ਅਚਾਰੀ ਭਰਵਾਂ ਕਰੇਲੇ ਬਣਾਉਣ ਦਾ ਤਰੀਕਾ
ਕਰੇਲਾ 5 (250 ਗਰਾਮ), ਸਰੋਂ ਦਾ ਤੇਲ 4 ਟੇਬਲ ਸਪੂਨ, ਜੀਰਾ ½ ਛੋਟਾ ਚੱਮਚ, ਮੇਥੀ ਦਾਣਾ ½ ਛੋਟਾ ਚੱਮਚ, ਸਰੋਂ ਦੇ ਦਾਣੇ ½ ਛੋਟਾ ਚੱਮਚ, ਹਿੰਗ ½ ਚਿਟਕੀ, ਹਲਦੀ...
ਕਰੇਲਾ 5 (250 ਗਰਾਮ), ਸਰੋਂ ਦਾ ਤੇਲ 4 ਟੇਬਲ ਸਪੂਨ, ਜੀਰਾ ½ ਛੋਟਾ ਚੱਮਚ, ਮੇਥੀ ਦਾਣਾ ½ ਛੋਟਾ ਚੱਮਚ, ਸਰੋਂ ਦੇ ਦਾਣੇ ½ ਛੋਟਾ ਚੱਮਚ, ਹਿੰਗ ½ ਚਿਟਕੀ, ਹਲਦੀ ਪਾਉਡਰ ½ ਛੋਟਾ ਚੱਮਚ, ਲਾਲ ਮਿਰਚ ਪਾਉਡਰ ½ ਛੋਟਾ ਚੱਮਚ, ਅੰਬਚੂਰ ¾ ਛੋਟਾ ਚੱਮਚ, ਧਨਿਆ ਪਾਉਡਰ 1.5 ਛੋਟਾ ਚੱਮਚ, ਸੌਫ਼ ਪਾਉਡਰ 1.5 ਛੋਟਾ ਚੱਮਚ, ਲੂਣ 2 ਛੋਟੇ ਚੱਮਚ ਜਾਂ ਸਵਾਦ ਮੁਤਾਬਕ
ਢੰਗ : ਅਚਾਰੀ ਕਰੇਲਾ ਬਣਾਉਣ ਲਈ ਕਰੇਲੇ ਨੂੰ ਪਾਣੀ ਨਾਲ ਧੋ ਕੇ ਪਾਣੀ ਸਕਣ ਤੱਕ ਸੁਕਾ ਲਓ। ਕਰੇਲੇ ਦੇ ਦੋਨੇ ਪਾਸੇ ਡੰਠਲ ਕੱਟ ਕੇ 1 ਜਾਂ ਅੱਧਾ ਇੰਚ ਦੇ ਟੁਕੜਿਆਂ ਵਿਚ ਕੱਟ ਲਓ। ਕਟੇ ਹੋਏ ਟੁਕੜਿਆਂ ਨੂੰ ਕੋਲੇ ਵਿਚ ਪਾ ਦਿਓ ਅਤੇ ਇਹਨਾਂ ਟੁਕੜਿਆਂ ਵਿਚ 1 ਛੋਟੀ ਚੱਮਚ ਲੂਣ ਪਾ ਕੇ ਮਿਕਸ ਕਰ ਲਓ। ਕਰੇਲਿਆਂ ਨੂੰ 15 - 20 ਮਿੰਟ ਲਈ ਰੱਖ ਦਿਓ। ਇਸ ਤੋਂ ਕਰੇਲਿਆਂ ਦਾ ਕੌੜਾਪਣ ਘੱਟ ਹੋ ਜਾਂਦਾ ਹੈ।
20 ਮਿੰਟ ਬਾਅਦ ਕਰੇਲਿਆਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਦੋ ਵਾਰ ਧੋ ਕੇ ਛਲਨੀ ਨਾਲ ਪੁੰਨ ਲਓ। ਭਾਂਡੇ ਵਿਚ 1.5 ਜਾਂ 2 ਕਪ ਪਾਣੀ ਪਾ ਕੇ ਢੱਕ ਕੇ ਉਬਲਣ ਲਈ ਰੱਖ ਦਿਓ। ਪਾਣੀ ਵਿਚ ਉਬਾਲ ਆਉਣ 'ਤੇ ਢੱਕਣ ਹਟਾ ਕੇ ਕਰੇਲੇ ਵਾਲੀ ਛੱਨੀ ਨੂੰ ਭਾਂਡੇ ਦੇ ਉਤੇ ਰੱਖ ਦਿਓ ਅਤੇ ਕਰੇਲੇ ਨੂੰ ਢੱਕ ਕੇ ਭਾਫ਼ ਵਿਚ 5 ਮਿੰਟ ਲਈ ਤੇਜ ਅੱਗ 'ਤੇ ਪਕਣ ਦਿਓ।
