ਘਰ 'ਚ ਹੀ ਬਣਾਓ ਡਰਾਈਫਰੂਟ ਚਾਕਲੇਟ ਬਾਰਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਮੱਗਰੀ : ਵਾਈਟ ਕੰਪਾਉਂਡ 185 ਗਰਾਮ, ਡਾਰਕ ਕੰਪਾਉਂਡ 375 ਗਰਾਮ, ਕਿਸ਼ਮਿਸ਼ ½ ਕਪ, ਕਾਜੂ ½ ਕਪ, ਅਖ਼ਰੋਟ ½ ਕਪ, ਪਿਸਤੇ 2 ਟੇਬਲ ਸਪੂਨ..

Dry Fruits Chocolate

ਸਮੱਗਰੀ : ਵਾਈਟ ਕੰਪਾਉਂਡ 185 ਗਰਾਮ, ਡਾਰਕ ਕੰਪਾਉਂਡ 375 ਗਰਾਮ, ਕਿਸ਼ਮਿਸ਼ ½ ਕਪ, ਕਾਜੂ ½ ਕਪ, ਅਖ਼ਰੋਟ ½ ਕਪ, ਪਿਸਤੇ 2 ਟੇਬਲ ਸਪੂਨ

ਢੰਗ : ਡਰਾਈਫਰੂਟ ਚਾਕਲੇਟ ਬਾਰਕ ਬਣਾਉਣ ਲਈ ਸੱਭ ਤੋਂ ਪਹਿਲਾਂ ਕਾਜੂ ਨੂੰ ਬਰੀਕ ਟੁਕੜਿਆਂ ਵਿਚ ਕੱਟ ਕੇ ਤਿਆਰ ਕਰ ਲਓ, ਅਖ਼ਰੋਟ ਨੂੰ ਵੀ ਛੋਟਾ ਛੋਟਾ ਕੱਟ ਕੇ ਤਿਆਰ ਕਰ ਲਓ ਅਤੇ ਪਿਸਤਿਆਂ ਨੂੰ ਵੀ ਇਸੇ ਤਰ੍ਹਾਂ ਨਾਲ ਬਰੀਕ ਟੁਕੜਿਆਂ ਵਿੱਚ ਕੱਟ ਲਓ। ਕਿਸ਼ਮਿਸ਼ ਦੇ ਡੰਠਲ ਹਟਾ ਕੇ ਇਸ ਨੂੰ ਸਾਫ਼ ਕਰ ਲਓ। ਡਰਾਈਫਰੂਟ ਨੂੰ ਮਾਈਕਰੋਵੇਵ ਵਿਚ 1 ਮਿੰਟ ਲਈ ਰੋਸਟ ਕਰ ਲਓ। ਵਾਈਟ ਕੰਪਾਉਂਡ ਚਾਕਲੇਟ ਨੂੰ ਬਰੀਕ ਕੱਟ ਕੇ ਜਾਂ ਤੋੜ ਕਰ ਕੇ ਕੌਲੇ ਵਿਚ ਕੱਢ ਲਓ। ਇਸੇ ਤਰ੍ਹਾਂ ਨਾਲ ਡਾਰਕ ਕੰਪਾਉਂਡ ਚਾਕਲੇਟ ਨੂੰ ਵੀ ਬਰੀਕ ਕੱਟ ਕਰ ਜਾਂ ਤੋੜ ਕੇ ਦੂਜੇ ਕੌਲੇ ਵਿਚ ਕੱਢ ਲਓ। 

