5 ਮਿੰਟ ‘ਚ ਬਨਣ ਵਾਲੀਆਂ 3 ਹਾਟ ਚਾਕਲੇਟ ਡਰਿੰਕਸ, ਸਿੱਖੋ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੀਜ ਹੋਵੇ ਤਿਉਹਾਰ ਹੋਵੇ ਜਾਂ ਕੋਈ ਹੋਰ ਖ਼ਾਸ ਪਲ ਇਨ੍ਹਾਂ ਪਲਾਂ ਨੂੰ ਬੇਹੱਦ ਖ਼ੂਬਸੂਰਤ ਬਣਾਉਣ...

3 hot chocolate drinks

ਚੰਡੀਗੜ੍ਹ: ਤੀਜ ਹੋਵੇ ਤਿਉਹਾਰ ਹੋਵੇ ਜਾਂ ਕੋਈ ਹੋਰ ਖ਼ਾਸ ਪਲ ਇਨ੍ਹਾਂ ਪਲਾਂ ਨੂੰ ਬੇਹੱਦ ਖ਼ੂਬਸੂਰਤ ਬਣਾਉਣ ਲਈ ਅਤੇ ਸਭ ਦਾ ਮੂੰਹ ਮਿੱਠਾ ਕਰਵਾਉਣ ਲਈ ਹਰ ਕੋਈ ਚਾਕਲੇਟ ਤਾਂ ਬਾਜ਼ਾਰ ਤੋਂ ਖਰੀਦ ਕੇ ਲਿਆਂਦਾ ਹੈ। ਚਾਕਲੇਟ ਬੱਚਿਆਂ ਤੋਂ ਲੈ ਕਾ ਵੱਡਿਆਂ ਤੱਕ ਦੀ ਅੱਜ ਪਹਿਲੀ ਪਸੰਦ ਬਣੀ ਹੋਈ ਹੈ। ਤਾਂ ਜਿਸ ਚਾਕਲੇਟ ਦੇ ਲੋਕ ਇਨ੍ਹੇ ਦੀਵਾਨੇ ਹੋਣ ਤਾਂ ਕਿਉਂ ਨਾ ਉਸ ਤੋਂ ਕੁਝ ਅਲੱਗ ਬਣਾਇਆ ਜਾਵੇ। ਤਾਂ ਅੱਜ ਅਸੀਂ ਤੁਹਾਨੂੰ ਚਾਟ ਚਾਕਲੇਟ ਗੋਰਮੇਟ ਡ੍ਰਿੰਕਸ ਬਣਾਉਣਾ ਸਿਖਾਉਂਦੇ ਹਾਂ।

ਸਮੱਗਰੀ

ਦੁੱਧ- 150 ਮਿ.ਲੀ

ਕੋਕੋ ਪਾਉਡਰ- 10 ਗ੍ਰਾਮ

ਚਾਕਲੇਟ ਸਾਸ- 100 ਗ੍ਰਾਮ

ਵਨਿਲਾ ਏਸੇਂਸ- 2 ਮਿ.ਲੀ

ਮਾਰਸ਼ ਮੈਲੋਜ- 5 ਤੋਂ 6

ਬਨਾਉਣ ਦੀ ਵਿਧੀ:

ਇਕ ਪਤੀਲੇ ਵਿਚ ਦੁੱਧ ਗਰਮ ਕਰੋ, ਦੁੱਧ ਗਰਮ ਹੁੰਦੇ ਹੀ ਕੋਕੋ ਪਾਉਡਰ ਪਾ ਕੇ ਲਗਾਤਾਰ ਉਸਨੂੰ ਹਲਾਉਂਦੇ ਰਹੋ। ਕੋਕੋ ਪਾਉਡਰ ਚੰਗੀ ਤਰ੍ਹਾਂ ਮਿਕਸ ਹੋ ਜਾਣ ‘ਤੇ ਚਾਕਲੇਟ ਸਾਸ ਹੋਰ ਪਾ ਦਓ। ਯਾਦ ਰੱਖੋ ਚਾਕਲੇਟ ਚੰਗੀ ਤਰ੍ਹਾਂ ਘੁੱਲਣ ਤੱਕ ਲਗਾਤਾਰ ਦੁੱਧ ਹਲਾਉਂਦੇ ਰਹੋ। ਥਿਕ ਚਾਕਲੇਟ ਦੁੱਧ ਤਿਆਰ ਹੋ ਜਾਣ ‘ਤੇ ਗੈਰ ਬੰਦ ਕਰ ਦਓ। ਲਓ ਜੀ ਤੁਹਾਡੀ ਹਾਟ ਚਾਕਲੇਟ ਰੇਸਿਪੀ ਬਣ ਕਿ ਤਿਆਰ ਹੈ, ਅਪਣੇ ਮਨਪਸੰਦ ਗਲਾਸ ਵਿਚ ਪਾ ਕੇ ਆਰਾਮ ਨਾਲ ਪੀਓ। ਗਲਾਸ ਵਿਚ ਪਾਉਣ ਤੋਂ ਪਹਿਲਾਂ ਵਨਿਲਾ ਏਸੇਂਸ ਦੀਆਂ ਬੁੰਦਾਂ ਉਨ੍ਹਾਂ ‘ਚ ਪਾਉਣਾ ਨਾ ਭੁੱਲੋ। ਅਪਣੀ ਮਨਪਸੰਦ ਮਾਰਸ਼ ਮੈਲੇਜ ਦੇਨਾਲ ਅਪਣੀ ਹਾਟ ਚਾਕਲੇਟ ਡ੍ਰਿੰਕਸ ਦਾ ਮਜਾ ਲਓ।

