ਘਰ ਦੀ ਰਸੋਈ ਵਿਚ : ਮੂੰਗੀ ਦਾਲ ਦਾ ਹਲਵਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੂੰਗੀ ਦੀ ਦਾਲ ਦਾ ਹਲਵਾ ਇਕ ਰਾਜਸਥਾਨੀ ਡਿਸ਼ ਹੈ ਪਰ ਪੂਰੇ ਭਾਰਤ ਵਿਚ ਇਹ ਬਹੁਤ ਹੀ ਮਸ਼ਹੂਰ ਹੈ। ਆਓ ਬਣਾਉਣਾ ਸ਼ੁਰੂ ਕਰਦੇ ਹਾਂ ਸਵਾਦ ਵਿਚ ਲਾਜਵਾਬ ਮੂੰਗੀ ਦੀ ਦਾਲ ...

Moong Dal Halwa

ਮੂੰਗੀ ਦੀ ਦਾਲ ਦਾ ਹਲਵਾ ਇਕ ਰਾਜਸਥਾਨੀ ਡਿਸ਼ ਹੈ ਪਰ ਪੂਰੇ ਭਾਰਤ ਵਿਚ ਇਹ ਬਹੁਤ ਹੀ ਮਸ਼ਹੂਰ ਹੈ। ਆਓ ਬਣਾਉਣਾ ਸ਼ੁਰੂ ਕਰਦੇ ਹਾਂ ਸਵਾਦ ਵਿਚ ਲਾਜਵਾਬ ਮੂੰਗੀ ਦੀ ਦਾਲ ਦਾ ਹਲਵਾ। 

ਸਮੱਗਰੀ- 2 ਚਮਚ ਹਰੀ ਇਲਾਇਚੀ ਦਾ ਪਾਊਡਰ, 1/2 ਕੱਪ ਮੂੰਗੀ ਦੀ ਦਾਲ, 1/2 ਕੱਪ ਖੋਆ, 1/2 ਕੱਪ ਦੁੱਧ, 1 ਕੱਪ ਖੰਡ, 1 ਕੱਪ ਦੇਸੀ ਘਿਉ, 2 ਚਮਚ ਕਣਕ ਦਾ ਆਟਾ, 1/2 ਕੱਪ ਸੁੱਕੇ ਮੇਵੇ

ਵਿਧੀ - ਦਾਲ ਨੂੰ 3-4 ਘੰਟਿਆਂ ਲਈ ਪਾਣੀ 'ਚ ਭਿਓਂ ਕੇ ਰੱਖ ਦਿਓ ਅਤੇ ਫਿਰ ਇਸ ਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ ਪੀਸ ਲਓ। ਇਕ ਪਤਲੇ ਕੱਪੜੇ 'ਚ ਪਾ ਕੇ ਇਸ ਨੂੰ ਲਟਕਾ ਦਿਓ ਤਾਂ ਜੋ ਇਸ 'ਚੋਂ ਪਾਣੀ ਨਿਕਲ ਜਾਵੇ। ਹੁਣ ਇਕ ਕੜਾਹੀ 'ਚ ਘਿਉ ਨੂੰ ਗਰਮ ਕਰੋ, ਗਰਮ ਘਿਉ 'ਚ 2 ਚਮਚ ਕਣਕ ਦਾ ਆਟਾ ਪਾ ਕੇ ਭੂਰਾ ਹੋਣ ਤਕ ਭੁੰਨੋ।

ਹੁਣ ਇਸ 'ਚ ਪੀਸੀ ਹੋਈ ਦਾਲ ਪਾਓ ਅਤੇ ਇਸ ਨੂੰ 15-20 ਮਿੰਟ ਘੱਟ ਸੇਕ 'ਤੇ ਭੂਰਾ ਹੋਣ ਤਕ ਭੁੰਨੋ। ਖੋਏ ਨੂੰ ਹੱਥ ਨਾਲ ਤੋੜੋ ਅਤੇ ਫਰਾਈ ਕੀਤੀ ਹੋਈ ਦਾਲ ਪਾ ਕੇ ਦੁਬਾਰਾ 10-15 ਮਿੰਟ ਤਕ ਭੁੰਨੋ। ਇਸ 'ਚ ਉਬਲਿਆ ਹੋਇਆ ਦੁੱਧ, ਖੰਡ ਅਤੇ ਸੁੱਕੇ ਮੇਵੇ ਪਾ ਕੇ ਉਦੋਂ ਤਕ ਭੁੰਨੋ ਜਦੋਂ ਤਕ ਹਲਵਾ ਘਿਉ ਨਾ ਛੱਡਣ ਲੱਗੇ। ਫਿਰ ਇਸ 'ਚ ਹਰੀ ਇਲਾਇਚੀ ਪੀਸੀ ਹੋਈ ਪਾ ਕੇ ਗਰਮ-ਗਰਮ ਸਰਵ ਕਰੋ।