ਡਾਰਕ ਕੰਪਾਉਂਡ ਚਾਕਲੇਟ ਨੂੰ 1 ਮਿੰਟ ਲਈ ਮਾਈਕਰੋਵੇਵ ਕਰ ਲਓ। ਚਾਕਲੇਟ ਨੂੰ ਬਾਹਰ ਕੱਢੋ ਅਤੇ ਇਸ ਨੂੰ ਚਲਾਓ,  ਥੋੜ੍ਹੀ ਦੇਰ ਤੱਕ ਚਲਾਉਂਦੇ ਰਹੋ, ਚਾਕਲੇਟ ਪੂਰੀ ਤਰ੍ਹਾਂ ਮੈਲਟ ਹੋ ਜਾਂਦੀ ਹੈ, ਚਾਕਲੇਟ ਮੈਲਟ ਹੋ ਕੇ ਤਿਆਰ ਹੈ। ਇਸੇ ਤਰ੍ਹਾਂ ਵਾਈਟ ਕੰਪਾਉਂਡ ਚਾਕਲੇਟ ਨੂੰ ਵੀ 40 ਸੈਕਿੰਡ ਲਈ ਮਾਈਕਰੋਵੇਵ ਕਰ ਲਓ, ਕੌਲੇ ਨੂੰ ਬਾਹਰ ਕੱਢੋ ਅਤੇ ਚਾਕਲੇਟ ਨੂੰ ਚੰਗੇ ਤਰ੍ਹਾਂ ਚਲਾਉਂਦੇ ਰਹੇ ਚੌਕਲੇਟ ਮੈਲਟ ਹੋ ਕੇ ਤਿਆਰ ਹੋ ਜਾਵੇਗੀ।

ਦੋਹਾਂ ਚਾਕਲੇਟ ਮੈਲਟ ਹੋ ਕੇ ਤਿਆਰ ਹਨ। ਹੁਣ ਇਕ ਟ੍ਰੇ ਲਓ ਉਸ 'ਤੇ ਉਸੇ ਦੇ ਸਾਈਜ਼ ਦੇ ਬਰਾਬਰ ਦਾ ਬਟਰ ਪੇਪਰ ਰੱਖ ਦਿਓ। ਹੁਣ ਇਸ ਪੇਪਰ 'ਤੇ ਮੈਲਟ ਹੋਈ ਡਾਰਕ ਕੰਪਾਉਂਡ ਚਾਕਲੇਟ ਚੱਮਚ ਨਾਲ ਕਿਵੇਂ ਦੀ ਵੀ ਲਕੀਰ ਅਤੇ ਡਿਜ਼ਾਇਨ ਬਣਾਉਂਦੇ ਹੋਏ ਪਾਓ ਅਤੇ ਇਸ ਨੂੰ ਸੈਟ ਹੋਣ ਦਿਓ, ਹੁਣ ਇਸ 'ਤੇ ਮੈਲਟ ਹੋਈ ਵਾਈਟ ਕੰਪਾਉਂਡ ਚਾਕਲੇਟ ਪਾ ਕਰ ਫੈਲਾ ਦਿਓ, ਹੁਣ ਇਸ ਦੇ 'ਤੇ ਡਾਰਕ ਕੰਪਾਉਂਡ ਚਾਕਲੇਟ ਨੂੰ ਪਾ ਕੇ ਇਕ ਵਾਂਗ ਫੈਲਾ ਦਿਓ ਅਤੇ ਇਸ ਦੇ ਉਤੇ ਰੋਸਟ ਕੀਤੇ ਹੋਏ ਡਰਾਈ ਫਰੂਟ ਇਕ ਜਿਹੇ ਫੈਲਾਉਂਦੇ ਹੋਏ ਪਾ ਦਿਓ। ਬਾਰਕ ਨੂੰ 10 ਮਿੰਟ ਫਰਿਜ਼ਰ ਵਿਚ ਸੈਟ ਹੋਣ ਲਈ ਰੱਖ ਦਿਓ।

ਡਰਾਈਫਰੂਟ ਚਾਕਲੇਟ ਬਾਰਕ ਬਣ ਕੇ ਤਿਆਰ ਹੈ। ਬਾਰਕ ਨੂੰ ਟੁਕੜਿਆਂ ਵਿਚ ਤੋਡ਼ ਕੇ ਪਲੇਟ ਵਿਚ ਰੱਖ ਲਓ। ਸਵਾਦਿਸ਼ਟ ਡਰਾਈਫਰੂਟ ਚਾਕਲੇਟ ਬਾਰਕ ਬਣ ਕੇ ਤਿਆਰ ਹੈ। ਡਰਾਈਫਰੂਟ ਚਾਕਲੇਟ ਬਾਰਕ ਨੂੰ ਫਰਿਜ ਵਿਚ ਰੱਖ ਕੇ 2 - 3 ਮਹਿਨੇ ਖਾਧਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