ਘਰ ਦੀ ਰਸੋਈ ਵਿਚ : ਚਾਕਲੇਟ ਡਸਟ ਆਈਸਕ੍ਰੀਮ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਵੀਟ ਲਵਰਸ ਦੀ ਫੇਵਰਟ ਡਿਸ਼ ਚਾਕਲੇਟਸ ਅਤੇ ਆਈਸਕ੍ਰੀਮ ਹੁੰਦੀ ਹੈ। ਜੇਕਰ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਮਿਲਾ ਦਿਤਾ ਜਾਵੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਸਵਾਦਿਸ਼ਟ..

Chocolate Dust Ice Cream

ਸਵੀਟ ਲਵਰਸ ਦੀ ਫੇਵਰਟ ਡਿਸ਼ ਚਾਕਲੇਟਸ ਅਤੇ ਆਈਸਕ੍ਰੀਮ ਹੁੰਦੀ ਹੈ। ਜੇਕਰ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਮਿਲਾ ਦਿਤਾ ਜਾਵੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਸਵਾਦਿਸ਼ਟ ਡਿਸ਼ ਬਣ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ ਚਾਕਲੇਟ ਡਸਟ ਆਈਸਕ੍ਰੀਮ ਦੀ। ਇਸ ਸ਼ਾਨਦਾਰ ਡਿਸ਼ ਨੂੰ ਤੁਸੀਂ ਨਵੇਂ ਸਾਲ 'ਤੇ ਬਣਾ ਕੇ ਤੁਸੀਂ ਦੋਸਤਾਂ ਅਤੇ ਪਰਵਾਰ ਦੇ ਨਾਲ ਸ਼ੇਅਰ ਕਰ ਸਕਦੇ ਹੋ। ਇਹ ਡਿਜ਼ਰਟ ਹਰ ਉਮਰ  ਦੇ ਲੋਕਾਂ ਦੀ ਪਸੰਦੀਦਾ ਡਿਸ਼ ਵਿਚੋਂ ਇਕ ਹੈ। ਇਸ ਨੂੰ ਤੁਸੀਂ ਘਰ 'ਤੇ ਅਸਾਨੀ ਨਾਲ ਬਿਨਾਂ ਸਮਾਂ ਬਰਬਾਦ ਕੀਤੇ ਬਣਾ ਸਕਦੀ ਹੋ। 

ਸਮੱਗਰੀ : 150 ਗ੍ਰਾਮ ਮੈਲਟਿਡ ਡਾਰਕ ਚਾਕਲੇਟ, 300 ਗ੍ਰਾਮ ਫੈਂਟੀ ਕਰੀਮ, 150 ਗ੍ਰਾਮ ਨਿਊਟ੍ਰੇਲਾ

ਢੰਗ : ਇਸ ਆਈਸਕ੍ਰੀਮ ਨੂੰ ਘਰ 'ਚ ਬਣਾਉਣ ਲਈ ਸੱਭ ਤੋਂ ਪਹਿਲਾਂ ਇੱਕ ਸੌਸਪੈਨ ਨੂੰ ਇੰਡਕਸ਼ਨ ਹੀਟਰ 'ਤੇ ਰੱਖੋ। ਇਸ ਵਿਚ ਡਾਰਕ ਚਾਕਲੇਟ ਪਾਓ ਅਤੇ ਡਬਲ ਬਾਇਲਰ ਢੰਗ ਨਾਲ ਪਿਘਲਾਓ। ਹੁਣ ਇਸ ਮੈਲਟਿਡ ਡਾਰਕ ਚਾਕਲੇਟ ਵਿਚ ਨਿਊਟ੍ਰੇਲਾ ਪੇਸਟ ਪਾਓ ਅਤੇ ਕੁੱਝ ਦੇਰ ਲਈ ਫਰਿਜ ਵਿਚ ਰਖ ਦਿਓ। ਜਦੋਂ ਇਹ ਠੰਡਾ ਹੋ ਜਾਵੇ ਇਸ ਫਰੋਜ਼ਨ ਮਿਸ਼ਰਣ ਨੂੰ ਫਰਿਜ ਤੋਂ ਕੱਢੋ ਅਤੇ ਇਸ ਵਿਚ ਫੈਂਟੀ ਹੋਈ ਕਰੀਮ ਪਾਓ।

ਸਮੂਦ ਟੈਕਸਚਰ ਲਈ ਇਸ ਨੂੰ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਇਕ ਸਾਂਚੇ ਵਿਚ ਪਾਓ ਅਤੇ ਰੈਫ਼ਰੀਜਰੇਟਰ ਵਿਚ ਰੱਖ ਦਿਓ। ਅਖੀਰ ਵਿਚ ਸਰਵ ਕਰਨ ਲਈ ਇਸ ਚਾਕਲੇਟ ਮਿਸ਼ਰਣ ਨੂੰ ਫਰਿਜ ਤੋਂ ਕੱਢੋ ਅਤੇ ਸਰਵਿੰਗ ਪਲੇਟ ਵਿਚ ਰੱਖੋ। ਵਨੀਲਾ ਆਇਸਕਰੀਮ ਦੇ ਨਾਲ ਸਰਵ ਕਰੋ।