5 ਮਿੰਟ ਬਾਅਦ ਕਰੇਲੇ ਚੈਕ ਕਰੋ, ਇਹ ਪਕ ਕੇ ਤਿਆਰ ਹਨ, ਗੈਸ ਬੰਦ ਕਰ ਦਿਓ ਅਤੇ ਛੱਨੀ ਨੂੰ ਭਾਂਡੇ ਤੋਂ ਕੱਢ ਕੇ ਵੱਖ ਰੱਖ ਲਓ। ਪੈਨ ਨੂੰ ਗੈਸ 'ਤੇ ਰੱਖ ਕੇ ਗਰਮ ਕਰੋ, ਪੈਨ ਵਿਚ 4 ਟੇਬਲ ਸਪੂਨ ਤੇਲ ਪਾਓ। ਤੇਲ ਗਰਮ ਹੋਣ 'ਤੇ ਜੀਰਾ, ਅਜਵਾਇਨ, ਮੇਥੀ ਦਾਣਾ ਅਤੇ ਸਸੋਂ ਦੇ ਦਾਣੇ ਪਾ ਕੇ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਓ। ਮਸਾਲੇ ਵਿਚ ਹਿੰਗ, ਹਲਦੀ ਪਾਉਡਰ, ਸੌਫ਼ ਪਾਉਡਰ, ਧਨਿਆ ਪਾਉਡਰ, ਕਰੇਲੇ, ਲੂਣ, ਲਾਲ ਮਿਰਚ ਪਾਉਡਰ ਅਤੇ ਅੰਬਚੂਰ ਪਾਉਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਕਰੇਲਿਆਂ ਨੂੰ ਢੱਕ ਕੇ ਘੱਟ ਅੱਗ 'ਤੇ 3 - 4 ਮਿੰਟ ਪਕਣ ਦਿਓ।
4 ਮਿੰਟ ਬਾਅਦ ਕਰੇਲਿਆਂ ਨੂੰ ਚੈਕ ਕਰੋ ਕਿ ਇਹ ਪੋਲੇ ਹੋਏ ਜਾਂ ਨਹੀਂ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਚਲਾ ਦਿਓ। ਇਨ੍ਹਾਂ ਨੂੰ ਫਿਰ ਤੋਂ 3 - 4 ਮਿੰਟ ਬਿਨਾਂ ਢੱਕੇ ਪਕਣ ਦਿਓ। ਕਰੇਲੇ ਬਣ ਕੇ ਤਿਆਰ ਹਨ। ਗੈਸ ਬੰਦ ਕਰ ਦਿਓ ਅਤੇ ਕਰੇਲਿਆਂ ਨੂੰ ਕੋਲੇ ਵਿਚ ਕੱਢ ਲਓ। ਚਟਪਟੇ ਸਵਾਦ ਨਾਲ ਭਰਪੂਰ ਅਚਾਰੀ ਕਰੇਲੇ ਬਣ ਕੇ ਤਿਆਰ ਹਨ। ਇਹਨਾਂ ਨੂੰ ਰੋਟੀ, ਪਰਾਂਠੇ, ਪੂਰੀ ਜਾਂ ਨਾਨ ਨਾਲ ਖਾ ਸਕਦੇ ਹੋ। ਅਚਾਰੀ ਕਰੇਲੇ ਨੂੰ ਫਰਿਜ ਵਿਚ ਰੱਖ ਕੇ 5 - 6 ਦਿਨਾਂ ਤੱਕ ਖਾਧਾ ਜਾ ਸਕਦਾ ਹੈ।