ਪ੍ਰੀਖਿਆ ਤੋਂ ਪਹਿਲਾਂ ਕੱਪੜੇ ਉਤਾਰ ਕੇ ਤਲਾਸ਼ੀ ਦੇਣ ਦੇ ਡਰੋਂ ਵਿਦਿਆਰਥਣ ਨੇ ਲਿਆ ਫਾਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰੀਖਿਆ ਦੌਰਾਨ ਕੱਪੜੇ ਉਤਾਰ ਕੇ ਤਲਾਸ਼ੀ ਲਏ ਜਾਣ ਦੇ ਡਰ ਤੋਂ ਮੱਧ ਪ੍ਰਦੇਸ਼ ਦੇ ਜਸ਼ਪੁਰ ਵਿਚ ਸਥਿਤ ਇਕ ਪਿੰਡ ਦੀ ਵਿਦਿਆਰਥਣ ਨੇ ਫਾਂਸੀ ਲਗਾ ਕੇ ਆਪਣੀ ਜਾਨ ਗਵਾ ਦਿੱਤੀ।

Student hanged herself

ਮੱਧ ਪ੍ਰਦੇਸ਼- ਪ੍ਰੀਖਿਆ ਦੌਰਾਨ ਕੱਪੜੇ ਉਤਾਰ ਕੇ ਤਲਾਸ਼ੀ ਲਏ ਜਾਣ ਦੇ ਡਰ ਤੋਂ ਮੱਧ ਪ੍ਰਦੇਸ਼ ਦੇ ਜਸ਼ਪੁਰ ਵਿਚ ਸਥਿਤ ਇਕ ਪਿੰਡ ਦੀ ਵਿਦਿਆਰਥਣ ਨੇ ਫਾਂਸੀ ਲਗਾ ਕੇ ਆਪਣੀ ਜਾਨ ਗਵਾ ਦਿੱਤੀ। ਘਟਨਾ 5 ਮਾਰਚ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ 16 ਸਾਲਾ ਵਿਦਿਆਰਥਣ ਨੇ ਇਕ ਮਾਰਚ ਨੂੰ ਆਪਣੇ ਭਰਾ ਨੂੰ ਦੱਸਿਆ ਕਿ ‘ਜੇਕਰ ਇਸ ਤਰ੍ਹਾਂ ਦੀ ਘਟਨਾ ਮੇਰੇ ਨਾਲ ਘਟੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ’।

ਵਿਦਿਆਰਥਣ ਨੇ ਆਪਣੇ ਭਰਾ ਨੂੰ ਦੱਸਿਆ ਸੀ ਕਿ ਉਸਦੇ ਸਕੂਲ ਦੀਆਂ ਦੋ ਲੜਕੀਆਂ ਅਤੇ ਇਕ ਲੜਕੇ ਦੀ ਪ੍ਰੀਖਿਆ ਹਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਜਬਰਦਸਤੀ ਪਰਚੀ ਖੋਜਣ ਲਈ ਕੱਪੜੇ ਉਤਾਰ ਕੇ ਉਹਨਾਂ ਦੀ ਤਲਾਸ਼ੀ ਲਈ ਗਈ। 4 ਮਾਰਚ ਨੂੰ ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਗਈ।

ਮਾਮਲਾ ਸਮਝ ਆਉਣ ਤੋਂ ਬਾਅਦ ਜੈਪੁਰ ਦੇ ਡੀਸੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਬੁਧਵਾਰ ਤੱਕ ਮਾਮਲੇ ਵਿਚ ਕਿਸੇ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਗਿਆ। ਡੀਸੀ ਮੁਤਾਬਿਕ ਸਕੂਲ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦੇ ਬਿਆਨ ਦਰਜ ਕਰਨ ਦੀ ਲੋੜ ਹੈ। ਇਕ ਅਧਿਕਾਰੀ ਮੁਤਾਬਿਕ ਪ੍ਰਸ਼ਾਸਨ ਬੋਰਡ ਪ੍ਰੀਖਿਆਵਾਂ ਦੇ ਚੱਲਦੇ ਵਿਦਿਆਰਥੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਹੈ। ਮਾਮਲੇ ਦੀ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।