ਘਰ ਵਿੱਚ ਅਸਾਨੀ ਨਾਲ ਬਣਾਉ ਮਿਕਸ ਦਾਲ
ਇੱਕ ਚੀਜ ਜੋ ਹਰ ਰੋਜ਼ ਭਾਰਤੀ ਘਰਾਂ ਵਿੱਚ ਪਾਈ ਜਾਂਦੀ ਹੈ ਉਹ ਹਨ ਦਾਲਾਂ ।
ਚੰਡੀਗੜ੍ਹ: ਇੱਕ ਚੀਜ ਜੋ ਹਰ ਰੋਜ਼ ਭਾਰਤੀ ਘਰਾਂ ਵਿੱਚ ਪਾਈ ਜਾਂਦੀ ਹੈ ਉਹ ਹਨ ਦਾਲਾਂ । ਜ਼ਿਆਦਾਤਰ ਤੁਸੀਂ 1 ਕਿਸਮ ਦੀ ਦਾਲ ਜਾਂ ਵੱਧ ਤੋਂ ਵੱਧ 2 ਕਿਸਮ ਦੀਆਂ ਦਾਲਾਂ ਨੂੰ ਮਿਕਸ ਕਰਕੇ ਬਣਾਇਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੁੱਲ 4 ਦਾਲ ਨੂੰ ਕਿਵੇਂ ਮਿਲਾਉਣਾ ਹੈ ਅਤੇ ਕਿਵੇਂ ਪਕਾਉਣਾ ਹੈ। ਨਾਲ ਹੀ ਤੁਸੀਂ ਇਨ੍ਹਾਂ ਦਾਲਾਂ ਵਿਚ ਪਾਏ ਜਾਣ ਵਾਲੇ ਵਿਸ਼ੇਸ਼ ਪੌਸ਼ਟਿਕ ਤੱਤ ਜਾਣੋਗੇ…
ਦਾਲ ਬਣਾਉਣ ਲਈ ਲੋਂੜੀਦੀ ਸਮੱਗਰੀ
ਉੜਦ ਦਾਲ,ਮੁੰਗ ਦੀ ਦਾਲ,ਤੂਰ ਭਾਵ ਅਰਹਰ ਦਾਲ,ਮਸੂਰ ਦਾਲ ,ਘਿਉ,ਸੁੱਕੀਆਂ ਲਾਲ ਮਿਰਚਾਂ ਇਨ੍ਹਾਂ ਚਾਰ ਦਾਲਾਂ ਨੂੰ ਮਿਲਾਓ ਅਤੇ ਉਨ੍ਹਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਓ ਦਿਓ। ਭਿੱਜਣ ਤੋਂ ਬਾਅਦ ਇਸ ਨੂੰ ਕੂਕਰ ਵਿਚ ਪਾਓ ਅਤੇ ਇਸ ਨੂੰ 2 ਤੋਂ 3 ਸੀਟੀਆਂ ਵਿਚ ਪਕਾਓ।ਜਿਵੇਂ ਆਮ ਦਾਲ ਨੂੰ ਪਕਾਇਆ ਜਾਂਦਾ ਹੈ। ਦਾਲ ਬਣਨ ਤੋਂ ਬਾਅਦ ਦਾਲ ਨੂੰ ਕੂਕਰ ਵਿੱਚ ਹੀ ਪਿਆ ਰਹਿਣ ਦਿਉ
ਹੁਣ ਵਾਰੀ ਤੜਕੇ ਦੀ
ਕੜਾਹੀ ਵਿਚ ਘਿਓ ਲਓ, ਜੀਰਾ, ਲਾਲ ਮਿਰਚ ਪਾਓ ਅਤੇ ਥੋੜ੍ਹਾ ਜਿਹਾ ਪਾਣੀ ਮਿਲਾਓ, ਤਾਂ ਜੋ ਮਸਾਲਾ ਨਾ ਸੜ ਜਾਵੇ। ਪਾਣੀ ਪਾਉਣ ਵੇਲੇ ਧਿਆਨ ਰੱਖੋ। ਤੜਕਾ ਤਿਆਰ ਹੋ ਜਾਵੇ ਇਸ ਨੂੰ ਦਾਲ ਦੇ ਵਿੱਚ ਪਾ ਦਿਓ। ਲਉ ਜੀ ਆਪਣੀ ਮਿਕਸ ,ਸਿਹਤਮੰਦ ਦਾਲ ਤਿਆਰ ਹੈ।