓ, ਜਿਸ ਦੇ ਨਾਲ ਉਨ੍ਹਾਂ ਨੂੰ ਜ਼ਿਆਦਾ ਗਰਮੀ ਨਾ ਲੱਗੇ।  

ਬੱਚਿਆਂ ਲਈ ਇਕ ਵੱਖਰਾਂ ਟਰੈਵਲ ਵਾਰਡਰੋਬ ਬਣਾਉ, ਜਿਸ ਵਿਚ ਪ੍ਰਿੰਟ ਅਤੇ ਕਾਰਟੂਨ ਕੈਰੇਕਟਰ ਵਾਲੇ ਡਰੈਸ ਹੋਣ। ਕੁੜੀਆਂ ਹਾਲਟਰ ਨੇਕ ਟਾਪਸ ਦੇ ਨਾਲ ਸ਼ਾਰਟ ਡਰੈਸ ਵਿਚ ਵਧੀਆਂ ਦਿਸਦੀਆਂ ਹਨ ਅਤੇ ਇਹ ਗਰਮੀਆਂ ਦੇ ਮੌਸਮ ਵਿਚ ਆਰਾਮਦਾਇਕ ਵੀ ਰਹਿੰਦਾ ਹੈ। ਕੈਜੁਅਲ ਆਉਂਟਿੰਗ ਲਈ ਗਰਮੀਆਂ ਵਿਚ ਫਲੋਰਲ ਪ੍ਰਿੰਟ ਵਾਲੇ ਕਾਟਨ ਜੰਪਸੂਟ ਢੁਕਵੇਂ ਰਹਿੰਦੇ ਹਨ। ਮੁੰਡੇ ਦਿਨ ਵਿਚ ਹਲਕੇ ਟੀ-ਸ਼ਰਟ ਦੇ ਨਾਲ ਜਾਗਰਸ ਪਹਿਨ ਸਕਦੇ ਹਨ। ਬਾਲਗਾਂ ਦੇ ਫ਼ੈਸ਼ਨ ਤੋਂ ਪ੍ਰੇਰਿਤ ਹੋ ਕੇ ਮੁੰਡੇ ਸ਼ਾਮ ਦੇ ਸਮੇਂ ਆਉਟਿੰਗ ਲਈ ਅਨੋਖੇ ਪ੍ਰਿੰਟ ਵਾਲੇ ਸ਼ਰਟ ਪਹਿਨਣ ਵੀ ਪਸੰਦ ਕਰ ਰਹੇ ਹਨ।  

ਟਰਾਪਿਕਲ ਪ੍ਰਿੰਟ ਵਾਲੇ ਸ਼ਰਟ ਨੂੰ ਆਸਾਨੀ ਨਾਲ ਸ਼ਾਰਟਸ ਦੇ ਨਾਲ ਪਾਇਆ ਜਾ ਸਕਦਾ ਹੈ। ਇਸ ਨੂੰ ਦਿਨ ਵਿਚ ਜਾਂ ਸ਼ਾਮ ਦੇ ਸਮੇਂ ਬਾਹਰ ਜਾਂਦੇ ਸਮੇਂ ਬੱਚੇ ਪਹਿਨ ਸਕਦੇ ਹਨ।  ਗਰਮੀਆਂ ਵਿਚ ਗੂੜੇ ਰੰਗਾਂ ਦੇ ਚਲਨ ਵਿਚ ਰਹਿਣ ਦੀ ਸੰਭਾਵਨਾ ਹੈ। ਕੁੱਝ ਨਵਾਂਪਣ ਲਿਆਉਣ ਲਈ ਵਾਰਡਰੋਬ ਵਿਚ ਪੀਲੇ ਰੰਗ ਦੇ ਡਰੈਸ ਨੂੰ ਸ਼ਾਮਿਲ ਕਰੋ। ਇਨ੍ਹਾਂ ਰੰਗਾਂ ਦੇ ਡਰੈਸ ਗਰਮੀਆਂ ਵਿਚ ਬਾਹਰ ਘੁੰਮਣ -ਫਿਰਣ, ਛੁੱਟੀਆਂ ਮਨਾਉਣ ਲਈ ਸਭ ਤੋਂ ਵਧੀਆ ਹਨ।