ਸਮੱਗਰੀ

ਦੁੱਧ- 4 ਕੱਪ

ਕੋਕੋ ਪਾਉਡਰ- ¼ ਕੱਪ

ਦਾਲ ਚੀਨੀ- 1 ਸਟਿਕ

ਸ਼ਹਿਦ- 1 ਟੇਬਲ ਸਪੂਨ

ਬ੍ਰਾਉਨ ਸ਼ੂਗਰ- 1/8 ਟੇਬਲ ਸਪੂਨ

ਮਾਰਸ਼ ਮੈਲੋਜ- 4

ਬਨਾਉਣ ਦੀ ਵਿਧੀ:

ਇਕ ਸਾਸਪੈਨ ਵਿਚ ਦੁੱਧ ਪਾ ਕੇ ਗੈਸ ‘ਤੇ ਰੱਖ ਦੋਏ, ਦੁੱਧ ਵਿਚ ਕੋਕੋ ਪਾਉਡਰ, ਵਨੀਲਾ ਬੀਨ ਸਟਿਕ ਤੇ ਬ੍ਰਾਉਨ ਸ਼ੁਗਰ ਪਾ ਕੇ ਉਬਲਣ ਦਓ। ਦੁੱਧ ਠੰਡਾ ਹੋਣ ਤੋਂ ਬਾਅਦ ਮਲਮਲ ਦੇ ਕੱਪੜੇ ਨਾਲ ਦੁੱਧ ਛਾਣ ਲਓ। ਛਾਨਣ ਤੋਂ ਬਾਅਦ ਦੁੱਧ ਵਿਚ ਸ਼ਹਿਦ ਮਿਲਾਓ। ਤੁਹਾਡੀ ਦੂਜੀ ਹਾਟ ਚਾਕਲੇਟ ਰੇਸਿਪੀ ਤਿਆਰ ਹੈ, ਬਾਰਿਸ਼ ਦੇ ਮੌਸਮ ਵਿਚ ਘਰ ਬੈਠੇ ਹੀ ਕੈਫ਼ੇ ਵਰਗੀ ਹਾਟ ਚਾਕਲੇਟ ਦਾ ਮਜਾ ਲਓ।

ਸਮੱਗਰੀ

ਦੁੱਧ- 1 ਤੋਂ ½ ਕੱਪ

ਹੈਵੀ ਕ੍ਰੀਮ- ½ ਕੱਪ

ਕੋਕੋ ਪਾਉਡਰ- 1 ਟੇਬਲ ਸਪੂਨ

ਵਨੀਲਾ ਏਸੇਂਸ-1/2 ਟੀ ਸਪੂਨ

ਚਾਪੜ ਚਾਕਲੇਟ- 150 ਗ੍ਰਾਮ

ਬਣਾਉਣ ਦੀ ਵਿਧੀ:

ਇਸ ਹਾਟ ਚਾਕਲੇਟ ਨੂੰ ਬਣਾਉਣਾ ਸਭ ਤੋਂ ਜ਼ਿਆਦਾ ਆਸਾਨ ਹੈ, ਇਸ ਦੇ ਲਈ ਸਾਰੀ ਸਮੱਗਰੀ ਨੂੰ ਇਕੱਠਾ ਸਾਸਪੂਨ ਵਿਚ ਪਾ ਕੇ ਗੈਸ ‘ਤੇ ਉਬਲਣ ਲਈ ਰੱਖ ਦਓ। ਉਬਾਲੀ ਆਉਣ ‘ਤੇ ਗੈਸ ਸਿਮ ਕਰ ਦਓ ਅਤੇ ਫਿਰ 10 ਮਿੰਟ ਦੇ ਲਈ ਚਾਕਲੇਟ ਨੂੰ ਪੱਕਣ ਦਓ। ਹੁਣ ਚਾਕਲੇਟ ਨੂੰ ਉਬਾਲੀ ਨਾ ਆਉਣ ਦਓ। 10 ਮਿੰਟ ਤੋਂ ਬਾਅਦ ਚਾਕਲੇਟ ਸਾਸ ਨੂੰ ਅਪਣੇ ਮਨਪਸੰਦ ਤਿੰਨ ਕੱਪ ਵਿਚ ਕੱਢ ਲਓ। ਡ੍ਰਿੰਕ ਨੂੰ ਮਾਰਸ਼ਮੈਲੇਜ ਜਾਂ ਫਿਰ ਵਿਪਡ ਕ੍ਰੀਮ ਦੇ ਨਾਲ ਗਾਰਨਿਸ਼ ਕਰੋ। ਤੁਹਾਡੀ ਤੀਜੀ ਹਾਟ ਚਾਕਲੇਟ ਡ੍ਰਿੰਕ ਬਣ ਕੇ ਤਿਆਰ ਹੈ। ਤਿੰਨਾਂ ਡ੍ਰਿੰਕਸ ਨੂੰ ਵਾਰੀ-ਵਾਰੀ ਕਰਕੇ ਜਰੂਰ ਬਣਾ ਕੇ ਖੁਦ ਵੀ ਪੀਓ ਤੇ ਪਰਵਾਰ ਅਤੇ ਫ੍ਰੇਂਡਜ਼ ਦੇ ਨਾਲ ਸ਼ੇਅਰ ਜਰੂਰ ਕਰੋ।